PunjabTop News

ਪਾਕਿਸਤਾਨ ਤੋਂ ਰਿਹਾਅ ਹੋ ਕੇ ਵਾਪਸ ਆਏ 7 ਭਾਰਤੀ ਨਾਗਰਿਕ, ਅਟਾਰੀ–ਵਾਹਘਾ ਸਰਹੱਦ ’ਤੇ ਭਾਵੁਕ ਮਿਲਾਪ

ਪਾਕਿਸਤਾਨ ਤੋਂ ਰਿਹਾਅ ਹੋ ਕੇ ਵਾਪਸ ਆਏ 7 ਭਾਰਤੀ ਨਾਗਰਿਕ ਸ਼ਨੀਵਾਰ ਨੂੰ ਅਟਾਰੀ–ਵਾਹਘਾ ਸਰਹੱਦ ਰਾਹੀਂ ਸੁਰੱਖਿਅਤ ਆਪਣੇ ਵਤਨ ਭਾਰਤ ਪਹੁੰਚ ਗਏ। ਇਸ ਮੌਕੇ ਸਰਹੱਦ ‘ਤੇ ਭਾਵੁਕ ਅਤੇ ਖੁਸ਼ੀ ਭਰੇ ਦ੍ਰਿਸ਼ ਦੇਖਣ ਨੂੰ ਮਿਲੇ, ਜਦੋਂ ਲੰਮੇ ਇੰਤਜ਼ਾਰ ਤੋਂ ਬਾਅਦ ਪਰਿਵਾਰਕ ਮੈਂਬਰ ਆਪਣੇ ਆਪਣੇ ਪਿਆਰਿਆਂ ਨੂੰ ਮਿਲੇ। ਆਪਣੇ ਪਰਿਵਾਰ ਦੇ ਲੋਕਾਂ ਨੂੰ ਸੁਰੱਖਿਅਤ ਵਾਪਸ ਆਉਂਦਾ ਦੇਖ ਕਈਆਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ। ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਵਾਪਿਸ ਪਰਤੇ ਨਾਗਰਕਿਾਂ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦਾ ਧੰਨਵਾਦ ਵੀ ਕੀਤਾ।

ਵੱਖ-ਵੱਖ ਥਾਵਾਂ ਦੇ ਹਨ ਨਾਗਰਿਕ

ਜਾਣਕਾਰੀ ਮੁਤਾਬਿਕ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਵਿੱਚ ਚਾਰ ਫਿਰੋਜ਼ਪੁਰ, ਇੱਕ ਜਲੰਧਰ, ਇੱਕ ਲੁਧਿਆਣਾ ਅਤੇ ਇੱਕ ਉੱਤਰ ਪ੍ਰਦੇਸ਼ ਦਾ ਵਸਨੀਕ ਹੈ। ਇਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਰਜਿਆਂ ਨੌਜਵਾਨ ਰਤਨਪਾਲ ਸਿੰਘ ਅਤੇ ਜਲੰਧਰ ਦੇ ਹਰਿੰਦਰ ਸਿੰਘ ਵੀ ਸ਼ਾਮਲ ਹਨ, ਜੋ ਕਰੀਬ ਢਾਈ ਸਾਲ ਬਾਅਦ ਆਪਣੇ ਘਰ ਵਾਪਸ ਆਏ ਹਨ। ਦੋਵੇਂ ਨੌਜਵਾਨ ਵਿਆਹੇ ਹੋਏ ਹਨ ਅਤੇ ਦਿਹਾੜੀ ਮਜ਼ਦੂਰੀ ਤੇ ਖੇਤੀਬਾੜੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ ਪਰ 2023 ਦੇ ਹੜ੍ਹਾਂ ਮੌਕੇ ਸਰਹੱਦੀ ਖੇਤਰਾਂ ਵੱਲ ਗਏ ਤਾਂ ਉਥੇ ਪਾਣੀ ‘ਚ ਰੁੜ੍ਹ ਕੇ ਗੁਆਂਢੀ ਮੁਲਕ ਪਹੁੰਚ ਗਏ। ਉਥੇ ਹੀ ਬੀਤੀ ਰਾਤ ਹੋਈ ਵਾਪਸੀ ਦੌਰਾਨ ਉਹ ਆਪਣੇ ਬੱਚਿਆਂ ਨੂੰ ਸਰਹੱਦ ’ਤੇ ਦੇਖ ਕੇ ਭਾਵੁਕ ਹੋ ਗਏ। ਉਨ੍ਹਾਂ ਨੇ ਸਰਕਾਰਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ‘ਹੋਰ ਵੀ ਜਿਹੜੇ ਭਾਰਤੀ ਨਾਗਰਕਿ ਜੇਲ੍ਹਾਂ ‘ਚ ਬੰਦ ਹਨ ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਵੇ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button