Breaking NewsD5 specialIndiaNewsPoliticsPunjab

ਪੁਲਿਸ ਐਕਸ਼ਨ ਤੋਂ ਬਾਅਦ ਮਜੀਠੀਆ ਦਾ ਵੱਡਾ ਬਿਆਨ, ‘ਮੈਂ ਤਾਂ ਇੱਦਾਂ ਹੀ ਧਰਨੇ ਲਾਊਂਗਾ’

ਚੰਡੀਗੜ੍ਹ : ਅਕਾਲੀ ਦਲ ਦੇ ਕਈ ਵਿਧਾਇਕਾਂ ਨੇ ਆਪਣੇ ਕਰੀਬ 70 ਤੋਂ 80 ਸਮਰਥਕਾਂ ਦੇ ਨਾਲ ਸ਼ੁੱਕਰਵਾਰ ਨੂੰ ਸੈਕਟਰ – 1 ਸਥਿਤ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਰਸਤਾ ਰੋਕ ਕੇ ਪ੍ਰਦਰਸ਼ਨ ਕੀਤੀ ਸੀ। ਜਿਸਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਡੀਐਸਪੀ ਸੈਂਟਰਲ ਅਤੇ ਸੈਕਟਰ – 3 ਥਾਣਾ ਇੰਚਾਰਜ ਪੁਲਿਸ ਬਲ ਦੇ ਨਾਲ ਪਹੁੰਚੇ।

ਪੁਲਿਸ ਐਕਸ਼ਨ ਤੋਂ ਬਾਅਦ ਮਜੀਠੀਆ ਦਾ ਵੱਡਾ ਬਿਆਨ, ‘ਮੈਂ ਤਾਂ ਇੱਦਾਂ ਹੀ ਧਰਨੇ ਲਾਊਂਗਾ’ (Video)

ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਵਿਧਾਇਕ ਬਿਕਰਮ ਸਿੰਘ ਮਜੀਠਿਆ ਨੂੰ ਸਮਰਥਕਾਂ ਦੇ ਨਾਲ ਵਿੱਤ ਮੰਤਰੀ ਦੇ ਘਰ ‘ਚ ਪਰਵੇਸ਼ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਅਤੇ ਸਾਰਿਆਂ ਨੂੰ ਹਿਰਾਸਤ ‘ਚ ਲੈ ਕੇ ਸੈਕਟਰ – 3 ਥਾਣੇ ਲੈ ਗਈ। ਬਿਕਰਮ ਸਿੰਘ ਮਜੀਠੀਆ ਨੇ ਥਾਣੇ ‘ਚੋਂ ਛੁਟ ਕੇ ਨਾਲ ਹੀ ਪ੍ਰੈੱਸ ਕਾਨਫੰਰਸ ਕਰਕੇ ਕੈਪਟਨ ਸਰਕਾਰ ‘ਤੇ ਖੂਬ ਰੰਗੜੇ ਲਾਏ। ਉਨ੍ਹਾਂ ਕਿਹਾ ਕਿ ਜਿਹੋ ਜਿਹਾ ਰਵੱਈਆ ਅੱਜ ਸਾਡੇ ਨਾਲ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤਾ ਗਿਆ।

BUDGET REACTION, ਜਨਾਨੀਆਂ ਨੇ ਵਿੱਤ ਮੰਤਰੀ ਨੂੰ ਭਿਓਂ-ਭਿਓਂ ਸੁਣਾਈਆਂ, ਸੁਣ ਵਿੱਤ ਮੰਤਰੀ ਹੋਇਆ ਸੁਰਖ਼ ਲਾਲ

ਉਸ ਬਾਰੇ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਕੋਈ ਸਰਕਾਰ ਦਾ ਵਜ਼ੀਰ ਅਜਿਹਾ ਰਵੱਈਆ ਸਾਡੇ ਨਾਲ ਕਰੇਗਾ। ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਖਜ਼ਾਨਾ ਮੰਤਰੀ ਨੂੰ ਮਿਲਣ ਪਹੁੰਚੇ ਸਨ ਅਤੇ ਪੁਲਿਸ ਨਾਲ ਹੋਈ ਖਿੱਚ-ਧੂਹ ਦੌਰਾਨ ਉਥੇ 10 ਸਾਲ ਦੇ ਬੱਚੇ ਨੂੰ ਬੇਹੱਦ ਬੁਰੀ ਤਰ੍ਹਾਂ ਖਿੱਚ ਕੇ ਲਿਜਾਇਆ ਗਿਆ। ਉਥੇ 80 ਸਾਲਾ ਔਰਤ ਦੇ ਨਾਲ ਵੀ ਬੇਹੱਦ ਬੁਰੀ ਤਰ੍ਹਾਂ ਖਿੱਚਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button