Breaking NewsD5 specialNewsSportsTop News

ਭਾਰਤੀ ਮਹਿਲਾ ਅੰਡਰ-17 ਟੀਮ ਮੈਕਸੀਕੋ ਤੋਂ 0-2 ਨਾਲ ਹਾਰੀ

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਨੂੰ ਐਤਵਾਰ ਨੂੰ ਇਟਲੀ ਦੇ ਵਿਲੇਸੇ ‘ਚ ਖੇਡੇ ਜਾ ਰਹੇ ਛੇਵੇਂ ਟੋਰਨੇਓ ਮਹਿਲਾ ਅੰਡਰ-17 ਫੁੱਟਬਾਲ ਟੂਰਨਾਮੈਂਟ ਦੇ ਆਪਣੇ ਆਖ਼ਰੀ ਮੈਚ ‘ਚ ਮੈਕਸੀਕੋ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਕਸੀਕੋ ਨੇ ਮੈਚ ਦੇ ਦੋਵੇਂ ਹਾਫ਼ ‘ਚ ਇਕ-ਇਕ ਗੋਲ ਕੀਤਾ।

Punjab Budget 2022 : Budget Session ਤੋਂ ਬਾਅਦ Mann ਸਰਕਾਰ ਦਾ ਹੋਰ ਵੱਡਾ ਐਲਾਨ | D5 Channel Punjabi

ਟੀਮ ਲਈ ਕੈਥਰੀਨ ਸਿਲਾਸ ਤੇ ਐਲਿਸ ਗੈਲੇਗੋਸ ਨੇ ਇਹ ਗੋਲ ਕੀਤਾ। ਮੈਕਸੀਕੋ ਦੇ ਖਿਡਾਰੀਆਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤ ‘ਤੇ ਦਬਾਅ ਬਣਾ ਦਿੱਤਾ। ਮੈਚ ਦੇ 14ਵੇਂ ਮਿੰਟ ‘ਚ ਭਾਰਤੀ ਗੋਲਕੀਪਰ ਮੇਲੋਡੀ ਚਾਨੂੰ ਨੇ ਸ਼ਾਨਦਾਰ ਬਚਾਅ ਕੀਤਾ ਪਰ ਸਿਲਾਸ ਨੇ ਰਿਬਾਊਂਡ ‘ਤੇ ਗੋਲ ਕਰਕੇ ਖ਼ਾਤਾ ਖੋਲਿਆ। ਮੈਚ ਦੇ ਦੂਜੇ ਹਾਫ਼ ‘ਚ ਭਾਰਤ ਨੂੰ ਬਰਾਬਰੀ ਕਰਨ ਦਾ ਮੌਕਾ ਮਿਲਿਆ ਪਰ ਪੂਰਣੀਮਾ ਕੁਮਾਰੀ ਦੀ ਕਿੱਕ ‘ਤੇ ਗੇਂਦ ਗੋਲ ਪੋਸਟ ਦੇ ਉਪਰ ਤੋਂ ਲੰਘ ਗਈ। ਗੈਲੋਸ ਨੇ ਮੈਚ ਦੇ ਆਖ਼ਰੀ ਪਲਾਂ ‘ਚ ਮੈਕਸਿਕੋ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button