PunjabTop News

ਆਪ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 24 ਅਪ੍ਰੈਲ (ਬਿੰਦੂ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਾਬਕਾ ਰਾਗੀ ਭਾਈ ਹਰਬੰਸ ਸਿੰਘ ਜਗਾਧਰੀ ਵਾਲੇ ਦੀ ਜਾਇਦਾਦ ਜ਼ਬਤ ਕਰਨ ਦੀ ਧਮਕੀ ਦੇਣ ਤੇ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਉਹਨਾਂ ਖਿਲਾਫ ਫੌਜਦਾਰੀ ਮਾਮਲਾ ਦਰਜ ਕੀਤਾ ਜਾਵੇ।
ਅੱਜ ਇਥੇ ਪੀੜ੍ਹਤ ਪਰਿਵਾਰ ਦੇ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਵਿਧਾਇਕ ਨੇ ਨਾ ਸਿਰਫ ਰਾਗੀ ਪਰਿਵਾਰ ਦੀ ਜਾਇਦਾਦ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਪਰਿਵਾਰ ਵੱਲੋਂ ਮਦਦ ਕਰਨ ਵਾਸਤੇ ਉਹਨਾਂ ਕੋਲ ਪਹੁੰਚ ਕਰਨ ’ਤੇ ਨਾਂ ਸਿਰਫ ਜਾਇਦਾਦ ਵਿਚ ਹਿੱਸਾ ਮੰਗਿਆ ਬਲਕਿ ਇਹ ਵੀ ਮੰਗ ਕੀਤੀ ਕਿ 20 ਕਰੋੜ ਰੁਪਏ ਦੀ ਜਾਇਦਾਦ ਉਹਨਾਂ ਨੂੰ ਸਿਰਫ 5 ਕਰੋੜ ਰੁਪਏ ਵਿਚ ਵੇਚ ਦਿੱਤੀ ਜਾਵੇ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਵਸੂਲੀ, ਜ਼ਮੀਨ ਹਥਿਆਉਣ ਤੇ ਧਮਕਾਉਣ ਦਾ ਕੇਸ ਬਣਦਾ ਹੈ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਇਕ ਨੇ ਪਰਿਵਾਰ ਨੂੰ ਆਪਣੇ ਘਰ ਸੱਦ ਕੇ ਇਕ ਵੀਡੀਓ ਵੀ ਜਾਰੀ ਕਰਨ ਦਾ ਯਤਨ ਕੀਤਾ ਕਿ ਮਾਮਲੇ ਵਿਚ ਸਮਝੌਤਾ ਹੋ ਗਿਆ ਹੈ। ਉਹਨਾਂ ਕਿਹਾ ਕਿ ਭਾਈ ਹਰਬੰਸ ਸਿੰਘ ਦੇ ਪੋਤੇ ਮਹਾਗੁਰਜੋਤ ਸਿੰਘ ਜਿਹਨਾਂ ਨੇ ਇਸ ਮੌਕੇ ਪਰਿਵਾਰ ਦਾ ਪੱਖ ਦੱਸਿਆ, ਨੇ ਖੁਲ੍ਹਾਸਾ ਕੀਤਾ ਕਿ ਉਹਨਾਂ ਨੂੰ ਕਮਿਸ਼ਨਰ ਦਫਤਰ ਦਾ ਨਾਮ ਲੈ ਕੇ ਵਿਧਾਇਕ ਦੇ ਘਰ ਲਿਜਾਇਆ ਗਿਆ ਅਤੇ ਬੰਦੂਕ ਦੀ ਨੋਕ ’ਤੇ ਧਮਕਾਇਆ ਵੀ ਗਿਆ।

ਸਰਦਾਰ ਮਜੀਠੀਆ ਨੇ ਦੱਸਿਆ ਕਿ ਉਸ ਵੇਲੇ ਵਿਧਾਇਕ ਨੇ ਮਹਾਗੁਰਜੋਤ ਨੂੰ ਆਖਿਆਕਿ ਉਹ ਜਨਤਕ ਤੌਰ ’ਤੇ ਸਮਝੌਤਾ ਹੋਣ ਦੀ ਗੱਲ ਕਬੂਲੇ ਅਤੇ ਵਾਅਦਾ ਕੀਤਾ ਕਿ ਜ਼ਮੀਨ ਉਹਨਾਂ ਦੇ ਪਰਿਵਾਰ ਨੂੰ ਵਾਪਸ ਮੋੜੀ ਜਾਵੇਗੀ ਪਰ ਜਦੋ ਵੀਡੀਓ ਜਾਰੀ ਹੋ ਗਈ ਤਾਂ ਇਸ ਤੋਂ ਮੁੱਕਰ ਗਿਆ।

ਮਹਾਗੁਰਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਇਕ ਦੇ ਨਜ਼ਦੀਕੀ ਵਰਿੰਦਰ ਸਿੰਘ ਬਾਜਵਾ ਨੇ ਵੁਹਨਾਂ ਨੂੰ ਵਾਅਦਾ ਕੀਤਾ ਸੀ ਕਿ ਜ਼ਮੀਨ 5 ਕਰੋੜ ਰੁਪਏ ਵਿਚ ਵਿਕ ਜਾਵੇਗੀ ਜਿਸ ਤੋਂ ਉਹਨਾਂ ਇਨਕਾਰ ਕਰ ਦਿੱਤਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button