Breaking NewsD5 specialIndiaNews

ਕੋਰੋਨਿਲ : ਬਾਬਾ ਰਾਮਦੇਵ ‘ਤੇ ਕੇਸ ਦਰਜ ਕਰਵਾਏਗੀ ਰਾਜਸਥਾਨ ਸਰਕਾਰ

ਨਵੀਂ ਦਿੱਲੀ : ਰਾਜਸਥਾਨ ਸਰਕਾਰ ਨੇ ਬਾਬਾ ਰਾਮਦੇਵ ਦੇ ਕੋਰੋਨਾ ਦੀ ਦਵਾਈ ਕੋਰੋਨਿਲ ਲੱਭਣ ਦੇ ਦਾਅਵੇ ਨੂੰ ਫਰਾਡ ਕਰਾਰ ਦਿੱਤਾ ਹੈ। ਰਾਜਸਥਾਨ ਸਰਕਾਰ ਦੇ ਸਿਹਤ ਮੰਤਰੀ ਰਘੂ ਸ਼ਰਮਾ ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਸਮੇਂ ਬਾਬਾ ਰਾਮਦੇਵ ਨੇ ਇਸ ਤਰ੍ਹਾਂ ਨਾਲ ਕੋਰੋਨਾ ਦੀ ਦਵਾਈ ਵੇਚਣ ਦੀ ਕੋਸ਼ਿਸ਼ ਕੀਤੀ ਹੈ, ਜੋ ਚੰਗੀ ਗੱਲ ਨਹੀਂ ਹੈ। ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਆਯੂਸ਼ ਮੰਤਰਾਲੇ ਦੇ ਗਜਟ ਨੋਟੀਫਿਕੇਸ਼ਨ ਅਨੁਸਾਰ ਬਾਬਾ ਰਾਮਦੇਵ ਨੂੰ ਆਈਸੀਐਮਆਰ ਅਤੇ ਰਾਜਸਥਾਨ ਸਰਕਾਰ ਵੱਲੋਂ ਕਿਸੇ ਵੀ ਕੋਰੋਨਾ ਦੀ ਆਯੁਰਵੈਦ ਦਵਾਈ ਦੇ ਟਰਾਇਲ ਲਈ ਪਰਮਿਸ਼ਨ ਲੈਣੀ ਚਾਹੀਦੀ ਸੀ ਪਰ ਬਿਨ੍ਹਾਂ ਪਰਮਿਸ਼ਨ ਦੇ ਅਤੇ ਬਿਨ੍ਹਾਂ ਕਿਸੇ ਮਾਪਦੰਡ ਦੇ ਟਰਾਇਲ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਗਲਤ ਹੈ।

Exclusive | ਬਹਿਬਲ ਕਲਾਂ ਮਾਮਲੇ ‘ਚ ਹੁਣੇ ਹੁਣੇ ਵਕੀਲ ਨੇ ਕੀਤਾ ਵੱਡਾ ਖ਼ੁਲਾਸਾ, ਸੁਣੋ ਅੱਜ ਅਦਾਲਤ ‘ਚ ਕੀ ਹੋਇਆ

ਰਘੂ ਸ਼ਰਮਾ ਨੇ ਕਿਹਾ ਕਿ ਅਸੀ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਸਾਡੇ ਇੱਕ ਡਾਕਟਰ ਨੇ ਮੁਕੱਦਮਾ ਦਰਜ ਕਰਵਾਇਆ ਹੈ ਉਸ ਮੁਕੱਦਮੇ ਦੇ ਤਹਿਤ ਵੀ ਕਾਰਵਾਈ ਕਰਵਾਉਗੇ। ਉੱਧਰ ਨੇਮਸ ਯੂਨੀਵਰਸਿਟੀ ‘ਚ ਗੁਣਾ ਕੈਂਟ ਨੂੰ ਲੈ ਕੇ ਜਾਣ ਵਾਲੇ ਜੈਪੁਰ ਦੇ ਮੁੱਖ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਮੈਂ ਉੱਥੇ ਇਨਚਾਰਜ ਸੀ ਅਤੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੇ ਟਰਾਇਲ ਲਈ ਸਾਡੇ ਤੋਂ ਇਜਾਜਤ ਨਹੀਂ ਲਈ ਗਈ। ਮੁੱਖ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਕੋਈ ਟਰਾਇਲ ਹੁੰਦਾ ਨਹੀਂ ਦੇਖਿਆ। ਉੱਥੇ ਜਿੰਨੇ ਮਰੀਜ ਅਸੀਂ ਭਰਤੀ ਕਰਵਾਏ ਸਨ, ਉਹ ਬਿਨਾਂ ਲੱਛਣ ਵਾਲੇ ਸਨ। ਕਿਸੇ ‘ਚ ਬੁਖਾਰ, ਖੰਘ ਜਾਂ ਗਲੇ ਦੀ ਖਰਾਸ਼ ਨਹੀਂ ਸੀ।

Big Breaking | Sidhu ਨੇ ਬਣਾਈ ਨਵੀਂ ਪਾਰਟੀ | ਕੈਪਟਨ ਤੇ ਬਾਦਲਾਂ ਦੀ ਉੱਡੀ ਨੀਂਦ, ‘ਆਪ’ ਨੂੰ ਵੀ ਦੇਣਗੇ ਟੱਕਰ

ਅਜਿਹੇ ਸਾਰੇ ਮਰੀਜ 7 ਤੋਂ 10 ਦਿਨ ਵਿੱਚ ਠੀਕ ਹੋਏ ਹਨ ਅਤੇ ਦੂਜੀ ਜਗ੍ਹਾ ‘ਤੇ ਅਜਿਹੇ ਬਿਨਾਂ ਲੱਛਣ ਵਾਲੇ ਮਰੀਜਾਂ ਨੂੰ ਰੱਖਿਆ ਸੀ, ਉੱਥੇ ਵੀ ਇਨ੍ਹੇ ਹੀ ਦਿਨ ‘ਚ ਠੀਕ ਹੋਏ ਹਨ। ਦਰਅਸਲ ਪਤੰਜ਼ਲੀ ਰਿਸਰਚ ਫਾਊਂਡੇਸ਼ਨ ਟਰੱਸਟ ਵੱਲੋਂ ਆਯੂਸ਼ ਮੰਤਰਾਲੇ ਨੂੰ ਦੱਸਿਆ ਗਿਆ ਕਿ ਇਹ ਕਲੀਨੀਕਲ ਟਰਾਇਲ ਜੈਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਵਿੱਚ ਕੀਤਾ ਗਿਆ ਸੀ। ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਹਰ ਨਿਯਮ ਦਾ ਪਾਲਣ ਕੀਤਾ ਹੈ, ਨਾਲ ਹੀ ਆਯੂਰਵੈਦਿਕ ਸਾਇੰਸ ਸੈਂਟਰਲ ਕਾਊਂਸਿਲ ਦੇ ਡੀਜ਼ੀ ਨੂੰ ਲੂਪ ਵਿੱਚ ਰੱਖਿਆ ਸੀ।

Akali MLA ਦੀ SHO ਨੂੰ ਸਿੱਧੀ ਧਮਕੀ, ‘ਤੈਨੂੰ ਦੱਸਦਾਂਗੇ ਅਕਾਲੀ ਕੀ ਹੁੰਦੇ’, ‘ਤੇਰਾ ਥਾਣੇ ‘ਚੋਂ ਨਿਕਲਣਾ ਬੰਦ ਕਰਦਾਂਗੇ

ਕੋਰੋਨਿਲ ‘ਤੇ ਸਵਾਲ ਉੱਠਣ ਤੋਂ ਬਾਅਦ ਆਯੂਸ਼ ਮੰਤਰਾਲੇ ਵਿੱਚ ਪਤੰਜਲੀ ਵੱਲੋਂ ਜੋ ਰਿਸਰਚ ਪੇਪਰ ਦਾਖਲ ਕੀਤਾ ਗਿਆ ਹੈ, ਉਸਦੇ ਅਨੁਸਾਰ ਕੋਰੋਨਿਲ ਦਾ ਕਲੀਨੀਕਲ ਟੈਸਟ 120 ਅਜਿਹੇ ਮਰੀਜਾਂ ‘ਤੇ ਕੀਤਾ ਗਿਆ ਹੈ, ਜਿਨ੍ਹਾਂ ‘ਚ ਕੋਰੋਨਾ ਵਾਇਰਸ ਦੇ ਲੱਛਣ ਕਾਫ਼ੀ ਘੱਟ ਸਨ। ਇਨ੍ਹਾਂ ਮਰੀਜਾਂ ਦੀ ਉਮਰ 15 ਤੋਂ 80 ਸਾਲ ਦੇ ਵਿੱਚ ਸੀ। ਹੁਣ ਨਿਮਸ ‘ਚ ਟਰਾਇਲ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਰਾਜਸਥਾਨ ਸਰਕਾਰ ਹਰਕਤ ‘ਚ ਆ ਗਈ ਹੈ ਅਤੇ ਉਸਦਾ ਕਹਿਣਾ ਹੈ ਕਿ ਪਤੰਜ਼ਲੀ ਨੇ ਕੋਈ ਪਰਮਿਸ਼ਨ ਨਹੀਂ ਲਈ ਸੀ। ਸਰਕਾਰ ਦਾ ਦਾਅਵਾ ਹੈ ਕਿ ਨਿਮਸ ‘ਚ ਕਿਸੇ ਵੀ ਮਰੀਜ਼ ਦੀ ਰਿਪੋਰਟ ਤਿੰਨ ਦਿਨ ‘ਚ ਨਹੀਂ ਆਉਂਦੀ ਹੈ ਅਤੇ ਜਿਨ੍ਹਾਂ ਮਰੀਜਾਂ ‘ਤੇ ਟਰਾਇਲ ਕੀਤਾ ਗਿਆ, ਉਹ ਉਸੇ ਦਿਨ ਨੈਗੇਟਿਵ ਹੋ ਜਾਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button