Breaking NewsD5 specialNewsPoliticsPunjab

ਪਿੰਡਾਂ ‘ਚ ਨਾ ਜਾਣ ਕਾਂਗਰਸੀ !

ਮਾਨਸਾ : ਮਾਨਸਾ ਦੇ ਪਿੰਡ ਬਣਾਂਵਾਲੀ ‘ਚ ਤਲਵੰਡੀ ਸਾਬੋ ਥਰਮਲ ਪਲਾਂਟ ਜ਼ਹਿਰ ਪਰੋਸ ਰਿਹਾ ਹੈ। ਪਲਾਂਟ ਤੋਂ ਨਿਕਲਣ ਵਾਲੀ ਸੁਆਹ ਅਤੇ ਗੈਸ ਨਾਲ ਦੋ ਦਰਜਨ ਦੇ ਕਰੀਬ ਪਿੰਡਾਂ ‘ਚ ਬਿਮਾਰੀ ਫੈਲ ਰਹੀ ਹੈ। ਕਿਸੇ ਨੂੰ ਕੈਂਸਰ ਅਤੇ ਕੋਈ ਚਮੜੀ ਦੇ ਰੋਗ ਦਾ ਸ਼ਿਕਾਰ ਹੈ। ਇਹਨਾਂ ਲੋਕਾਂ ਨੂੰ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਹੌਂਸਲਾ ਦਿੱਤਾ ਹੈ। ਮਹਿਜ਼ ਹੌਂਸਲੇ ਦੀ ਗੱਲ ਕਰ ਰਹੇ ਹਾਂ ਕਿਉਂ ਕਿ ਸੂਬੇ ‘ਚ ਸਰਕਾਰ ਵੀ ਕਾਂਗਰਸ ਦੀ ਹੈ।

ਪਿੰਡਾਂ ‘ਚ ਨਾ ਜਾਣ ਕਾਂਗਰਸੀ, ਅੱਕੇ ਲੋਕਾਂ ਨੇ ਜਾਖੜ ਦਾ ਵੇਖੋ ਕੀ ਹਾਲ ਕੀਤਾ… ਕੈਪਟਨ ਨੂੰ ਵੀ ਟੱਕਰਨ ਲਈ ਤਿਆਰ (Video)

ਬਿਜਲੀ ਸਮਝੌਤਿਆਂ ਨੂੰ ਲੈ ਕੇ ਆਪਣੀ ਸਰਕਾਰ ‘ਤੇ ਸਵਾਲ ਚੁੱਕਣ ਵਾਲੇ ਜਾਖੜ ਦੇ ਬਿਆਨਾਂ ਦਾ ਹੁਣ ਤੱਕ ਕੋਈ ਅਸਰ ਨਹੀਂ ਹੋਇਆ। ਸਭ ਤੋਂ ਪਹਿਲਾਂ ਲੋਕਾਂ ਦਾ ਦਰਦ ਸੁਣੋ ਕਿ ਕਿਵੇਂ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ। ਪਰਿਵਾਰਾਂ ਦੇ ਪਰਿਵਾਰ ਤਬਾਹੀ ਦੇ ਕੰਢੇ ‘ਤੇ ਹਨ। ਹਰ ਘਰ ‘ਚ ਸੱਥਰ ਵਿੱਛ ਰਹੇ ਹਨ ਲਿਹਾਜ਼ਾ ਲੋਕ ਗੁੱਸੇ ‘ਚ ਹਨ। ਲੋਕਾਂ ਦੀ ਮੰਗ ਇਕੋ ਇਕ ਹੈ ਕਿ ਸਰਕਾਰ ਏਸ ਥਰਮਲ ਨੂੰ ਬੰਦ ਕਰੇ। ਸੁਨੀਲ ਜਾਖੜ ਹੁਣ ਕਾਨੂੰਨੀ ਢੰਗ ਨਾਲ ਥਰਮਲ ਨੂੰ ਬੰਦ ਕਰਵਾਉਣ ਦੀ ਗੱਲ ਕਹਿ ਰਹੇ ਹਨ।

ਹੁਣ SGPC ‘ਚ ਬਗ਼ਾਵਤ, ਬਾਦਲਾਂ ਖਿਲਾਫ਼ ਸ਼੍ਰੋਮਣੀ ਕਮੇਟੀ ਮੈਂਬਰ ਦੀ ਜਾਗੀ ਜ਼ਮੀਰ, ਠੋਕੇ ਬਾਦਲ

ਜਾਖੜ ਦੇ ਦਾਅਵੇ ਤਾਂ ਸੁਣਨ ਵਾਲੇ ਹਨ ਪਰ ਲੋਕ ਭਰੋਸਾ ਨਹੀਂ ਕਾਰਵਾਈ ਮੰਗਦੇ ਹਨ। ਤਾਂ ਤੁਸੀਂ ਸੁਣਿਆ ਕਿ ਜਾਖੜ ਸਾਬ੍ਹ ਸਲਾਹਾਂ ਤੇ ਸੁਝਾਅ ਤਾਂ ਦੇ ਰਹੇ ਹਨ ਬਾਦਲਾਂ ਨੂੰ ਕੋਸ ਵੀ ਰਹੇ ਹਨ ਪਰ ਲੋਕਾਂ ਦਾ ਸਵਾਲ ਇਹ ਹੈ ਕਿ ਜਨਾਬ ਸਰਕਾਰ ਤਾਂ ਤੁਹਾਡੀ ਹੈ। ਬਿਜਲੀ ਸਮਝੌਤਿਆਂ ‘ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ। ਮਹਿਜ਼ ਲੋਕਾਂ ਨੂੰ ਮਿਲ ਕੇ ਭਰੋਸਾ ਦੇਣ ਨਾਲ ਕੁਝ ਨਹੀਂ ਬਣਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button