Breaking NewsInternationalNews

ਪੀਟੀਯੂ ਯੂਨੀਵਰਸਿਟੀ ਦੀ ਡਿਗਰੀ ਵਾਲੇ ਵਿਦਿਆਰਥੀ ਹੁਣ ਨਹੀਂ ਜਾ ਸਕਣਗੇ ਕੈਨੇਡਾ

ਚੰਡੀਗੜ੍ਹ: ਕੈਨੇਡਾ ਜਾਣ ਦੀ ਚਾਹਤ ਦਿਲ ‘ਚ ਰੱਖਣ ਵਾਲੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਡਿਗਰੀਆਂ ਦਾ ਮੁਲਾਂਕਣ ਕਰਨ ਵਾਲੀ ਏਜੰਸੀ ਵਰਲਡ ਐਜੂਕੇਸ਼ਨ ਸਰਵੀਸਿਜ਼ ਨੇ ਪੀਟੀਯੂ ਦੇ ਪ੍ਰਮਾਣ ਪੱਤਰਾਂ ਬਾਰੇ ਕੋਈ ਵੀ ਮੁਲਾਂਕਣ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਮੁਲਾਂਕਣ ਦੇ ਬੰਦ ਹੋਣ ਦਾ ਭਾਵ ਹੈ ਕਿ ਜਿਸ ਵੀ ਵਿਦਿਆਰਥੀ ਨੇ ਪੀਟੀਯੂ ਭਾਵ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਕੋਈ ਵੀ ਸਿੱਖਿਆ ਹਾਸਲ ਕੀਤੀ ਹੈ ਉਸ ਦੀ ਡਿਗਰੀ ਜਾਂ ਡਿਪਲੋਮਾ ਦੇ ਆਧਾਰ ‘ਤੇ ਕੈਨੇਡਾ ਜਾਣ ਦੇ ਰਾਹ ਬੰਦ ਹੋ ਜਾਣਗੇ।

Read Also ਕੈਨੇਡਾ ‘ਚ ਬਣਾਇਆ ਰਿਕਾਰਡ, 14 ਹਜ਼ਾਰ ਫੁੱਟ ਤੋਂ ਪੱਗ ਬੰਨ੍ਹ ਕੇ ਮਾਰੀ ਛਾਲ

ਦੱਸਣਯੋਗ ਹੈ ਕਿ ਪੀਆਰ ਹੋਵੇ ਜਾਂ ਸਟੂਡੈਂਟ ਵੀਜ਼ਾ, ਵਰਲਡ ਐਜੂਕੇਸ਼ਨ ਸਰਵੀਸਿਜ਼ ਹੀ ਦਸਤਾਵੇਜ਼ਾਂ ਦਾ ਮੁਲਾਂਕਣ ਕਰ ਕੇ ਟ੍ਰਾਂਸਕ੍ਰਿਪਟ ਭੇਜਦਾ ਹੈ ਜੋ ਕਿ ਫਾਈਲ ਲਗਾਉਣ ਦੀ ਪਹਿਲੀ ਕੜੀ ਹੁੰਦੀ ਹੈ। ਅਜਿਹਾ ਫੈਸਲਾ ਹੋਣ ਤੋਂ ਬਾਅਦ ਪੀਟੀਯੂ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ ਆ ਗਿਆ ਹੈ ਅਤੇ ਉਹਨਾਂ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਪਹੁੰਚ ਕੀਤੀ ਹੈ। ਇਸ ਮਾਮਲੇ ‘ਚ ਵਰਲਡ ਐਜੂਕੇਸ਼ਨ ਸਰਵੀਸਿਜ਼ ਨੇ ਫਾਈਲਾਂ ਵਾਪਸ ਭੇਜ ਵਿਦਿਆਰਥੀਆਂ ਨੂੰ ਫੀਸ ਰਿਫੰਡ ਕਰਨ ਦਾ ਭਰੋਸਾ ਦਵਾਇਆ ਹੈ ਉਥੇ ਹੀ ਯੂਨਿਵਰਸਿਟੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button