Breaking NewsInternationalNews

ਪੁਲਿਸ ਅਫਸਰਾਂ ਨੇ ਇਸ ਤਰ੍ਹਾਂ ਬਚਾਈ 21 ਦਿਨ ਦੇ ਬੱਚੇ ਦੀ ਜਾਨ, ਵੀਡੀਓ ਵਾਇਰਲ

ਬ੍ਰਾਜ਼ੀਲ ਦੇ ਮਾਰੀਲਿਆ ਇਲਾਕੇ ‘ਚ ਦੋ ਪੁਲਿਸ ਅਫਸਰਾਂ ਨੇ 21 ਦਿਨ ਦੇ ਨਵਜਾਤ ਬੱਚੇ ਦੀ ਜਾਨ ਬਚਾ ਲਈ ਹੈ। ਇਸ ਬੱਚੇ ਨੂੰ ਉਸਦਾ ਪਰਿਵਾਰ ਬੇਹੋਸ਼ੀ ਦੀ ਹਾਲਤ ਵਿੱਚ ਸੈਫ ਪਾਉਲੋ ਇਲਾਕੇ ਦੇ ਪੁਲਿਸ ਸਟੇਸ਼ਨ ਲੈ ਕੇ ਪਹੁੰਚੇ ਸਨ। ਉਸ ਸਮੇਂ ਬੱਚਾ ਸਾਹ ਨਹੀਂ ਲੈ ਰਿਹਾ ਸੀ, ਜਿਸਦੇ ਚਲਦੇ ਉਸਦਾ ਸਰੀਰ ਵੀ ਨੀਲਾ ਪੈ ਗਿਆ ਸੀ ਪਰ ਉਦੋਂ ਪੁਲਿਸ ਸਟੇਸ਼ਨ ਵਿੱਚ ਮੌਜੂਦ ਦੋ ਅਫਸਰਾਂ ਨੇ ਉਸ ਨੂੰ ਮੁੰਹ ਨਾਲ ਸਾਹ ਦੇ ਕੇ ਉਸਦੀ ਜਾਨ ਬਚਾ ਲਈ।

Read Also ਪੰਜਾਬ ਪੁਲਿਸ ਦਾ ਆਹ ਰੂਪ ਤੁਸੀਂ ਕਦੇ ਨਹੀਂ ਦੇਖਿਆ ਹੋਣਾ (ਵੀਡੀਓ)

ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਹੁਣ ਇਸਦਾ ਵੀਡੀਓ ਦੁਨੀਆਭਰ ‘ਚ ਵਾਇਰਲ ਹੋ ਗਿਆ ਹੈ। ਦੱਸ ਦਈਏ ਕਿ ਬੱਚਾ ਪੂਰੀ ਤਰ੍ਹਾਂ ਨਾਲ ਬੇਹੋਸ਼ ਸੀ ਅਤੇ ਉਨ੍ਹਾਂ ਦੱਸਿਆ ਕਿ ਦੁੱਧ ਪੀਣ ਦੇ ਬਾਅਦ ਉਸ ਨੂੰ ਸਾਹ ਨਹੀਂ ਆ ਰਹੀ ਸੀ। ਬੱਚੇ ਨੂੰ ਦੇਖਕੇ 9ਵੀਂ ਮਿਲਟਰੀ ਪੁਲਿਸ ਬਟਾਲੀਅਨ ਦੇ ਹੈਡਕੁਆਟਰ ਵਿਚ ਮੌਜੂਦ ਦੋ ਅਫਸਰ ਬੱਚੇ ਨੂੰ ਬਚਾਉਣ ਪਹੁੰਚੇ। ਬੱਚੇ ਨੂੰ ਨੀਲਾ ਪਿਆ ਦੇਖਕੇ ਮਾਂ ਵੀ ਹੈਰਾਨ–ਪ੍ਰੇਸ਼ਾਨ ਸੀ।

PAIS INVADEM BATALHÃO COM RECÉM-NASCIDO DESFALECIDO NOS BRAÇOS, ENTÃO PMs O FAZEM VOLTAR À VIDA

PAIS INVADEM BATALHÃO COM RECÉM-NASCIDO DESFALECIDO NOS BRAÇOS, ENTÃO PMs O FAZEM VOLTAR À VIDA, CONVERTENDO DESESPERO DE MÃE EM CHORO DE ALEGRIAPor volta das 20h de ontem (15), dois Policiais Militares salvaram a vida de um recém-nascido, em Marília. Os pais chegaram ao quartel do 9º Batalhão de Polícia Militar do Interior com a criança nos braços, pedindo, desesperados, por socorro, pois ela havia se engasgado e parado de respirar.Rapidamente, os Cabos TAROCO e THIAGO realizaram os procedimentos da manobra de Heimlich, que salvaram o bebê.Posteriormente, o pequeno Henrique, de 21 dias, foi encaminhado para atendimentos médicos e passa bem.#POLICIAMILITARSP #AFORÇAPÚBLICADESÃOPAULOCOMUNICAÇÃO SOCIAL PMESP

Posted by Polícia Militar do Estado de São Paulo on Tuesday, April 16, 2019

ਦੋਵਾਂ ਪੁਲਿਸ ਅਫਸਰਾਂ ਨੇ ਬੱਚੇ ਨੂੰ ਸੀਪੀਆਰ ਅਤੇ ਮੂੰਹ ਨਾਲ ਸਾਹ ਦੇ ਕੇ ਬਚਾਇਆ। ਬੱਚੇ ਦੀ ਸਾਹ ਦੀ ਨਲੀ ਵਿਚ ਜੰਮਿਆ ਦੁੱਧ ਬਾਹਰ ਆ ਗਿਆ ਅਤੇ ਬੱਚੇ ਦਾ ਰੰਗ ਨੀਲੇ ਤੋਂ ਆਮ ਹੋ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਪੁਲਿਸ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ ਅਤੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਜਿਸਨੂੰ ਫੇਸਬੁੱਕ ਉਤੇ ਇਸ ਨੂੰ 3 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button