Breaking NewsD5 specialIndiaInternationalNewsTop News

ਆਪਰੇਸ਼ਨ ਗੰਗਾ ਤਹਿਤ 249 ਭਾਰਤੀ ਨਾਗਰਿਕਾਂ ਨੂੰ ਲੈ ਕੇ ਰੋਮਾਨੀਆ ਤੋਂ ਦਿੱਲੀ ਪਹੁੰਚੀ ਉਡਾਣ

ਨਵੀਂ ਦਿੱਲੀ/ਯੂਕਰੇਨ : ਰੂਸ ਤੇ ਯੂਕਰੇਨ ਵਿਚਾਲੇ ਖੂਨੀ ਜੰਗ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਯੂਕਰੇਨ ‘ਚ ਭੱਜ ਦੌੜ ਮਚੀ ਹੋਈ ਹੈ। ਭਾਰਤ ਤੋਂ ਯੂਕਰੇਨ ਪੜ੍ਹਾਈ ਕਰਨ ਗਏ ਗਏ ਕਈ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਇਸ ਦੇ ਨਾਲ ਹੀ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਵੀ ਜਾਰੀ ਹੈ। 249 ਭਾਰਤੀ ਨਾਗਰਿਕਾਂ ਨਾਲ ਏਅਰ ਇੰਡੀਆ ਦੀ ਪੰਜਵੀਂ ਨਿਕਾਸੀ ਉਡਾਣ ਸੋਮਵਾਰ ਸਵੇਰੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦਿੱਲੀ ਪਹੁੰਚੀ। ਇਸ ਉਡਾਣ ਦੇ ਨਾਲ ਹੀ ਹੁਣ ਤੱਕ ਯੂਕਰੇਨ ਤੋਂ 1156 ਭਾਰਤੀ ਸੁਰੱਖਿਅਤ ਪਰਤ ਆਏ ਹਨ।

Khabran Da Sira : ਕੇਂਦਰ ਦਾ ਪੰਜਾਬ ਨੂੰ ਝਟਕਾ, ਭੜਕੇ ਕਿਸਾਨਾਂ ਦਾ ਐਲਾਨ, ਅੰਦੋਲਨ ਸ਼ੁਰੂ ! ਯੂਕਰੇਨ ਤੋਂ ਵੱਡੀ ਖ਼ਬਰ

ਦੱਸ ਦਈਏ ਕਿ ਪਹਿਲੀ ਉਡਾਣ 26 ਫਰਵਰੀ ਨੂੰ 219 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਬੁਖਾਰੇਸਟ ਤੋਂ ਮੁੰਬਈ ਪਹੁੰਚੀ ਸੀ। 27 ਫਰਵਰੀ ਨੂੰ ਦੂਜੀ ਉਡਾਣ ਜਿਸ ਵਿੱਚ 250 ਵਿਦਿਆਰਥੀ ਜਦਕਿ 27 ਫਰਵਰੀ ਨੂੰ ਤੀਜੀ ਉਡਾਣ ਰਾਹੀਂ 240 ਵਿਦਿਆਰਥੀ ਬੁਖਾਰੇਸਟ ਤੋਂ ਦਿੱਲੀ ਆਏ, ਉਥੇ ਹੀ 27 ਫਰਵਰੀ ਨੂੰ ਇੱਕ ਹੋਰ ਉਡਾਣ ਆਈ ਜਿਸ ਵਿੱਚ 198 ਭਾਰਤੀ ਵਿਦਿਆਰਥੀ ਬੁਖਾਰੇਸਟ ਤੋਂ ਦਿੱਲੀ ਪਰਤੇ ਅਤੇ ਅੱਜ 28 ਫਰਵਰੀ ਨੂੰ ਸਵੇਰੇ 249 ਭਾਰਤੀ ਵਿਦਿਆਰਥੀ ਬੁਖਾਰੇਸਟ ਤੋਂ ਦਿੱਲੀ ਸੁਰੱਖਿਅਤ ਘਰ ਵਾਪਸੀ ਕਰ ਚੁੱਕੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button