ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਇੱਕ ਆਤਮਘਾਤੀ ਹਮਲੇ ਵਿੱਚ ਪੰਜ ਚੀਨੀ ਇੰਜੀਨੀਅਰ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਪੰਜ ਚੀਨੀ ਇੰਜੀਨੀਅਰ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਪਾਕਿਸਤਾਨ ਦੇ ਮੀਡੀਆ ਹਾਊਸ ਜੀਓ ਨਿਊਜ਼ ਮੁਤਾਬਕ ਇਹ ਹਮਲਾ ਮੰਗਲਵਾਰ ਨੂੰ ਉਸ ਸਮੇਂ ਹੋਇਆ ਜਦੋਂ ਚੀਨੀ ਇੰਜੀਨੀਅਰਾਂ ਦਾ ਵਾਹਨ ਬੇਸ਼ਾਮ ਸ਼ਹਿਰ ਤੋਂ ਲੰਘ ਰਿਹਾ ਸੀ।ਇਸ ਦੌਰਾਨ ਵਿਸਫੋਟਕਾਂ ਨਾਲ ਭਰੇ ਅੱਤਵਾਦੀਆਂ ਦੇ ਇੱਕ ਵਾਹਨ ਨੇ ਇੰਜੀਨੀਅਰਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਮਰਨ ਵਾਲਿਆਂ ਵਿੱਚ ਇੱਕ ਮਹਿਲਾ ਇੰਜਨੀਅਰ ਵੀ ਸ਼ਾਮਲ ਹੈ। ਅੱਤਵਾਦੀ ਹਮਲੇ ਦੇ ਇਕ ਘੰਟੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਇਸਲਾਮਾਬਾਦ ਪਹੁੰਚੇ ਅਤੇ ਚੀਨੀ ਰਾਜਦੂਤ ਨਾਲ ਮੁਲਾਕਾਤ ਕੀਤੀ। ਸ਼ਰੀਫ ਨੇ ਰਾਜਦੂਤ ਨੂੰ ਭਰੋਸਾ ਦਿਵਾਇਆ ਕਿ ਪਾਕਿਸਤਾਨ ਅੱਤਵਾਦ ਦੇ ਖਾਤਮੇ ਤੱਕ ਲੜਦਾ ਰਹੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.