D5 specialOpinion

ਕਰਤਾਰਪੁਰ ਸਾਹਿਬ ਦਾ ਲਾਂਘਾ ਸ਼ਰਧਾਲੂਆਂ ਦੀ ਬਾਬੇ ਨਾਨਕ ਪ੍ਰਤੀ ਸ਼ਰਧਾ ਦਾ ਪ੍ਰਤੀਕ

ਦੋਹਾਂ ਸਰਕਾਰਾਂ ਦੇ ਯਤਨਾ ਸਦਕਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਨੂੰ ਪਿਆ ਬੂਰ

ਜਸਪਾਲ ਸਿੰਘ ਢਿੱਲੋਂ

ਪਟਿਆਲਾ : ਕਰਤਾਰਪੁਰ ਸਾਹਿਬ ਦਾ ਲਾਂਘਾ ਇਕ ਵਾਰ ਮੁੜ ਖੁੱਲ ਗਿਆ ਹੈ। ਸੰਗਤਾਂ ਦੀਆਂ ਭਾਵਨਾਵਾਂ ਨੂੰ ਬਲ ਮਿਲਿਆ ਹੈ। ਲੰਬੇ ਸਮੇਂ ਤੋਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਅਰਦਾਸਾਂ ਕਰ ਰਹੀਆਂ ਸਨ , ਜਿਨ੍ਹਾਂ  ਨੂੰ ਬੂਰ ਪਿਆ ਹੈ। ਇਸ ਕਦਮ ਨੂੰ ਇਸ ਲਹਿਜੇ ਨਾਲ ਵੀ ਦੇਖਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਦੀ ਬਾਬੇ ਨਾਲਕ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ। ਜਿਸ ਵੇਲੇ ਕਰੋਨਾ ਦੀ ਬਿਮਾਰੀ ਦੀ ਲਪੇਟ ’ਚ ਸਾਰੇ ਹੀ ਅੰਤਰਰਾਸ਼ਟਰੀ ਕਾਰੋਬਾਰ ਆ ਗਏ ਸਨ ਤੇ ਲੋਕ ਆਪਣਾ ਰੋਜ਼ਗਾਰ ਬਚਾਉਣ ’ਚ ਭਟਕ ਰਹੇ ਸਨ ਤੇ ਇਸ ਬਿਮਾਰੀ ਦੇ ਡਰੋਂ ਹਰ ਦੇਸ ਨੇ ਸਖਤ ਕਦਮ ਚੁੱਕੇ ਜੋ ਸਾਨੂੰ ਵਿਸ਼ਵ ਸਿਹਤ ਸੰਸਥਾ ਨੇ ਦੱਸੇ। ਹੁਣ ਜਦੋਂ ਕਰੋਨਾ ਤੇ ਵਿਸ਼ਵ ’ਚ ਇਕ ਕਿਸਮ ਨਾਲ ਕਾਬੂ ਪਾ ਲਿਆ ਗਿਆ ਹੈ , ਇਸ ਤੋਂ ਬਾਅਦ ਹਰ ਮੁਲਕ ਨੇ ਲਾਈਆਂ ਹੋਈਆਂ ਪਾਬੰਦੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ, ਬਹੁ ਗਿਣਤੀ ਮੁਲਕਾਂ ਨੇ ਲਾਂਘੇ ਖੋਲ ਦਿੱਤੇ , ਜਿਸ ਦਾ ਅਸਰ ਇਹ ਹੋਇਆ ਕਿ ਹੁਣ ਅੰਤਰਰਾਸ਼ਟਰੀ ਯਾਤਰਾਵਾਂ ਵੀ ਸ਼ੁਰੂ ਹੋ ਗਈਆਂ। ਪਾਕਿਸਤਾਨ ਸਥਿਤ ਸਾਡੇ ਗੂਰਧਾਮ ਖਾਸ ਕਰ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਨੂੰ ਵੀ ਯਾਤਰਾ ਸ਼ੁਰੂ ਹੋਈ ਹੈ। ਇਸੇ ਕੜੀ ਤਹਿਤ ਇਸ  ਯਾਤਰਾ ਨੂੰ ਹੁਣ ਬਹੁਤੀ ਦੇਰ ਰੋਕਿਆ ਨਹੀਂ ਜਾ ਸਕਦਾ ਸੀ, ਪਰ ਫਿਰ ਵੀ ਜਿਸ ਨੇ ਉਦਮ ਕੀਤਾ ਹੈ, ਉ੍ਹਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੈ ਇਸ ਰਸਤੇ ਨੂੰ ਖੋਲਣ ਲਈ ਜੋ ਫਰਾਖ ਦਿਲੀ ਦਿਖਾਈ ਹੈ , ਉਹ ਕਾਬਲੇ ਤਾਰੀਫ ਹੈ । ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਤੇ ਸਿਆਸੀ ਆਗੂਆਂ ਨੇ ਵੱਡੀ ਚਾਂਦਮਾਰੀ ਕੀਤੀ। ਹੋਰ ਤਾਂ ਹੋਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਲ 2019’ਚ ਜਦੋਂ ਇਹ ਰਸਤਾ ਖੋਲਿਆ ਜਾ ਰਿਹਾ ਸੀ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਵੀ ਵੱਖਰਾ ਰਾਗ ਅਲਾਪਿਆ। ਪਰ ਸੰਗਤਾਂ ਦੀ ਅਥਾਹ ਸ਼ਰਧਾ ਦੇ ਅੱਗੇ ਸਾਰੇ ਫੇਲ ਸਾਬਿਤ ਹੋਏ । ਇਸ ਸਬੰਧੀ ਸਾਰੀਆਂ ਹੀ ਸਿਆਸੀ ਧਿਰਾਂ ਵਧਾਈ  ਦੀਆਂ ਪਾਤਰ ਹਨ ਜਿਨ੍ਹਾਂ ਨੇ ਇਸ ਲਾਂਘੇ ਨੂੰ ਮੁੜ ਸ਼ੂਰੂ ਕਰਨ ਲਈ ਆਪਣਾ ਯੋਗਦਾਨ ਪਾਇਆ।

ਇਸ ਸਬੰਧੀ ਜਿਨੀਆਂ ਵੀ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਈਆ ਸਾਰਿਆਂ ਨੇ ਪਕਿਸਤਾਨ ਦੀ ਮਹਿਮਾਨੁਬਾਜ਼ੀ ਦਾ ਗੁਣਗਾਣ ਹੀ ਕੀਤਾ। ਉਥੋਂ ਦੇ ਲੋਕਾਂ ਵੱਲੋਂ ਬਾਹਾਂ ੳਲਾਰ ਕੇ ਭਾਰਤੀ ਭਰਾਵਾਂ ਨੂੰ ਗਲ ਨਾਲ ਲਾਇਆ। ਅਸੀਂ ਸਮਝਦੇ ਹਾਂ ਕਿ ਇਨ੍ਹਾਂ ਧਾਰਮਿਕ ਭਾਵਨਾਵਾਂ ਨੂੰ ਰਾਜਨੀਤੀ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਬਾਬੇ ਨਾਨਕ ਨੇ ਉਸ ਧਰਤੀ ਤੋਂ ਜੋ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਤੇ ਮਾਨਵਤਾ ਪ੍ਰਤੀ ਸਮਰਪਿਤ ਹੋਣ ਦੀ ਗੱਲ ਆਖੀ । ਬਾਬਾ ਨਾਨਕ ਹੀ ਸੀ ਜਿਸ ਨੇ ਇਸਤਰੀ ਜਾਤੀ ਨੂੰ ਉਪਰ ਚੁੱਕਣ ਲਈ ਅਵਾਜ਼ ਬੂੂਲੰਦ ਕੀਤੀ। ਬਾਬੇ ਨਾਨਕ ਨੇ ਖੁਦ ਹਲ ਵਾਹਕੇ ਕਿਰਤ ਕਰਨੀ ਸਿਖਾਈ ਤੇ ਉਸ ਵੇਲੇ ਦੇ ਕਾਰਪੋਰੇਟ ਮਲਕ ਭਾਗੋ ਦੀ ਥਾਂ ਇਕ ਕਿਰਤੀ ਭਾਈ ਲਾਲੋ ਦੇ ਨਾਲ ਖੜਣ ਨੂੰ ਤਰਜੀਹ ਦੇ ਕੇ ਵਿਸ਼ਵ ਅੰਦਰ ਸੰਦੇਸ਼ ਦਿੱਤਾ ਕਿ ਮਨੂੱਖ ਨੂੰ ਕਿਰਤ ਕਰਕੇ ਹੀ ਰੋਟੀ ਖਾਣੀ ਚਾਹੀਦੀ ਹੈ।ਉਨ੍ਹਾਂ ਵਿਗਿਆਨ ਦੀ ਵਿਧੀ ਅਪਣਾਕੇ ਉਸ ਵੇਲੇ ਦੇ ਚਾਤਰ ਲੋਕਾਂ ਦੇ ਚੁੰਗਲ ’ਚ ਫਸੇ ਲੋਕਾਂ ਨੂੰ ਗਿਆਨ ਦੇਣ ਦਾ ਯਤਨ ਕੀਤਾ, ਅੱਜ ਵੀ ਲੋਕ ਅੰਧਵਿਸ਼ਵਾਸ਼ਤਾ ਅਤੇ ਅਗਿਆਨਤਾ ’ਚ ਫਸ ਰਹੇ ਹਨ। ਉਨ੍ਹਾਂ ਵਾਤਾਵਰਣ ਬਚਾਉਣ ਦੀ ਵੀ ਗੱਲ ਆਖੀ, ਪਰ ਅਜੋਕੇ ਯੁੱਗ ਅੰਦਰ ਅਸੀਂ ਸਭ ਕੂੱਝ ਤਿਆਗ ਦਿੱਤਾ ਹੈ ਮਲਕ ਭਾਗੋਆਂ ਨੂੰ ਆਪਣਾ ਰਹੇ ਹਾਂ।

ਬਹੁ ਗਿਣਤੀ ਸਿਆਸੀ ਲੋਕਾਂ ਦਾ ਅਧਾਰ ਕਾਰਪੋਰੇਟ ਹਨ, ਤੇ ਉਨ੍ਹਾਂ ਦਾ ਹੀ ਪੱਖ ਪੂਰਿਆ ਜਾ ਰਿਹਾ ਹੈ ਜਦੋਂ ਕਿ ਭਾਈ ਲਾਲੋ ਵਿਲਕ ਰਹੇ ਹਨ , ਉਹ ਦੇਖ ਰਹੇ ਹਨ ਕਿ ਕੀ ਕੋਈ ਬਾਬੇ ਦਾ ਪੈਰੋਕਾਰ ਆਏਗਾ ਜੋ ਉਨ੍ਹਾਂ ਦੇ ਅੱਲੇ ਜਖ਼ਮਾਂ ਤੇ ਮਰਹਮ ਲਾਏ। ਘੱਟੋ ਘੱਟ ਇਸ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ , ਇਸ ਨੂੰ ਸ਼ਰਧਾ ਨਾਲ ਹੀ ਜੋੜ ਕੇ ਰੱਖਣਾ ਚਾਹੀਦਾ ਹੈ।  ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ ਗਿਆ ਹੈ , ਇਸ ਦੀ ਯਾਤਰਾ ਲਈ ਨੇਮ ਨਰਮ ਤੇ ਸੋਖਾਲੇ ਹੋਣੇ ਚਾਹੀਦੇ ਹਨ, ਬਹੁਤ ਸਾਰੇ ਲੋਕਾਂ ਕੋਲ ਪਾਸਪੋਰਟ ਨਹੀਂ ਹਨ , ਉਨ੍ਹਾਂ ਦਾ ਬਦਲਵਾਂ ਪ੍ਰਬੰਧ ਹੋਵੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਫਤ ਬਸ ਸੇਵਾ ਤੇ ਹੋਰ ਸਹੂਲਤਾਂ ਤਾ ਐਲਾਨ ਕੀਤਾ ਹੈ ਤੇ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਪਾਸਪੋਰਟ ਵਾਲੀ ਮੱਦ ਵੀ ਉਠਾਉਣ ਦੀ ਗੱਲ ਆਖੀ ਹੈ, ਜੇ ਅਜੇਹਾ ਹੋ ਜਾਂਦਾ ਹੈ ਇਸ ਨਾਲ ਸੰਗਤਾਂ ’ਚ ਹੋਰ ਉਤਸਾਹ ਵਧੇਗਾ ਅਤੇ ਵੱਧ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਜੇਕਰ ਇਹ ਲਾਂਘੇ ਸਫਲ ਹੋਣਗੇ ਤਾਂ ਪਾਕਿਸਤਾਨ ਸਥਿਤ ਹੋਰਨਾਂ ਧਾਰਮਿਕ ਸਥਾਨਾਂ ਦੇ ਖੁੱਲੇ ਦਰਸ਼ਨਾ ਲਈ ਰਾਹ ਪੱਧਰਾ ਹੋਵੇਗਾ। ਨਵਜੋਤ ਸਿੰਘ ਸਿੱਧੂ ਦਾ ਤਰਕ: ਹਾਲ ਹੀ ’ਚ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਹੋਕੇ ਆਏ ਹਨ , ਉਨ੍ਹਾਂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਵਾਲੇ ਬਿਆਨ ਤੇ ਸਿਆਸੀ ਦੂਸ਼ਣਬਾਜ਼ੀ ਸ਼ੋਭਾ ਨਹੀਂ ਦਿੰਦੀ ਜੋ ਵੀ ਸਿਆਸੀ ਪਾਰਟੀਆਂ ਇਸ ਤੇ ਚਾਂਦਮਾਰੀ ਕਰ ਰਹੀਆਂ ਹਨ ਉਹ ਊਨ੍ਹਾਂ ਦੇ ਸਿਆਸੀ ਏਜੰਡੇ ਹਨ।

ਇਸ ਸਬੰਧ ’ਚ ਨਵਜੋਤ ਸਿੰਘ ਸਿਧੂ ਨੇ ਜੋ ਵਾਹਗਾ ਦੇ ਰਸਤਿਉਂ ਜੋ ਵਪਾਰ  ਦੀ ਗੱਲ ਕੀਤੀ ਹੈ ਉਸ ਮੰਗ ਨੂੰ ਇਹ ਸਿਆਸੀ ਪਾਰਟੀਆਂ ਬੌਣਾ ਕਰਨ ਦਾ ਯਤਨ ਕਰ ਰਹੀਆਂ ਹਨ। ਨਵਜੋਤ ਕਹਿੰਦੇ ਹਨ ਕਿ ਜੇ ਕਰਾਚੀ ਤੇ ਗੁਜਰਾਤ ਰਾਹੀਂ ਵਪਾਰ ਹੁੰਦਾ ਤੇ 2100 ਕਿਲੋਮੀਟਰ ਦਾ ਲੰਬਾ ਰਸਤਾ ਅਪਣਾਇਆ ਜਾਂਦਾ ਹੈ , ਇਸ ਨਾਲੋਂ ਵਾਹਗੇ ਰਾਹੀਂ ਸਸਤਾ ਵਪਾਰ ਹੋ ਸਕਦਾ ਹੈ ਜਿਸ ਨਾਲ ਇਸ ਖਿਤੇ ’ਚ ਵਪਾਰ ਵਧਣ ਨਾਲ ਲੋਕਾਂ ਨੂੰ ਹੋਰ ਰੁਜ਼ਗਾਰ ਮਿਲਗੇ। ਬਾਬਾ ਨਾਨਕ ਦਾ ਫਲਸਫਾ ਸਿਆਸੀ ਨਹੀਂ ਸਗੋਂ ਮਾਨਵਬਾਦੀ ਹੈ , ਜੇ ਇਸ ਨੂੰ ਵਿਸ਼ਵ ਅਪਣਾ ਲੈਂਦਾ ਤਾਂ ਅੱਜ ਸਾਨੂੰ ਹਥਿਆਰਾਂ ਦੀ ਲੋੜ ਨਾ ਪੈਂਦੀ ਸਗੋਂ ਅਸੀਂ ਇਥੇ ਸ਼ਾਂਤੀ ਨਾਲ ਰਹਿ ਸਕਦੇ ਸਾਂ। ਅਜੇਹੇ ਸੰਵੇਦਨਸ਼ੀਲ ਮੁਦਿਆਂ ਨੂੰ ਸਿਆਸਤ ਨਾਲ ਨਹੀਂ ਜੋੜਣਾ ਚਾਹੀਦਾ ਹੈ ਲੋੜ ਹੈ ਬਾਬੇ ਨਾਨਕ ਦੇ ਫਲਸਫੇ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ , ਜਿਸ ਤਰ੍ਹਾਂ ਪਹਿਲਾਂ ਵੀ ਇਸ ਰਸਤਿਉਂ ਵਪਾਰ ਹੁੰਦਾ ਸੀ ਤੇ ਤਿੰਨ ਦਰਜਨ ਦੇ ਕਰੀਬ ਮੁਲਕ ਵਪਾਰ ਰਾਹੀਂ ਆਪਸ ਵਿਚ ਜੁੜੇ ਹੋਏ ਸਨ, ਇਹ ਇਕ ਅਹਿਮ ਗੱਲ ਹੈ , ਜੇਕਰ ਸਾਰਾ ਯੂਰਪ ਇਕ ਹੋ ਸਕਦਾ ਹੈ ਤਾਂ ਸਾਨੂੰ ਵੀ ਇਸ ਖਿੱਤੇ ਅੰਦਰ ਸ਼ਾਂਤੀ ਸਥਾਪਿਤ ਕਰਕੇ ਵਪਾਰ ਨੂੰ ਹੋਰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ , ਅਜੇਹਾ ਕਦਮ ਹੀ ਬਾਬੇ ਨਾਨਕ ਦੇ ਫਲਸਫੇ ਨੂੰ ਅੱਗੇ ਵਧਾਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button