
ਚੰਡੀਗੜ੍ਹ () ਪੰਥਕ ਹਲਕਿਆਂ ਵਿੱਚ ਪਿਛਲੇ ਕਈ ਸਾਲਾਂ ਤੋਂ ਪੈਦਾ ਹੋਏ ਸਿਆਸੀ ਖਲਾਅ ਨੂੰ ਪੰਥਕ ਏਕਤਾ ਦੇ ਜ਼ਰੀਏ ਪੂਰਾ ਕਰਨ ਦੇ ਮਕਸਦ ਨਾਲ ਅੱਗੇ ਵਧਦੇ ਹੋਏ, ਅੱਜ ਪੁਨਰ ਸੁਰਜੀਤ ਅਕਾਲੀ ਦਲ ਦੇ ਪੰਥਕ ਏਕਤਾ ਦੇ ਹਾਮੀ ਪ੍ਰਮੁੱਖ ਆਗੂਆਂ ਵੱਲੋ ਅਕਾਲੀ ਦਲ “ਵਾਰਿਸ ਪੰਜਾਬ ਦੇ” ਦਾ ਬਗੈਰ ਕਿਸੇ ਸ਼ਰਤ ਪੰਥਕ ਏਕਤਾ ਲਈ ਗਠਜੋੜ ਦੇ ਰੂਪ ਵਿੱਚ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ। ਚੰਡੀਗੜ੍ਹ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਪੰਥਕ ਇਕੱਤਰਤਾ ਮੌਕੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਦੀ ਸੀਨੀਅਰ ਲੀਡਰਸ਼ਿਪ ਬਾਪੂ ਤਰਸੇਮ ਸਿੰਘ , ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੀ ਹਾਜ਼ਰੀ ਵਿੱਚ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਅਤੇ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਦੀ ਸੁਚੱਜੀ ਰਹਿਨੁਮਾਈ ਹੇਠ ਦਰਜਨਾਂ ਆਗੂਆਂ ਨੇ “ਵਾਰਿਸ ਪੰਜਾਬ ਦੇ” ਜੱਥੇਬੰਦੀ ਦਾ ਨਿਜਪ੍ਰਸਤ ਤੋਂ ਉਪਰ ਉਠ ਕੇ ਬਗੈਰ ਕਿਸੇ ਸ਼ਰਤ ਪੰਥਕ ਏਕਤਾ ਦੀ ਮਜ਼ਬੂਤੀ ਦਾ ਰਸਤਾ ਅਖ਼ਤਿਆਰ ਕਰਦੇ ਹੋਏ ਪੂਰਨ ਗਠਜੋੜ ਦੇ ਰੂਪ ਵਿੱਚ ਸਮਰਥਨ ਦਾ ਰਸਮੀ ਐਲਾਨ ਕੀਤਾ।
ਇਸ ਪ੍ਰਭਾਵਸ਼ਾਲੀ ਪੰਥਕ ਇਕੱਤਰਤਾ ਮੌਕੇ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਅਤੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ, ਇੱਕ ਲੰਮੇ ਸਮੇਂ ਤੋਂ ਪੰਥ ਅਤੇ ਪੰਜਾਬ ਹਿਤੈਸ਼ੀ ਲੀਡਰਸ਼ਿਪ ਦਾ ਖਲਾਅ ਦੀ ਵਜ੍ਹਾ ਨਾਲ ਪੰਥ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਦੀ ਢੁੱਕਵੀਂ ਅਗਵਾਈ ਨਹੀਂ ਹੋ ਸਕੀ। ਲੰਘੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਤੇ ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ਾਂ ਤੋਂ ਬਾਅਦ ਧਾਰਮਿਕ ਖੇਤਰ ਵਿੱਚ ਬੀਬੀ ਸਤਵੰਤ ਕੌਰ ਅਤੇ ਰਾਜਸੀ ਖੇਤਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸਖਸ਼ੀਅਤ ਨੂੰ ਸੰਗਤੀ ਰੂਪ ਵਿੱਚ ਵੱਡੇ ਪੱਧਰ ਤੇ ਪ੍ਰਵਾਨਤਾ ਮਿਲੀ ਹੈ। ਸਮੇਂ ਦੀ ਲੋੜ ਹੈ ਕਿ ਦ੍ਰਿੜਤਾ ਨਾਲ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੇ ਹੋਏ ਪੈਦਾ ਹੋਏ ਇਸ ਰਾਜਸੀ ਖਲਾਅ ਨੂੰ ਪੂਰਾ ਕੀਤਾ ਜਾ ਸਕੇ ਤਾਂ ਜੋ ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਢੁੱਕਵੀਂ ਅਗਵਾਈ ਮਿਲ ਮਿਲ ਸਕੇ। ਉਥੇ ਹੀ ਓਹਨਾ ਨੇ ਸਮੁੱਚੀਆਂ ਪੰਥ ਅਤੇ ਪੰਜਾਬ ਹਿਤੈਸ਼ੀ ਜਥੇਬੰਦੀਆਂ ਨੂੰ ਵੀ ਇਸ ਇਕਜੁਟਤਾ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਹਨ।
ਇਸ ਮੌਕੇ ਦੋਹਾਂ ਆਗੂਆਂ ਨੇ ਕਿਹਾ ਕਿ, ਇਹ ਪੰਥ ਅਤੇ ਪੰਜਾਬ ਸਾਹਮਣੇ ਵੱਡੀ ਵਿਡੰਬਨਾ ਰਹੀ ਕਿ, ਪਿਛਲੇ ਸਮੇਂ ਵਿੱਚ ਅਕਾਲੀ ਕਹਾਉਣ ਦਾ ਦਾਅਵਾ ਕਰਨ ਵਾਲੀ ਜਮਾਤ ਵੱਲੋ ਪੰਥ ਅਤੇ ਪੰਜਾਬ ਦੇ ਵੱਡੇ ਮਸਲਿਆਂ ਨੂੰ ਤਿਲਾਂਜਲੀ ਦੇਕੇ ਕੇਵਲ ਸੱਤਾ ਪ੍ਰਾਪਤੀ ਵਾਲਾ ਰਸਤਾ ਚੁਣਿਆ ਗਿਆ। ਜਿਸ ਦੇ ਮਾੜੇ ਸਿੱਟੇ ਅਸੀਂ ਸਭ ਨੇ ਭੁਗਤੇ। ਆਗੂਆਂ ਨੇ ਕਿਹਾ ਕਿ, ਪਿਛਲੇ ਦਿਨੀਂ ਗੁਰਦੁਆਰਾ ਰੇਰੂ ਸਾਹਿਬ (ਸਾਹਨੇਵਾਲ) ਵਿਖੇ ਹੋਈ ਪੰਥਕ ਇਕੱਤਰਤਾ ਮੌਕੇ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਆਗੂਆਂ ਅਤੇ ਵਰਕਰਾਂ ਨੇ, ਮੰਗ ਚੁੱਕੀ ਸੀ ਕਿ, ਨਿਜਪ੍ਰਸਤ ਨੂੰ ਤਿਆਗਦੇ ਹੋਏ ਲੀਡਰਸ਼ਿਪ ਪੰਥਕ ਏਕਤਾ ਲਈ ਸੁਹਿਰਦ ਯਤਨ ਕਰੇ। ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਪੈਦਾ ਹੋਏ ਖਲਾਅ ਨੂੰ ਅਜਿਹੀ ਲੀਡਰਸ਼ਿਪ ਦੀ ਭਾਲ ਨਾਲ ਪੂਰਾ ਕੀਤਾ ਜਾਵੇ, ਜਿਸ ਦੇ ਹਿੱਤ ਪੰਥ ਅਤੇ ਪੰਜਾਬ ਨਾਲ ਜੁੜੇ ਹੋਣ। ਗੁਰੂ ਸਾਹਿਬਾਨ ਵਲੋਂ ਦਰਸਾਏ ਮੀਰੀ ਪੀਰੀ ਦੇ ਸਿਧਾਂਤ ਉੱਪਰ ਪਹਿਰਾ ਦਿੰਦੇ ਹੋਏ, ਪੰਥ ਅਤੇ ਪੰਜਾਬ ਦੀ ਗੱਲ ਮਜ਼ਬੂਤੀ ਨਾਲ ਰੱਖਣ ਵਾਲੀ ਲੀਡਰਸ਼ਿਪ ਦੀ ਅਗਵਾਈ ਨੂੰ ਮਜ਼ਬੂਤ ਕੀਤਾ ਜਾਵੇ। ਇਸ ਲਈ ਵੱਖ ਵੱਖ ਰਸਤਿਆਂ ਦੀ ਮੰਜਿਲ ਨੂੰ ਇੱਕ ਕਰਦੇ ਹੋਏ, ਧਾਰਮਿਕ ਖੇਤਰ ਵਿੱਚ ਸੇਧ ਦੇਣ ਲਈ ਬੀਬੀ ਸਤਵੰਤ ਕੌਰ ਅਤੇ ਰਾਜਸੀ ਖੇਤਰ ਵਿੱਚ ਅਗਵਾਈ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਦੋਹਾਂ ਆਗੂਆਂ ਨੇ ਕਿਹਾ ਕਿ, ਪੰਥ ਅਤੇ ਪੰਜਾਬ ਨਾਲ ਜੁੜੇ ਬੇਹੱਦ ਗੰਭੀਰ ਮੁੱਦਿਆਂ ਤੇ ਬਣੀ ਆਪਸੀ ਸਹਿਮਤੀ ਕਰਕੇ ਪੰਥਕ ਏਕਤਾ ਦੀ ਗੱਲ ਨੂੰ ਗਠਜੋੜ ਦੇ ਰੂਪ ਵਿੱਚ ਮਜ਼ਬੂਤੀ ਨਾਲ ਸੰਗਤ ਦੇ ਸਾਹਮਣੇ ਰੱਖਿਆ ਗਿਆ।
ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਜਿੱਥੇ ਸਾਰੇ ਆਗੂਆਂ ਦੇ ਇਸ ਕਦਮ ਦਾ ਸਵਾਗਤ ਕੀਤਾ। ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਭਰੋਸਾ ਦਿੱਤਾ ਕਿ, ਓਹਨਾਂ ਦੇ ਇਸ ਉਪਰਾਲੇ ਨੂੰ ਕਾਮਯਾਬ ਕਰਨ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਬਾਪੂ ਤਰਸੇਮ ਸਿੰਘ ਨੇ ਸਾਰੇ ਵਰਗਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਪੰਜਾਬ ਦੇ ਭਲੇ ਲਈ ਅੱਗੇ ਆਉਣਾ ਚਾਹੀਦਾ ਹੈ। ਓਹਨਾਂ ਕਿਹਾ ਕਿ ਵਾਰਿਸ ਪੰਜਾਬ ਦੇ ਅਸਲੀ ਮਕਸਦ ਨਸ਼ਾ ਰਹਿਤ ਨੌਜਵਾਨੀ ਨੂੰ ਪੈਦਾ ਕਰਨਾ, ਭਾਈਚਾਰਕ ਏਕਤਾ ਤੇ ਪਹਿਰਾ ਦਿੰਦੇ ਹੋਏ, ਪੰਜਾਬ ਦੇ ਵਿਕਾਸ ਲਈ ਢੁਕਵੇਂ ਉਪਰਾਲੇ ਕਰਨਾ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਹੈ। ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਅੱਜ ਭਾਈਚਾਰਕ ਏਕਤਾ ਅਤੇ ਸਦਭਾਵਨਾ ਦੀ ਗੱਲ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ।
ਇਸ ਮੌਕੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਸਾਰੇ ਪੰਜਾਬ ਹਿਤੈਸ਼ੀ ਲੋਕਾਂ, ਨੌਜਵਾਨਾਂ ਅਤੇ ਪੰਥਕ ਸੋਚ ਰੱਖਣ ਵਾਲੇ ਸੱਜਣਾਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹੱਕਾਂ, ਲੋਕਾਂ ਦੀਆਂ ਮੁਸ਼ਕਲਾਂ ਅਤੇ ਪੰਥਕ ਮਸਲਿਆਂ ਨੂੰ ਹੋਰ ਮਜ਼ਬੂਤੀ ਨਾਲ ਉਠਾਇਆ ਜਾਵੇਗਾ ਅਤੇ ਇਸ ਲਈ ਇੱਕ ਵੱਡੀ ਜਨ ਲਹਿਰ ਖੜ੍ਹੀ ਕੀਤੀ ਜਾਵੇਗੀ। ਓਹਨਾਂ ਕਿਹਾ ਕਿ, ਅੱਜ ਪੂਰਾ ਦੇਸ਼, ਪੰਜਾਬ ਵੱਲ ਵੇਖ ਰਿਹਾ ਹੈ। ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਹਮੇਸ਼ਾ ਪੰਜਾਬੀਆਂ ਨੇ ਕੀਤੀ ਹੈ। ਪੰਜਾਬ ਨਾਲ ਹਮੇਸ਼ਾ ਸਿਆਸੀ ਵਿਤਕਰੇਬਾਜੀ ਕੀਤੀ ਜਾਂਦੀ ਰਹੀ ਹੈ। ਰਾਜਧਾਨੀ ਦਾ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ, ਪਾਣੀਆਂ ਦੇ ਮਸਲੇ ਜੀਉ ਦੀ ਤਿਉਂ ਪਏ ਹਨ। ਬੰਦੀ ਸਿੰਘਾਂ ਦੀ ਰਿਹਾਈ ਤੇ ਪ੍ਰਧਾਨ ਮੰਤਰੀ ਖੁਦ ਵਾਅਦਾ ਕਰਕੇ ਮੁੱਕਰ ਚੁੱਕੇ ਹਨ। ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਨੂੰ ਚੁੱਕਣ ਤੋਂ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸਰਦਾਰ ਇਯਾਲੀ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਨਾਲ ਹੋ ਰਹੀਆਂ ਸਿਆਸੀ ਵਧੀਕੀਆਂ ਦਾ ਜਵਾਬ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਦੇਵੇਗਾ।
ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਆਪਣੇ ਹੱਕਾਂ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਇਨਸਾਫ਼ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੀ ਆਵਾਜ਼ ਨੂੰ ਹਰ ਲੋਕਤੰਤਰੀ ਮੰਚ ‘ਤੇ ਹੋਰ ਮਜ਼ਬੂਤੀ ਨਾਲ ਉਠਾਇਆ ਜਾਵੇ ਤਾਂ ਜੋ ਸੂਬੇ ਨਾਲ ਜੁੜੇ ਅਹਿਮ ਮਸਲਿਆਂ ਦਾ ਹੱਲ ਯਕੀਨੀ ਬਣਾਇਆ ਜਾ ਸਕੇ। ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਅੱਗੇ ਦ੍ਰਿੜਤਾ ਨਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦੀ ਰਾਖੀ, ਚੰਡੀਗੜ੍ਹ ਅਤੇ ਹੋਰ ਲੰਬਿਤ ਪੰਜਾਬੀ ਮਸਲਿਆਂ ਦੇ ਹੱਲ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਕਤਾ ਅਤੇ ਸੂਝ-ਬੂਝ ਨਾਲ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਖੁਸ਼ਹਾਲ, ਸਵੈਮਾਨੀ ਅਤੇ ਮਜ਼ਬੂਤ ਪੰਜਾਬ ਦੀ ਨੀਂਹ ਰੱਖੀ ਜਾ ਸਕੇ।
ਅੱਜ ਇਸ ਮੌਕੇ ਸ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ,ਮਾਸਟਰ ਜੌਹਰ ਸਿੰਘ ਸਾਬਕਾ ਵਿਧਾਇਕ, ਸਰਦਾਰ ਅਜੇਪਾਲ ਸਿੰਘ ਬਰਾੜ, ਸ ਜਸਵੀਰ ਸਿੰਘ ਘੁੰਮਣ ਜਰਨਲ ਸਕੱਤਰ ਤੇ ਵਰਕਿੰਗ ਕਮੇਟੀ ਮੈਂਬਰ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਬਲਜਿੰਦਰ ਸਿੰਘ ਤਾਜਪੁਰ ਸਾਬਕਾ ਚੇਅਰਮੈਨ ਜੱਥੇਦਾਰ ਬਲਦੇਵ ਸਿੰਘ ਮਾਣੂਕੇ ਨਿਹਾਲ ਸਿੰਘ ਵਾਲਾ , ਸ ਗੁਰਵਿੰਦਰ ਸਿੰਘ ਸ਼ਾਮਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਮਨਜੀਤ ਸਿੰਘ ਬੱਪੀਆਣਾ, ਤਰਸੇਮ ਸਿੰਘ ਜੱਸੋਵਾਲ,ਮੀਤ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ , ਐਡਵੋਕੇਟ ਜੁਲਫਕਾਰ ਅਲੀ ਸਾਬਕਾ ਸੀ ਈ ਓ ਵਖ਼ਫ਼ ਬੋਰਡ ,ਐਡਵੋਕੇਟ ਸਫ਼ੀਕ ਚੌਹਾਨ, ਮਾਲੇਰਕੋਟਲਾ ,ਸ ਸੁਖਵਿੰਦਰ ਸਿੰਘ ਪੰਜਲੈਂਡ ਵਰਕਿੰਗ ਕਮੇਟੀ ਮੈਂਬਰ , ਸ ਗੁਰਵਿੰਦਰ ਸਿੰਘ ਗੋਗੀ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਿਲ੍ਹਾ ਪ੍ਰਧਾਨ ਰੋਪੜ ,ਜੱਥੇਦਾਰ ਜਸਵੀਰ ਸਿੰਘ ਭੁੱਲਰ ਫਿਰੋਜ਼ਪੁਰ,ਡਾ ਹਰਭਜਨ ਸਿੰਘ ਪੱਤੜਾਂ ,ਗੁਰਮੋਹਣ ਸਿੰਘ ਵਾਲੀਆ ਸਾਬਕਾ ਵੀ.ਸੀ, ਬਲਜਿੰਦਰ ਸਿੰਘ ਪੰਥਕ ਕੌਂਸਲ ਮੈਂਬਰ ,ਡਾ ਮੋਹਨ ਸਿੰਘ ਲਾਲਕਾ ਫਿਰੋਜ਼ਪੁਰ ਦਿਹਾਤੀ ,ਐਡਵੋਕੇਟ ਸੰਦੀਪ ਵਰਮਾ ਮਾਲੇਰਕੋਟਲਾ, ਬਲਜਿੰਦਰ ਸਿੰਘ ਜਮਾਲਪੁਰ ਹਲਕਾ ਸੁਤਰਾਣਾ ਆਗੂ , ਸੁਖਰਾਜ ਜੌਹਲ , ਅਕਾਲੀ ਦਲ ਵਾਰਿਸ ਪੰਜਾਬ ਤੋਂ ਪਰਗਟ ਸਿੰਘ ਜੌਹਲ, ਬਾਬੂ ਸਿੰਘ ਬਰਾੜ, ਹਰਭਜਨ ਸਿੰਘ ਤੁੜ, ਤਰਲੋਚਨ ਸਿੰਘ ਮਨਚਿੜੀ , ਅਮਰਜੀਤ ਸਿੰਘ ਵਨਚਿੜੀ, ਜਥੇਦਾਰ ਭੁਪਿੰਦਰ ਸਿੰਘ ਕਲਕੱਤਾ ਕਮੇਟੀ ਮੈਂਬਰ, ਮਨਪ੍ਰੀਤ ਸਿੰਘ ਭੋਲੂਵਾਲਾ ਹਾਜ਼ਰ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




