PunjabPunjabTop News

ਪੀਲੀਭੀਤ ਪੁਲਸ ਮੁਕਾਬਲੇ ਚ ਮਾਰੇ ਗੁਰਵਿੰਦਰ ਸਿੰਘ ਤੇ ਪਹਿਲਾਂ ਵੀ ਕਈ ਪਰਚੇ ਨੇ ਦਰਜ

ਗੁਰਦਾਸਪੁਰ ਵਿੱਚ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਲਈ ਮਾਰੇ ਗਏ ਮੁਲਜ਼ਮਾਂ ਵਿੱਚੋਂ ਗੁਰਵਿੰਦਰ ਸਿੰਘ ਕਲਾਨੌਰ ਦੇ ਪਿੰਡ ਰਹੀਮਾਬਾਦ ਦਾ ਰਹਿਣ ਵਾਲਾ ਸੀ। ਜੋ ਹੁਣ ਪਿਛਲੇ ਕੁਝ ਸਾਲਾਂ ਤੋਂ ਕਲਾਨੌਰ ਵਿਖੇ ਰਹਿ ਰਿਹਾ ਸੀ। ਉਸਨੂੰ ਉਸਦੇ ਮਾਪਿਆਂ ਨੇ ਗੋਦ ਲਿਆ ਸੀ। ਮਾੜੀ ਸੰਗਤ ਵਿੱਚ ਫਸ ਕੇ ਉਸਨੇ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਦੇ ਕੇਸ ਵੀ ਦਰਜ ਹਨ।ਕੁਝ ਸਾਲ ਪਹਿਲਾਂ ਇਸ ਨੇ ਕਿਲ੍ਹਾ ਲਾਲ ਸਿੰਘ ਵਿੱਚ ਇੱਕ ਨੌਜਵਾਨ ਨੂੰ ਨਹਿਰ ਵਿੱਚ ਡੋਬ ਕੇ ਮਾਰ ਦਿੱਤਾ ਸੀ। ਜਿਸ ਕਾਰਨ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ ‘ਤੇ ਰਿਹਾਅ ਸੀ। ਕਤਲ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਕਲਾਨੌਰ ‘ਚ ਇਕੱਲਾ ਰਹਿਣ ਲੱਗਾ।

ਪੰਜਾਬ ਅਤੇ ਯੂਪੀ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਪੀਲੀਭੀਤ ਐਨਕਾਊਂਟਰ ਵਿੱਚ ਇਸ ਨੂੰ ਮਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਕ ਰਿਸ਼ਤੇਦਾਰ ਪੀਲੀਭੀਤ ‘ਚ ਰਹਿੰਪੀਲੀ ਭੀਤ ਵਿੱਚ ਮੁਕਾਬਲੇ ਵਿੱਚ ਮਾਰੇ ਗਏ ਪੁਲਿਸ ਥਾਣਾ ਕਲਾਨੌਰ ਦੇ ਪਿੰਡ ਨਿੱਕਾ ਸਹੂਰ ਦੇ ਜਸ਼ਨਪ੍ਰੀਤ ਪੁੱਤਰ ਪਿਤਾ ਸਰੂਪ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਉਸ ਦੀ ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਜਸਨਪ੍ਰੀਤ ਇੱਕ ਹਫਤਾ ਪਹਿਲਾਂ ਟਰੱਕ ‘ਤੇ ਡਰਾਈਵਰੀ ਕਰਨ ਲਈ ਗਿਆ ਸੀ। ਜਦ ਕਿ ਇਸ ਦੌਰਾਨ ਬਖਸ਼ੀਵਾਲ ਅਤੇ ਵਡਾਲਾ ਬਾਂਗਰ ਵਿੱਚ ਧਮਾਕੇ ‘ਚ ਸ਼ਾਮਲ ਹੋਣ ਕਰ ਕੇ ਪੁਲਿਸ ਨੇ ਮੁਕਾਬਲੇ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਮਾਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਹੈ। ਇਸ ਮੌਕੇ ‘ਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਇਥੇ ਦੱਸਣ ਯੋਗ ਹੈ ਕਿ ਜਸ਼ਨਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਗੁਰਪ੍ਰੀਤ ਕੌਰ ਵਾਸੀ ਅਗਵਾਨ ਨਾਲ ਵਿਆਹ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button