Breaking NewsD5 specialNewsSports

Dhoni ਨੂੰ ਮਿਲਣ ਤੋਂ ਬਾਅਦ ਬੋਲੇ Jadeja, ਜਦੋਂ ਵੀ ਉਨ੍ਹਾਂ ਨੂੰ ਮਿਲਦਾ ਹਾਂ ,ਤਾਂ ਅਜਿਹਾ ਮਹਿਸੂਸ ਹੁੰਦਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਮਿਲ ਰਿਹਾ ਹਾਂ

ਨਵੀਂ ਦਿੱਲੀ : ਆਈਪੀਏਲ ਦੇ 14ਵੇਂ ਸੀਜ਼ਨ ਦਾ ਆਗਾਜ 9 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਚੇਂਨਈ ਸੁਪਰ ਕਿੰਗਸ ਦੇ ਆਲਰਾਊਂਡਰ ਰਵਿੰਦਰ ਜਡੇਜਾ ਜ਼ਖਮੀ ਹੋਣ ਤੋਂ ਬਾਅਦ ਵਾਪਸੀ ਕਰਨ ਲਈ ਤਿਆਰ ਹਨ। ਉਹ ਚੇਂਨਈ ਸੁਪਰਕਿੰਗਸ ਨਾਲ ਜੁੜ ਗਏ ਹਨ। ਉਹ ਆਈਪੀਐਲ 2021 ‘ਚ ਟੀਮ ਦੇ ਪਹਿਲੇ ਮੁਕਾਬਲੇ ‘ਚ ਉੱਤਰ ਸਕਦੇ ਹਨ। 3 ਵਾਰ ਦੀ ਚੈਂਪੀਅਨ ਚੇਂਨਈ ਸੁਪਰਕਿੰਗਸ ਦੀ ਟੀਮ ਆਪਣੇ ਪਹਿਲੇ ਮੈਚ ਵਿੱਚ 10 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਨਾਲ ਭਿੜੇਗੀ। ਚੇਂਨਈ ਦੀ ਟੀਮ ਪਿਛਲੇ ਸੀਜਨ ‘ਚ 7ਵੇਂ ਜਦੋਂ ਕਿ ਦਿੱਲੀ ਦੀ ਟੀਮ ਰਨਰਅੱਪ ਰਹੀ ਸੀ। ਇਸ ਵਾਰ ਦਿੱਲੀ ਨੂੰ ਨਵਾਂ ਕਪਤਾਨ ਮਿਲਿਆ ਹੈ। ਸ਼੍ਰੇਅਸ ਅਯਰ ਜ਼ਖਮੀ ਹੋਣ ਦੇ ਕਾਰਨ ਬਾਹਰ ਹੋ ਗਏ ਹਨ।

ਬਿਜਲੀ ਸੋਧ ਬਿਲ ‘ਤੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ !ਸੁਣਕੇ ਗੁੱਸੇ ‘ਚ ਲਾਲ ਹੋਏ ਕਿਸਾਨ !ਹੋਊਗਾ ਓਹੀ ਕੰਮ !

ਰਿਸ਼ਭ ਪੰਤ ਦਿੱਲੀ ਦੀ ਕਮਾਨ ਸੰਭਾਲਣਗੇ। ਆਲਰਾਊਂਡਰ ਰਵਿੰਦਰ ਜਡੇਜਾ ਨੇ ਮਹੇਂਦ੍ਰ ਸਿੰਘ ਧੋਨੀ ਦੇ ਨਾਲ ਮੁਲਾਕਾਤ ਦੀ ਫੋਟੋ ਸ਼ੇਅਰ ਕੀਤੀ ਹੈ। ਟਵਿਟਰ ‘ਤੇ ਫੋਟੋ ਸ਼ੇਅਰ ਕਰਦੇ ਹੋਏ ਜਡੇਜਾ ਨੇ ਲਿਖਿਆ, ‘ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦਾ ਹਾਂ ਤਾਂ ਅਜਿਹਾ ਮਹਿਸੂਸ ਹੁੰਦਾ ਕਿ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲ ਰਿਹਾ ਹਾਂ। ਸਾਲ 2009 ‘ਚ ਉਨ੍ਹਾਂ ਨੂੰ ਮਿਲਣ ਵਰਗਾ ਉਤਸ਼ਾਹ ਹੁਣ ਵੀ ਹੈ।’ ਜਡੇਜਾ ਟੀਮ ਲਈ ਮੁੱਖ ਖਿਡਾਰੀਆਂ ਵਿੱਚੋਂ ਇੱਕ ਹਨ। ਜ਼ਖਮੀ ਹੋਣ ਦੇ ਕਾਰਨ ਉਹ ਇੰਗਲੈਂਡ ਸੀਰੀਜ ‘ਚ ਨਹੀਂ ਉੱਤਰ ਸਕੇ ਸਨ। ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ ‘ਚ ਉਨ੍ਹਾਂ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਸ਼ਾਮਿਲ ਕੀਤਾ ਗਿਆ। ਪਿਛਲੇ ਦਿਨ ਸੀਐਸਕੇ ਨੂੰ ਬਹੁਤ ਤਗੜਾ ਝਟਕਾ ਲੱਗਾ।

ਹਮਲੇ ਤੋਂ ਬਾਅਦ ਰਾਕੇਸ਼ ਟਿਕੈਤ ਨੇ D5 ‘ਤੇ ਕੀਤਾ ਵੱਡਾ ਖੁਲਾਸਾ !ਕੇਂਦਰ ਸਰਕਾਰ ਦਿੱਤੀ ਸਿੱਧੀ ਚਿਤਾਵਨੀ !

ਟੀਮ ‘ਚ ਸ਼ਾਮਿਲ ਤੇਜ਼ ਗੇਂਦਬਾਜ ਜੋਸ਼ ਹੇਜਲਵੁਡ ਨੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਨ ਲਈ ਆਈਪੀਐਲ ਤੋ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਟੀਮ ਨੂੰ ਇੰਗਲੈਂਡ ਦੇ ਆਲਰਾਊਂਡਰ ਸੈਮ ਕਰੇਨ ਤੋਂ ਬਹੁਤ ਉਂਮੀਦਾ ਨੇ। ਭਾਰਤ ਤੇ ਇੰਗਲੈਂਡ ਸੀਰੀਜ਼ ਦੇ ਖੇਡੇ ਗਏ ਆਖਰੀ ਵਨਡੇ ‘ਚ ਕਰਨ ਨੇ 8 ਨੰਬਰ ‘ਤੇ ਉਤਰ ਕੇ ਨਾਬਾਦ 95 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਲਿਆ ਦਿੱਤਾ ਸੀ।ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਦਾ ਆਈਪੀਐਲ ‘ਚ ਪ੍ਰਦਰਸ਼ਨ ਚੰਗਾ ਰਿਹਾ ਹੈ। ਉਹ ਹੁਣ ਤੱਕ ਲੀਗ ‘ਚ 184 ਮੁਕਾਬਲੇ ਖੇਡ ਚੁੱਕੇ ਹਨ। 25 ਦੀ ਔਸਤ ਨਾਲ 2159 ਰਣ ਬਣਾਏ ਹਨ। ਇੱਕ Half century ਵੀ ਜੜੀ ਹੈ। ਉਥੇ ਹੀ ਗੇਂਦਬਾਜੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 30 ਦੀ ਔਸਤ ਨਾਲ 114 ਵਿਕੇਟ ਝਟਕੇ ਹਨ। 3 ਵਾਰ 4 ਵਿਕੇਟ ਤੇ ਇੱਕ ਵਾਰ 5 ਵਿਕੇਟ ਲੈਣ ਦਾ ਕਾਰਨਾਮਾ ਕੀਤਾ ਹੈ। ਉਹ ਚੇਂਨਈ ਤੋਂ 3 ਵਾਰ ਖਿਤਾਬ ਜਿੱਤਣ ਵਾਲੀ ਟੀਮ ਵਿੱਚ ਵੀ ਸ਼ਾਮਿਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button