Breaking NewsD5 specialInternationalNews

ਕੋਰੋਨਾ ਮਰੀਜਾਂ ਦੇ ਇਲਾਜ਼ ਲਈ 2 ਸਿੱਖ ਭਰਾ ਡਾਕ‍ਟਰਾਂ ਨੇ ਕਟਵਾਈ ਦਾੜੀ

ਕੈਨੇਡਾ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਹਲਚਲ ਮਚਾ ਰੱਖੀ ਹੈ। ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਨਾਲ ਜੰਗ ‘ਚ ਮੈਡੀਕਲ ਸਟਾਫ ਦੇ ਲੋਕ ਦਿਨ ਰਾਤ ਲੱਗੇ ਹੋਏ ਹਨ ਤਾਂ ਕੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਇਸ ਸਭ ਦੇ ‘ਚ ਕੈਨੇਡਾ ‘ਚ ਰਹਿਣ ਵਾਲੇ ਦੋ ਸਿੱਖ ਡਾਕਟਰਾਂ ਨੇ ਕੁੱਝ ਅਜਿਹਾ ਕੀਤਾ ਜਿਸਦੀ ਪੂਰੀ ਦੁਨੀਆ ਸ਼ਾਬਾਸ਼ੀ ਕਰ ਰਹੀ ਹੈ। ਦਰਅਸਲ ਇਹ ਦੋਵੇਂ ਸਿੱਖ ਡਾਕਟਰ ਭਰਾ ਹਨ। ਇਨ੍ਹਾਂ ਦੋਵਾਂ ਭਰਾਵਾਂ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜਾਂ ਦੇ ਇਲਾਜ ਲਈ ਆਪਣੀ ਦਾੜੀ ਨੂੰ ਕਟਵਾ ਲਿਆ ਹੈ।

ਨਈਂ ਰੀਸਾਂ ਗੋਰਿਆਂ ਦੀਆਂ, ਕਰੋਨਾ ਦੇ ਸੰਕਟ ‘ਚ ਕੀਤਾ ਅਜਿਹਾ ਕੰਮ, VIDEO ਦੇਖ ਤੁਸੀਂ ਵੀ ਹੋ ਜਾਓਗੇ ਗੋਰਿਆਂ ਦੇ FAN

ਮੀਡੀਆ ਖਬਰਾਂ ‘ਚ ਕਿਹਾ ਗਿਆ ਹੈ ਕਿ ਮਾਂਟਰੀਅਲ ‘ਚ ਰਹਿਣ ਵਾਲੇ ਫਿਜ਼ੀਸ਼ੀਅਨ ਸੰਜੀਤ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਨਿਊਰੋਸਰਜਨ ਭਾਈ ਰਣਜੀਤ ਸਿੰਘ ਨੇ ਧਾਰਮਿਕ ਸਲਾਹਕਾਰ,ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਕਰਨ ਤੋਂ ਬਾਅਦ ਦਾੜੀ ਕਟਵਾਉਣ ਦਾ ਫ਼ੈਸਲਾ ਕੀਤਾ ਸੀ। ਮੈਕਗਿਲ ਯੂਨੀਵਰਸਿਟੀ ਹੈਲਥ ਸੈਂਟਰ ਨੇ ਬਿਆਨ ਜਾਰੀ ਕਰਕੇ ਦੱਸਿਆ, ਸਿੱਖ ਹੋਣ ਦੇ ਕਾਰਨ ਉਨ੍ਹਾਂ ਦੀ ਦਾੜੀ ਉਨ੍ਹਾਂ ਦੀ ਸ਼ਨਾਖਤ ਦਾ ਇੱਕ ਮਹੱਤਵਪੂਰਣ ਹਿੱਸਾ ਹੈ ਪਰ ਇਸ ਨਾਲ ਉਨ੍ਹਾਂ ਨੂੰ ਮਾਸਕ ਪਹਿਨਣ ‘ਚ ਮੁਸ਼ਕਿਲ ਆਉਂਦੀ ਸੀ। ਬਹੁਤ ਸੋਚ ਵਿਚਾਰ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਾੜੀ ਕਟਵਾਉਣ ਦਾ ਫ਼ੈਸਲਾ ਕੀਤਾ।

Exclusive-ਇਸ ਹੋਟਲ ‘ਚ ਰੋਜ਼ ਸ਼ਰੇਆਮ ਚਲਦੀ ਹੈ ਦਾਰੂ ਪਾਰਟੀ , ਹੋਇਆ ਸਟਿੰਗ ਅਪ੍ਰੇਸ਼ਨ, DGP ਸਾਹਿਬ ਦੇਖਲੋ ਪੁਲਿਸ ਦੇ ਹਾਲ

ਐਮਯੂਐਚਸੀ ‘ਚ ਬਤੋਰ ਨਿਊਰੋ ਸਰਜਨ ਕੰਮ ਕਰ ਰਹੇ ਰਣਜੀਤ ਦਾ ਕਹਿਣਾ ਹੈ ਕਿ ਅਸੀ ਕੰਮ ਨਾ ਕਰਨ ਦਾ ਵਿਕਲਪ ਚੁਣ ਸਕਦੇ ਸੀ, ਕੋਵਿਡ ਮਰੀਜ਼ਾਂ ਨੂੰ ਦੇਖਣ ਤੋਂ ਮਨਾ ਕਰ ਸਕਦੇ ਸੀ ਪਰਨ ਇਹ ਫਿਜ਼ੀਸ਼ੀਅਨ ਰੂਪ ਵਿੱਚ ਲਈ ਗਈ ਸਹੁੰ ਅਤੇ ਸੇਵਾ ਦੇ ਸਿਧਾਤਾਂ ਦੇ ਖਿਲਾਫ ਹੁੰਦਾ। ਉਨ੍ਹਾਂ ਨੇ ਐਮਯੂਐਚਸੀ ਦੀ ਵੈਬਸਾਈਟ ‘ਤੇ ਇੱਕ ਪੋਸਟ ਵੀਡੀਓ ਸੁਨੇਹੇ ‘ਚ ਇਹ ਗੱਲ ਕਹੀ ਹੈ। ਸਲੂਜਾ ਨੇ ਕਿਹਾ ਇਹ ਸਾਡੇ ਲਈ ਬਹੁਤ ਕਠਿਨ ਫ਼ੈਸਲਾ ਸੀ ਪਰ ਅਸੀਂ ਇਹ ਮਹਿਸੂਸ ਕੀਤਾ ਕਿ ਮੌਜੂਦਾ ਸਮੇਂ ਵਿੱਚ ਇਹ ਸਭ ਤੋਂ ਜ਼ਰੂਰੀ ਹੈ।

ਥੱਲੇ ਡਿੱਗਿਆ AIR FORCE ਦਾ ਹੈਲੀਕਾਪਟਰ , ਸੜ ਕੇ ਹੋਇਆ ਸੁਆਹ , ਮੌਕੇ ਦੀਆਂ LIVE ਤਸਵੀਰਾਂ! D5 Channel Punjabi

ਉਨ੍ਹਾਂ ਦੇ ਹਵਾਲੇ ਨਾਲ ਮਾਂਟਰੀਅਲ ਗਜਟ ਨੇ ਖਬਰ ਦਿੱਤੀ, ਇਸ ਫ਼ੈਸਲਾ ਨੇ ਮੈਨੂੰ ਉਦਾਸ ਕਰ ਦਿੱਤਾ। ਇਹ ਕੁਝ ਅਜਿਹਾ ਸੀ ਜੋ ਮੇਰੀ ਪਹਿਚਾਣ ਨਾਲ ਜੁੜਿਆ ਸੀ। ਮੈ ਸ਼ੀਸ਼ੇ ‘ਚ ਆਪਣੇ ਆਪ ਨੂੰ ਬਹੁਤ ਅਲੱਗ ਦੇਖਦਾ ਹਾਂ। ਹਰ ਰੋਜ਼ ਸਵੇਰੇ ਜਦੋਂ ਮੈਂ ਆਪਣੇ ਆਪ ਨੂੰ ਦੇਖਦਾ ਹਾਂ ਤਾਂ ਇਹ ਮੈਨੂੰ ਥੋੜ੍ਹਾ ਝਟਕਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਮੈਂ ਅਤੇ ਮੇਰੇ ਭਰਾ ਨੇ ਅਜਿਹਾ ਕੀਤਾ। ਮੇਰਾ ਭਰਾ ਚਾਹੁੰਦਾ ਸੀ ਕਿ ਅਸੀ ਚੁੱਪਚਾਪ ਅਜਿਹਾ ਕਰੀਏ ਉਹ ਕਿਸੇ ਪ੍ਰਕਾਰ ਦਾ ਪ੍ਰਚਾਰ ਨਹੀਂ ਚਾਹੁੰਦਾ ਸੀ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button