Breaking NewsD5 specialIndiaNewsTop News

15 ਅਗਸਤ ਤੋਂ ਚੱਲਣਗੀਆਂ ਲੋਕਲ ਟ੍ਰੇਨਾਂ, ਇਹ ਲੋਕ ਕਰ ਸਕਣਗੇ ਸਫਰ

ਮੁੰਬਈ : ਮਹਾਰਾਸ਼ਟਰ ਦੇ ਮੁੱਖਮੰਤਰੀ ਉੱਧਵ ਠਾਕਰੇ ਨੇ ਐਤਵਾਰ ਨੂੰ ਮੁੰਬਈ ਲੋਕਲ ਟ੍ਰੇਨ ਸੇਵਾਵਾਂ ਨੂੰ ਸ਼ੁਰੂ ਕਰਨ ਨਾਲ ਸਬੰਧਤ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੰਬਈ ਲੋਕਲ ਟ੍ਰੇਨ ਸੇਵਾਵਾਂ ਦੀ ਸ਼ੁਰੂਆਤ 15 ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਲੋਕਲ ਟ੍ਰੇਨ ‘ਚ ਉਨ੍ਹਾਂ ਲੋਕਾਂ ਨੂੰ ਯਾਤਰਾ ਕਰਨ ਦੀ ਆਗਿਆ ਹੋਵੇਗੀ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਰੋਧੀ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਮੁੰਬਈ ਵਾਸੀ 15 ਅਗਸਤ ਤੋਂ ਲੋਕਲ ਟ੍ਰੇਨਾਂ ‘ਚ ਯਾਤਰਾ ਕਰ ਸਕਦੇ ਹਨ ਪਰ ਇਸ ਸੁਵਿਧਾ ਦਾ ਲਾਭ ਲੈਣ ਲਈ ਦੂਜੀ ਖੁਰਾਕ ਤੋਂ ਬਾਅਦ 14 ਦਿਨ ਦਾ ਅੰਤਰਾਲ ਹੋਣਾ ਲਾਜ਼ਮੀ ਹੈ। ਠਾਕਰੇ ਨੇ ਇਕ ‘ਲਾਈਵ ਵੈਬਕਾਸਟ’ ‘ਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਕਾਨਾਂ, ਮਾਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨਾਂ ਨੂੰ ਛੋਟ ਦੇਣ ‘ਤੇ ਵਿਚਾਰ ਕਰ ਰਹੀ ਹੈ ਅਤੇ ਸੋਮਵਾਰ ਨੂੰ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

Farmers Protest ਕਿਸਾਨਾਂ ਦੇ ਟਰੈਕਟਰ ਦਿੱਲੀ ਵੱਲ ਨੂੰ ਸਿੱਧੇ ! ਟੁੱਟਣਗੇ ਬੈਰੀਕੇਡ ? D5 Channel Punjabi

ਮੁੱਖ ਮੰਤਰੀ ਨੇ ਕਿਹਾ ਕਿ ਯਾਤਰੀ ਮੋਬਾਇਲ ਐਪ ਰਾਹੀਂ ਟਰੇਨ ਪਾਸ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ ਉਹ ਸ਼ਹਿਰ ਦੇ ਨਗਰਪਾਲਿਕਾ ਵਾਰਡ ਦੇ ਨਾਲ-ਨਾਲ ਉਪਨਗਰ ਰੇਲਵੇ ਸਟੇਸ਼ਨਾਂ ਤੋਂ ਫੋਟੋ ਪਾਸ ਲੈ ਸਕਦੇ ਹਨ। ਦੱਸ ਦਈਏ ਕਿ ਮਹਾਨਗਰ ‘ਚ ਉਪਨਗਰੀ ਰੇਲ ਸੇਵਾਵਾਂ ਇਸ ਸਾਲ ਅਪ੍ਰੈਲ ‘ਚ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਜਦ ਸੂਬੇ ‘ਚ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕੋਵਿਡ-19 ਦੇ ਮਾਮਲੇ ਸਿਖਰ ‘ਤੇ ਸਨ। ਮੌਜੂਦਾ ਸਮੇਂ ‘ਚ ਸਿਰਫ ਸਰਕਾਰੀ ਕਰਮਚਾਰੀਆਂ ਅਤੇ ਲੋੜੀਂਦੀ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਹੀ ਲੋਕਲ ਟਰੇਨਾਂ ‘ਚ ਯਾਤਰਾ ਕਰਨ ਦੀ ਇਜਾਜ਼ਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button