ਪੀਐਮ ਨਰੇਂਦਰ ਮੋਦੀ ਦੀ ਬਾਈਓਪਿਕ ਫ਼ਿਲਮ ਹੁਣ 12 ਅਪ੍ਰੈਲ ਨੂੰ ਨਹੀਂ ਇਸ ਦਿਨ ਹੋਵੇਗੀ ਰਿਲੀਜ਼

ਮੁੰਬਈ: ਪੀਐਮ ਨਰੇਂਦਰ ਮੋਦੀ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ ‘ਚ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਮੋਦੀ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਫ਼ਿਲਮ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।
Read Also ਸੁਪਰੀਮ ਕੋਰਟ ਨੇ ਫ਼ਿਲਮ ‘ਨਾਨਕ ਸ਼ਾਹ ਫਕੀਰ’ ਨੂੰ ਦਿੱਤੀ ਹਰੀ ਝੰਡੀ
ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਚ ਵਿਵੇਕ ਓਬਰਾਏ ਕੁਝ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ। ਜਾਰੀ ਹੋਏ ਪੋਸਟਰ ਦੀ ਲੁੱਕ ਤਿਰੰਗੇ ਵਰਗੀ ਨਜ਼ਰ ਆ ਰਹੀ ਹੈ। ਕੁਝ ਬੱਚਿਆਂ ਨੇ ਕੇਸਰੀ ਕੱਪੜੇ ਅਤੇ ਕੁਝ ਨੇ ਹਰੇ ਕੱਪੜੇ ਪਹਿਨ ਕੇ ਖੜ੍ਹੇ ਹਨ ਜਿਨ੍ਹਾਂ ਵਿਚਕਾਰ ਮੋਦੀ ਸਫ਼ੈਦ ਰੰਗ ਦਾ ਕੁੜਤਾ ਪਾਏ ਖੜ੍ਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਪੋਸਟਰ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਿਸ ਨੂੰ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਪੀਐਮ ਨਰੇਂਦਰ ਮੋਦੀ ਦੀ ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੈਤੂ ਗੁਮੰਡ ਕੁਮਾਰ ਨੇ ਕੀਤਾ ਹੈ। ਨਰੇਂਦਰ ਮੋਦੀ ਦੇ ਚਾਹੁਣ ਵਾਲੇ ਫ਼ਿਲਮ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
New release date… #PMNarendraModi will arrive one week *earlier*: 5 April 2019… And here's the second poster of the biopic… Stars Vivek Anand Oberoi in the title role… Directed by Omung Kumar B… Produced by Sandip Ssingh, Suresh Oberoi, Anand Pandit and Acharya Manish. pic.twitter.com/R0CkZChSID
— taran adarsh (@taran_adarsh) March 19, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.