ਪੀਐਮ ਇਮਰਾਨ ਖਾਨ ਨੂੰ ਟੈਨਿਸ ਦੀ ਸਭ ਤੋਂ ਵੱਡੀ ਸੁਪਰਸਟਾਰ ਨੇ ਲਿਆ ਲੰਮੇਂ ਹੱਥੀਂ
ਨਵੀਂ ਦਿੱਲੀ : ਆਪਣੇ ਜ਼ਮਾਨੇ ਦੇ ਦਿੱਗਜ਼ ਕ੍ਰਿਕਟਰਾਂ ’ਚ ਸ਼ੁਮਾਰ ਪਾਕਿਸਤਾਨ ਦੇ ਮੌਜੂਦਾ ਪ੍ਰਧਾਨਮੰਤਰੀ ਇਮਰਾਨ ਖ਼ਾਨ (Imran Khan) ਨੂੰ ਟੈਨਿਸ ਦੀ ਸੁਪਰਸਟਾਰ ਮਹਿਲਾ ਖਿਡਾਰੀ ਮਾਰਟਿਨਾ ਨਵਰਾਤਿਲੋਵਾ ਨੇ ਲਿਤਾੜ ਲਗਾਈ ਹੈ। ਇਮਰਾਨ ਖ਼ਾਨ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਚਲਦੇ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ। ਇਮਰਾਨ ਨੇ ਵੱਧਦੇ ਯੋਨ ਗੁਨਾਹਾਂ ਲਈ ਔਰਤਾਂ ਦੇ ਕੱਪੜਿਆਂ ਅਤੇ ਅਸ਼ਲੀਲਤਾ ਨੂੰ ਜ਼ਿੰਮੇਦਾਰ ਠਹਿਰਾਇਆ ਸੀ।
ਕੋਟਕਪੂਰਾ ਗੋਲੀਕਾਂਡ ਦਾ ਸੱਚ?ਦੇਖੋ ਕਿਉਂ ਕੀਤੀ ਕੁੰਵਰ ਵਿਜੈ ਪ੍ਰਤਾਪ ਦੀ ਛੁੱਟੀ!
68 ਸਾਲਾ ਇਮਰਾਨ ਨੇ ਕਿਹਾ ਸੀ ਕਿ ਮਰਦਾਂ ਨੂੰ ਉਕਸਾਉਣ ਤੋਂ ਰੋਕਣ ਲਈ ਪਰਦੇ ਦਾ ਰਿਵਾਜ ਠੀਕ ਹੈ। ਉਨ੍ਹਾਂ ਕਿਹਾ ਸੀ ਕਿ ਇਸਲਾਮ ’ਚ ਪਰਦੇ ਦੀ ਵਿਵਸਥਾ ਇਸ ਲਈ ਕੀਤੀ ਗਈ ਤਾਂ ਜੋ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਮਹਿਲਾਵਾਂ ਨੂੰ ਬਚਾਇਆ ਜਾ ਸਕੇ। ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ (ਪੀ. ਟੀ. ਆਈ.) ਦੇ ਨੇਤਾ ਨੇ ਕਿਹਾ ਸੀ ਕਿ ਸਮਾਜ ਨੂੰ ਖ਼ੁਦ ਨੂੰ ਅਸ਼ਲੀਲਤਾ ਤੋਂ ਬਚਾਉਣਾ ਹੋਵੇਗਾ। ਜਬਰ-ਜ਼ਨਾਹ ਤੇ ਜਿਨਸੀ ਹਿੰਸਾ ਦੀਆਂ ਜਿੰਨੀਆਂ ਘਟਨਾਵਾਂ ਮੀਡੀਆ ’ਚ ਆ ਰਹੀਆਂ ਹਨ, ਉਹ ਇਸ ਤਰ੍ਹਾਂ ਦੇ ਜੁਰਮ ਦਾ ਇਕ ਫ਼ੀਸਦੀ ਵੀ ਨਹੀਂ ਹੈ। ਅਜਿਹੇ ਗ਼ੁਨਾਹ ਸਮਾਜ ’ਚ ‘ਕੈਂਸਰ ਦੀ ਤਰ੍ਹਾਂ’ ਫ਼ੈਲ ਰਹੇ ਹਨ। ਇਸਲਾਮ ’ਚ ਪਰਦੇ ਦਾ ਰਿਵਾਜ ਇਸ ਲਈ ਹੈ ਕਿ ਇੱਛਾਸ਼ਕਤੀ ’ਤੇ ਕਾਬੂ ਰੱਖਿਆ ਜਾ ਸਕੇ।
KMP ਰੋਡ ਤੋਂ ਪੁਲਿਸ ਨੇ ਭਜਾਏ ਕਿਸਾਨ! ਫੇਰ ਚੱਕ-ਚੱਕ ਜੀਪਾਂ ’ਚ ਸੁੱਟੇ!ਮਾਹੌਲ ਖਰਾਬ!ਕਿਸਾਨ ਹੋਏ ਫਿਰਦੇ ਤੱਤੇ!
ਮਹਾਨ ਟੈਨਿਸ ਖਿਡਾਰੀਆਂ ’ਚ ਸ਼ੁਮਾਰ ਚੈੱਕ ਗਣਰਾਜ ਦੀ ਮਾਰਟਿਨਾ ਨਵਰਾਤਿਲੋਵਾ ਨੇ ਇਮਰਾਨ ਨੂੰ ਇਸ ਮਾਮਲੇ ’ਤੇ ਲੰਮੇ ਲੈਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ’ਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਰੀਅਰ ’ਚ 18 ਸਿੰਗਲ ਗ੍ਰੈਂਡਸਲੈਮ ਖ਼ਿਤਾਬ ਜਿੱਤਣ ਵਾਲੀ ਸਾਬਕਾ ਨੰਬਰ-1 ਨਵਰਾਤਿਲੋਵਾ ਨੇ ਇਕ ਟਵੀਟ ’ਤੇ ਰਿਪਲਾਈ ਕਰਦੇ ਹੋਏ ਲਿਖਿਆ, ‘‘ਇਮਰਾਨ, ਤੁਹਾਨੂੰ ਇਸ ਤੋਂ ਬਿਹਤਰ ਪਤਾ ਹੋਣਾ ਚਾਹੀਦਾ ਹੈ ਪਰ ਸਾਫ਼ ਤੌਰ ’ਤੇ ਤੁਸੀਂ ਇਸ ਤੋਂ ਬਿਹਤਰ ਹੋ ਹੀ ਨਹੀਂ। ਤੁਹਾਡੇ ’ਤੇ ਸ਼ਰਮ ਆਉਂਦੀ ਹੈ।’’
This deserves a big F U Imran. You really do know better than this, but clearly you are not better than this…shame on you. https://t.co/2dUS8cgbSq
— Martina Navratilova (@Martina) April 8, 2021
ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਵੀ ਉਨ੍ਹਾਂ ਨੂੰ ਇਸ ਬਿਆਨ ’ਤੇ ਖ਼ੂੂਬ ਝਾੜ ਪਾ ਚੁੱਕੀ ਹੈ। ਇਮਰਾਨ ਦੀ ਕਪਤਾਨੀ ’ਚ ਸਾਲ 1992 ’ਚ ਪਾਕਿਸਤਾਨ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ। ਇਮਰਾਨ ਨੇ ਕਾਫ਼ੀ ਸਮਾਂ ਲੰਡਨ ’ਚ ਬਿਤਾਇਆ ਸੀ। ਉਹ ਇਕ ਜ਼ਮਾਨੇ ’ਚ ਪਲੇਅਬੁਆਏ ਦੇ ਤੌਰ ’ਤੇ ਜਾਣੇ ਜਾਂਦੇ ਸਨ, ਪਰ ਉਨ੍ਹਾਂ ਦੀ ਗਿਣਤੀ ਧਾਕੜ ਕ੍ਰਿਕਟਰਾਂ ’ਚ ਹੁੰਦੀ ਹੈ। ਉਨ੍ਹਾਂ ਨੇ ਕਰੀਅਰ ’ਚ 88 ਟੈਸਟ ਤੇ 175 ਵਨ-ਡੇ ਖੇਡੇ। ਉਨ੍ਹਾਂ ਦੇ ਨਾਂ ਟੈਸਟ ’ਚ 3807 ਦੌੜਾਂ ਤੇ 362 ਵਿਕਟ ਹਨ ਜਦਕਿ ਵਨ-ਡੇ ਕੌਮਾਂਤਰੀ ਫ਼ਾਰਮੈਟ ’ਚ 3709 ਦੌੜਾਂ ਤੇ 182 ਵਿਕਟ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.