Breaking NewsD5 specialEntertainmentIndiaNews

ਕੋਰੋਨਾ ਪੌਜ਼ੀਟਿਵ ਹੋਣ ਦੀਆਂ ਖਬਰਾਂ ‘ਤੇ ਸੰਸਦ ਮੈਂਬਰ ਨੁਸਰਤ ਜਹਾਂ ਦਾ ਰਿਐਕਸ਼ਨ, ‘ਕੋਵਿਡ ਟੈਸਟ ਹੋਇਆ ਨਹੀਂ ਅਤੇ ….. 

ਮੁੰਬਈ :  ਬੰਗਾਲੀ ਅਦਾਕਾਰਾ ਅਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਇੱਕ ਵਾਰ ਫਿਰ ਸੁਰਖੀਆਂ ‘ਚ ਹਨ। ਕੁਝ ਸਮਾਂ ਪਹਿਲਾਂ ਹੀ ਖਬਰਾਂ ਆਈਆਂ ਸਨ ਕਿ ਨੁਸਰਤ ਜਹਾਂ ਕੋਵਿਡ ਸੰਕਰਮਿਤ ਹੋ ਗਏ ਹਨ ਅਤੇ ਉਨ੍ਹਾਂ ਨੇ ਸਾਰੀਆਂ ਮੀਟਿੰਗਾਂ ਅਤੇ ਹੋਰ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਥੇ ਹੀ ਹੁਣ ਇਨ੍ਹਾਂ ਖਬਰਾਂ ‘ਤੇ ਨੁਸਰਤ ਜਹਾਂ ਨੇ ਚੁੱਪੀ ਤੋੜੀ ਹੈ। ਅਦਾਕਾਰਾ ਨੇ ਆਪਣੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀਆਂ ਖਬਰਾਂ ਤੋਂ ਮਨਾਹੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਤੱਕ ਉਨ੍ਹਾਂ ਨੇ ਆਪਣਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਹੀ ਨਹੀਂ ਹੈ।

ਲਓ ਜੀ!ਕਿਸਾਨਾਂ ਦੇੇ ਹੱਕ ‘ਚ ਆਉਣਗੀਆਂ ਆਹ ਜਥੇਬੰਦੀਆਂ!ਹੋ ਗਿਆ ਐਲਾਨ!ਪੂਰਾ ਦੇਸ਼ ਹੋਇਆ ਇੱਕਜੁੱਟ!ਕੇਂਦਰ ਨੂੰ ਪਈ ਬਿਪਤਾ!

ਇੱਕ ਵੈਬ ਪੋਰਟਲ ਨਾਲ ਗੱਲ ਕਰਦੇ ਹੋਏ ਨੁਸਰਤ ਜਹਾਂ ਨੇ ਕਿਹਾ – ਮੈਨੂੰ ਬੁਖਾਰ ਸੀ, ਜਿਸਦੇ ਲਈ ਡਾਕਟਰ ਨੇ ਮੈਨੂੰ ਵਾਇਰਲ ਫੀਵਰ ਲਈ ਦਵਾਈ ਵੀ ਦਿੱਤੀ ਸੀ ਪਰ ਡਾਕਟਰ ਨੇ ਹੁਣ ਤੱਕ ਮੈਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਲਈ ਨਹੀਂ ਕਿਹਾ।  ਜਦੋਂ ਡਾਕਟਰ ਨੇ ਮੈਨੂੰ ਟੈਸਟ ਕਰਵਾਉਣ ਲਈ ਕਿਹਾ ਹੀ ਨਹੀਂ ਅਤੇ ਮੈਂ ਟੈਸਟ ਕਰਵਾਇਆ ਹੀ ਨਹੀਂ ਤਾਂ ਮੈਂ ਪੌਜ਼ੀਟਿਵ ਕਿਵੇਂ ਹੋ ਸਕਦੀ ਹਾਂ। ਮੈਂ ਜ਼ਲਦ ਹੀ ਟੈਸਟ ਕਰਵਾ ਲਵਾਂਗੀ ਅਤੇ ਰਿਪੋਰਟ ਆਉਣ ‘ਤੇ ਇਸਦੇ ਬਾਰੇ ਵੀ ਮੈਂ ਦੱਸਾਂਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button