Breaking NewsD5 specialNewsPunjab

ਪਾਰਲਰ ‘ਚ ਆਈ ਦੁਲਹਨ ਨੂੰ ਚੁੱਕ ਕੇ ਲੈ ਗਏ ਮੁੰਡੇ, ਸੜਕ ‘ਤੇ ਹੀ ਕਰਤਾ ਕਾਂਡ, LIVE ਤਸਵੀਰਾਂ (ਵੀਡੀਓ)

ਮੁਕਤਸਰ ਸਾਹਿਬ : ਚਾਲੀ ਮੁਕਤਿਆਂ ਦੀ ਧਰਤੀ ਮੁਕਸਤਰ ਤੇ ਇੱਕ ਹੈਰਾਨ ਪ੍ਰੇਸ਼ਾਨ ਕਰ ਦੇਣ ਵਾਲਾ ਕਿੱਸਾ ਸਾਹਮਣਾ ਆਇਆ ਹੈ। ਮਾਮਲਾ ਪਾਰਲਰ ਤਿਆਰ ਹੋਣ ਆਈ ਦੁਲਹਨ ਨੂੰ ਸ਼ਰੇਆਮ ਅਗਵਾ ਕਰਨ ਦਾ ਹੈ, ਜਿਸ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਨੇ ਆਪਣੇ ਅੰਦਰ ਕੈਦ ਕਰ ਲਈਆਂ। ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਸਾਹਮਣੇ ਇਕ ਕਾਰ ਖੜ੍ਹੀ ਦਿਖਾਈ ਦੇ ਰਹੀ ਹੈੈ। ਕੁਝ ਹੀ ਪਲ ਲੰਘਦੇ ਨੇ ਕਿ ਕੁਝ ਬੰਦੇ ਗੱਡੀ ਵੱਲ ਨੂੰ ਦੌੜਦੇ ਦਿਖਾਈ ਦਿੰਦੇ ਹਨ। ਇਹ ਵਿਅਕਤੀ ਇੱਕ ਕੁੜੀ ਨੂੰ ਗੱਡੀ ‘ਚ ਜ਼ਬਰਦਸਤੀ ਨਾਲ ਸੁੱਟ ਰਹੇ ਨੇ ਤੇ ਕੁੜੀ ਆਪਣੇ ਆਪ ਨੂੰ ਬਚਾਉਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਨ੍ਹਾਂ ‘ਚੋਂ ਇਕ ਵਿਅਕਤੀ ਕੁੜੀ ਨੂੰ ਛੱਡ ਕੇ ਪਿਛੇ ਵੱਲ ਨੂੰ ਭੱਜਦਾ ਹੈ ਇੰਝ ਜਾਪਦਾ ਹੈ ਕਿ ਜਿਵੇਂ ਕਿਸੇ ਨੂੰ ਧਮਕਾ ਰਿਹਾ ਹੋਵੇ।

Read Also ਲੜਕੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਸੀਸੀਟੀਵੀ ‘ਚ ਹੋਇਆ ਕੈਦ

ਵੀਡੀਓ ‘ਚ ਇੱਕ ਵਿਅਕਤੀ ਦੇ ਹੱਥ ਵਿੱਚ ਪਿਸਤੌਲ ਵੀ ਫੜਿਆ ਦਿਖਾਈ ਦੇ ਰਿਹਾ ਹੈ। ਇਸ ਸਭ ਵਿਚਾਲੇ ਕੁੜੀ ਨੂੰ ਖਿੱਚ ਧੂਹ ਹੁੰਦੀ ਹੈ ਅਤੇ ਕਿਡਨੈਪਰ ਕੁੜੀ ‘ਚ ਚੁੱਕ ਕੇ ਫਰਾਰ ਹੋ ਜਾਂਦੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਰਾ ਮਾਮਲਾ ਹੈ ਕਿ ਦਰਅਸਲ ਇਹ ਕੁੜੀ ਮੁਕਤਸਰ ਦੇ ਨੇੜਲੇ ਪਿੰਡ ਚੱਕ ਪਾਲੀ ਵਾਲਾ ਦੀ ਰਹਿਣ ਵਾਲੀ ਹੈ। ਜੋ ਸਥਾਨਕ ਗਾਂਧੀ ਚੌਂਕ ‘ਚ ਆਪਣੇ ਵਿਆਹ ਲਈ ਤਿਆਰ ਹੋਣ ਆਈ ਸੀ। ਜਿਸ ਤੋਂ ਬਾਅਦ ਉਸਦੇ ਭੈਣ-ਭਰਾ ਉਸਨੂੰ ਤਿਆਰ ਹੋਣ ਲਈ ਬਿਊਟੀਪਾਰਲਰ ਛੱਡ ਕੇ ਆਪ ਬਾਜ਼ਾਰ ਵਿੱਚ ਚਲੇ ਗਏ ਤੇ ਪਿਛੋਂ ਗੱਡੀ ਤੇ ਸਵਾਰ ਹੋ ਕੇ ਆਏ ਹਥਿਆਰਬੰਦ ਵਿਅਕਤੀਆਂ ਨੇ ਫਿਲਮੀ ਅੰਦਾਜ਼ ਨਾਲ ਕੁੜੀ ਨੂੰ ਅਗਵਾ ਕਰ ਲਿਆ।

ਇਸ ਬਾਰੇ ਬਿਉਟੀ ਪਾਰਲਰ ‘ਚ ਕੰਮ ਕਰਨ ਵਾਲੇ ਮੁੰਡੇ ਦਾ ਕੀ ਕਹਿਣਾ ਜਰਾ ਇਹ ਵੀ ਸੁਣ ਲਵੋ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ, ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਤਾਂ ਸਪੱਸ਼ਟ ਹੋ ਗਿਆ ਕਿ ਸੂਬੇ ਚ ਸੁਰੱਖਿਆ ਦੀ ਹਾਲਾਤ ਪਤਲੀ ਹੈ, ਚੋਰਾਂ ਬਦਮਾਸ਼ਾਂ ਦੇ ਹੌਂਸਲੇ ਦਿਨੋਂ ਦਿਨ ਵਧ ਰਹੇ ਨੇ, ਅਤੇ ਪੁਲਿਸ ਪ੍ਰਸਾਸ਼ਨ ਘਟਨਾ ਤੋਂ ਬਾਅਦ ਸੱਪ ਦੀਆਂ ਲਕੀਰਾਂ ਪਿੱਟ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button