ਪੁੱਤ ਦੀ ਤਸਵੀਰ ਅੱਗੇ ਬੈਠੀ Sidhu Moosewala ਦੀ ਮਾਂ ਦੀ ਵਿਗੜੀ ਸਿਹਤ
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਹੈ। ਅਨਾਜ ਮੰਡੀ ‘ਚ ਉਨ੍ਹਾਂ ਦਾ ਭੋਗ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਅਤੇ ਇੰਡਸਟਰੀ ਦੇ ਲੋਕ ਦਸਤਾਰ ਸਜ਼ਾ ਕੇ ਪਹੁੰਚ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਮਾਤਾ – ਪਿਤਾ ਦਾ ਬੁਰਾ ਹਾਲ ਹੈ। ਇਕਲੌਤੇ ਪੁੱਤਰ ਦੀ ਤਸਵੀਰ ਸਾਹਮਣੇ ਬੈਠੀ ਮਾਂ ਲਗਾਤਾਰ ਨਮ ਅੱਖਾਂ ਨਾਲ ਬੇਟੇ ਨੂੰ ਪੁਕਾਰ ਰਹੀ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਮਾਤਾ ਜੀ ਦੀ ਤਬੀਅਤ ਵੀ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਮੌਕੇ ‘ਤੇ ਡਾਕਟਰਾਂ ਨੂੰ ਭੇਜਿਆ ਗਿਆ ਤੇ ਡਾਕਟਰ ਨੇ ਮੂਸੇਵਾਲਾ ਦੀ ਮਾਤਾ ਦਾ ਚੈਕਅੱਪ ਕੀਤਾ।
ਮਾਪਿਆਂ ਲਈ ਖੁਦ ਨੂੰ ਸੰਭਾਲਣਾ ਹੋਇਆ ਮੁਸ਼ਕਿਲ
ਅੰਤਿਮ ਅਰਦਾਸ ਦੌਰਾਨ ਮੂਸੇਵਾਲਾ ਦੇ ਮਾਤਾ – ਪਿਤਾ ਲਈ ਖੁਦ ਨੂੰ ਸੰਭਾਲਣਾ ਮੁਸ਼ਕਿਲ ਹੋਇਆ ਪਿਆ ਹੈ। ਇੱਕ ਪਾਸੇ ਜਿੱਥੇ ਉਨ੍ਹਾਂ ਦੇ ਪਿਤਾ ਦੀਆਂ ਅੱਖਾਂ ਆਪਣੇ ਬੇਟੇ ਨੂੰ ਲੱਭ ਰਹੀਆਂ ਹ। ਉਥੇ ਹੀ ਮਾਤਾ ਦਾ ਰੋ – ਰੋ ਕੇ ਬੁਰਾ ਹਾਲ ਹੈ। ਉਹ ਬਸ ਆਪਣੇ ਪੁੱਤਰ ਦੀ ਤਸਵੀਰ ਦੇ ਸਾਹਮਣੇ ਬੈਠੀ ਉਸਨੂੰ ਆਵਾਜਾਂ ਲਗਾ ਰਹੀ ਹੈ ਕਿ ਸ਼ਾਇਦ ਇੱਕ ਵਾਰ ਉਨ੍ਹਾਂ ਦਾ ਪੁੱਤਰ ਵਾਪਸ ਆ ਜਾਵੇ ਅਤੇ ਉਨ੍ਹਾਂ ਨੂੰ ਫਿਰ ਤੋਂ ਸੀਨੇ ਨਾਲ ਲਗਾ ਲਵੇਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.