Breaking NewsD5 specialNewsPunjabTop News

ਪੁਲਿਸ ਵੱਲੋਂ ਫੜਿਆ ਗਿਆ ਸ਼ਰਾਬ ਤਸਕਰ ਨਿਕਲਿਆ ਕੋਰੋਨਾ ਪੌਜ਼ੀਟਿਵ

ਅੰਮ੍ਰਿਤਸਰ : ਪੁਲਿਸ ਵੱਲੋਂ ਫੜਿਆ ਗਿਆ ਸ਼ਰਾਬ ਤਸਕਰ ਕੋਰੋਨਾ ਪੌਜ਼ੀਟਿਵ ਨਿਕਲਿਆ ਹੈ। ਅੰਮ੍ਰਿਤਸਰ ਸਿਟੀ ਪੁਲਿਸ ਦੇ ਐਕਸਾਇਜ਼ ਸਟਾਫ ਵੱਲੋਂ 2 ਦਿਨ ਪਹਿਲਾਂ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਤਾ ‘ਚ ਮਕਬੂਲਪੁਰਾ ਇਲਾਕੇ ‘ਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਐਕਸਾਇਜ਼ ਟੀਮ ਨੇ ਮੁਖਤਿਆਰ ਸਿੰਘ ਨਿਵਾਸੀ ਪਿੰਡ ਰਾਮਪੁਰਾ ਨੂੰ ਗ੍ਰਿਫ਼ਤਾਰ ਕਰ 90 ਬੋਤਲ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਕੀਤੀ ਸੀ।

ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ,ਖੁਸ਼ ਹੋਏ ਕਿਸਾਨ!ਮੁੜ ਝੁਕੀ ਸਰਕਾਰ,ਬਾਰਡਰ ‘ਤੇ ਆਵੇਗਾ ਲੱਖਾ ਸਿਧਾਣਾ!

ਆਰੋਪੀ ਦੇ ਖਿਲਾਫ ਥਾਣਾ ਮਕਬੂਲਪੁਰਾ ‘ਚ ਕੇਸ ਦਰਜ ਕਰਨ ਤੋਂ ਬਾਅਦ ਪੁੱਛਗਿਛ ਕੀਤੀ ਗਈ। ਉਸਦਾ ਕੋਵਿਡ – 19 ਟੈਸਟ ਕਰਵਾਇਆ ਗਿਆ, ਜਿਸਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਸਦੇ ਚੱਲਦਿਆ ਐਕਸਾਇਜ ਸਟਾਫ ‘ਚ ਵੀ ਹੜਕੰਪ ਮੱਚ ਗਿਆ ਹੈ। ਹੁਣ ਸ਼ਰਾਬ ਤਸਕਰ ਨੂੰ ਫੜਨ ਅਤੇ ਪੁੱਛਗਿਛ ਕਰਨ ਵਾਲੀ ਟੀਮ ਦੇ ਕੋਵਿਡ ਟੈਸਟ ਕਰਵਾਏ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button