Breaking NewsD5 specialIndiaNewsTop News

Delhi Rain : 16 ਦਿਨਾਂ ਦੀ ਦੇਰੀ ਤੋਂ ਬਾਅਦ ਦਿੱਲੀ ਪਹੁੰਚਿਆ Monsoon

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ‘ਚ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਮਾਨਸੂਨ ਨੇ ਅੱਜ ਦਸਤਕ ਦੇ ਦਿੱਤੀ ਹੈ। ਰਾਜਧਾਨੀ ਦੇ ਕਈ ਇਲਾਕਿਆਂ ‘ਚ ਮੰਗਲਵਾਰ ਸਵੇਰ ਤੋਂ ਹੀ ਝਮਝਮ ਕਰਦੀ ਬਾਰਿਸ਼ ਹੋ ਰਹੀ ਹੈ। ਇਸ ਨਾਲ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 16 ਜੁਲਾਈ ਤੱਕ ਬਹੁਤ ਹੀ ਹਲਕੀ ਬਾਰਿਸ਼ ਦੀ ਉਂਮੀਦ ਹੈ। ਉਸ ਤੋਂ ਬਾਅਦ ਬਾਰਿਸ਼ ਵਧਣ ਦੀ ਸੰਭਾਵਨਾ ਹੈ।

ਲਵਪ੍ਰੀਤ ਮਾਮਲੇ ‘ਚ ਨਵਾਂ ਮੋੜ ! ਇੱਕ ਹੋਰ ਬੰਦਾ ਆਇਆ ਸਾਹਮਣੇ ! ਬੇਅੰਤ ਕੌਰ ਬਾਰੇ ਨਵੇਂ ਖੁਲਾਸੇ !

ਮੌਸਮ ਵਿਭਾਗ  ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਬੱਦਲ ਛਾਏ ਰਹਿਣਗੇ। ਜ਼ਿਅਦਾਤਰ ਤਾਪਮਾਨ 38 ਅਤੇ ਹੇਠਲਾ ਤਾਪਮਾਨ 27 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ। 15 ਅਤੇ 16 ਜੁਲਾਈ ਨੂੰ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। ਇਸਤੋਂ ਬਾਅਦ 17 ਅਤੇ 18 ਜੁਲਾਈ ਨੂੰ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।ਦਿੱਲੀ ‘ਚ ਮਾਨਸੂਨ ਦੀ ਦਸਤਕ ਦੇ ਨਾਲ ਹੀ ਬਰਸਾਤ ਦੇ ਮੌਸਮ ‘ਚ ਹੋਣ ਵਾਲੀਆਂ ਸਮੱਸਿਆਵਾਂ ਵੀ ਸਾਹਮਣੇ ਆਉਣ ਲੱਗੀਆਂ ਹਨ।

ਦੇਖੋ ਬੀਜੇਪੀ ਲੀਡਰ ਦੀ ਕਰਤੂਤ, ਕਿਸਾਨ ਬੀਬੀਆਂ ਨੂੰ ਕਰਦਾ ਗਲਤ ਇਸ਼ਾਰੇ! ਫੇਰ ਕਿਸਾਨਾਂ ਨੇ ਘਰ ਦੇ ਬਾਹਰ ਗੱਡਤੇ ਟੈਂਟ

ਮੰਗਲਵਾਰ ਸਵੇਰੇ ਹੋਈ ਬਾਰਿਸ਼ ‘ਚ ਪੂਰੀ ਦਿੱਲੀ ਪਾਣੀ ਪਾਣੀ ਹੋ ਗਈ। ਕਈ ਥਾਵਾਂ ਸੜਕਾਂ ‘ਤੇ ਪਾਣੀ ਦਾ ਜਮਾਅ ਦੇਖਿਆ ਗਿਆ। ਮਥੁਰਾ ਰੋਡ ‘ਤੇ ਪਾਣੀ ਭਰਨ ਨਾਲ ਟਰੈਫਿਕ ਜਾਮ ਹੋ ਗਿਆ। ਉਥੇ ਹੀ ਸਰਿਤਾ ਵਿਹਾਰ, ਦਿੱਲੀ ਕੈਂਟ, ਸੈਂਟਰਲ ਦਿੱਲੀ ਸਮੇਤ ਕਈ ਥਾਈ ਲੋਕਾਂ ਨੂੰ ਜਲ ਭਰਾਅ ਦੀ ਵਜ੍ਹਾ ਤੋਂ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਮੀਂਹ ਦੇ ਕਾਰਨ ਦਿੱਲੀ ‘ਚ ਐਨਐਚ – 9 ‘ਤੇ ਜਾਮ ਲੱਗ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button