Breaking NewsD5 specialNewsPunjab

ਏਸ ਧੀ ਦੀ ਪੁਕਾਰ ਸੁਣ ਕੇ ਪੱਥਰ ਦਿਲ ਵੀ ਰੋ ਪੈਣਗੇ (Video)

ਗੁਰਦਾਸਪੁਰ : ਧਾਹਾਂ ਮਾਰ ਰਹੀ ਇਹ ਧੀ ਉਸ ਪੰਜਾਬੀ ਦੀ ਧੀ ਹੈ। ਜੋ ਰੋਜ਼ੀ ਰੋਟੀ ਕਮਾਉਣ ਖ਼ਾਤਰ ਵਿਦੇਸ਼ ਗਿਆ ਸੀ ਪਰ ਹੁਣ ਉਸ ਦੀ ਲਾਸ਼ ਦੀ ਉਡੀਕ ਹੈ। ਗੁਰਦਾਸਪੁਰ ਦੇ ਪਿੰਡ ਔਜਲਾ ਦਾ 40 ਸਾਲਾ ਰਿਪਲ ਮਸੀਹ 2 ਦਿਨ ਪਹਿਲਾਂ ਹੀ ਕੁਵੈਤ ਤੋਂ ਪੰਜਾਬ ਵਾਪਸ ਪਰਤਣ ਦੀ ਤਿਆਰੀ ‘ਚ ਸੀ ਪਰ ਵਕਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 3 ਸਾਲ ਪਹਿਲਾਂ ਕੁਵੈਤ ਗਏ ਰਿਪਲ ਮਸੀਹ ਦੀ ਬਿਮਾਰੀ ਨਾਲ ਮੌਤ ਹੋਣ ਦੀ ਖ਼ਬਰ ਆਈ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਨਿੱਕੇ ਨਿੱਕੇ ਬੱਚੇ ਆਪਣੇ ਪਿਓ ਨੂੰ ਆਖਰੀ ਵਾਰ ਵੇਖਣ ਲਈ ਤਰਸ ਰਹੇ ਹਨ।

ਕਾਂਗਰਸੀ MLA ‘ਤੇ ਲੱਗੇ ਗੰਭੀਰ ਇਲਜ਼ਾਮ,ਸੁਣਕੇ ਅੱਖਾਂ ਰਹਿ ਜਾਣਗੀਆਂ ਟੱਡੀਆਂ,ਹੁਣ ਕੈਪਟਨ ਨੂੰ ਕਰਨੀ ਪਊ ਕਾਰਵਾਈ?

ਪਿੰਡ ਦੇ ਐੱਮਸੀ ਮੁਤਾਬਕ ਪਰਿਵਾਰ ਬੇਹੱਦ ਗਰੀਬ ਹੈ। ਲਿਹਾਜ਼ਾ ਸਰਕਾਰ ਇਹਨਾਂ ਦੀ ਮਦਦ ਕਰੇ। ਜੇ ਪੰਜਾਬ ‘ਚ ਬੇਰੁਜ਼ਗਾਰੀ ਦੀ ਮਾਰ ਨਾ ਝੱਲਦਾ ਤਾਂ ਸ਼ਾਇਦ ਅੱਜ ਰਿਪਲ ਮਸੀਹ ਆਪਣੇ ਪਰਿਵਾਰ ‘ਚ ਹੁੰਦਾ। ਰੋਜ਼ੀ ਰੋਟੀ ਖ਼ਾਤਰ ਕਈ ਪੰਜਾਬੀ ਵਿਦੇਸ਼ਾਂ ਵੱਲ ਉਡਾਰੀ ਮਾਰਦੇ ਹਨ ਤੇ ਜ਼ਿੰਦਗੀ ਦਾ ਆਖ਼ਰੀ ਸਾਹ ਵੀ ਕਈਆਂ ਨੂੰ ਆਪਣੀ ਮਿੱਟੀ ‘ਤੇ ਨਸੀਬ ਨਹੀਂ ਹੁੰਦਾ। ਖੈਰ, ਉਮੀਦ ਹੈ ਕਿ ਸਰਕਾਰ ਏਸ ਪਰਿਵਾਰ ਦੀ ਬਾਂਹ ਫੜੇਗੀ ਤੇ ਬੱਚੇ ਆਪਣੇ ਪਿਓ ਨੂੰ ਅੰਤਿਮ ਵਿਦਾਈ ਦੇ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button