InternationalTop News

ਤੁਰਕੀ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀਵੱਧ ਸਕਦੀ ਹੈ 8 ਗੁਣਾ , WHO ਦਾ ਦਾਅਵਾ

ਸੋਮਵਾਰ ਨੂੰ ਆਏ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ ‘ਚ ਹੜਕੰਪ ਮਚ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦਾ ਦਾਅਵਾ ਸਾਹਮਣੇ ਆਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਤੁਰਕੀ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਗੁਣਾ ਵੱਧ ਸਕਦੀ ਹੈ।

ਠੰਡ ਅਤੇ ਬਰਫਬਾਰੀ ਦੇ ਹਾਲਾਤ ਚ ਪਹਾੜਾਂ ਦੇ ਮਲਬੇ ਵਿਚਕਾਰ ਲੋਕਾਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਜਾਰੀ ਹੈ। ਭੂਚਾਲ ਕਾਰਨ ਹਜ਼ਾਰਾਂ ਲੋਕ ਲਾਪਤਾ ਹਨ ਅਤੇ ਹਜ਼ਾਰਾਂ ਜ਼ਖਮੀ ਹਨ। ਹਸਪਤਾਲਾਂ ‘ਚ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਪਰ ਹਸਪਤਾਲ ਵੀ ਖਚਾਖਚ ਭਰੇ ਚੱਲ ਰਹੇ ਹਨ, ਜਿਸ ਕਾਰਨ ਸਾਰੇ ਪੀੜਤਾਂ ਨੂੰ ਦਾਖਲ ਨਹੀਂ ਕਰਵਾਇਆ ਜਾ ਸਕਿਆ। ਤੁਰਕੀ ਅਤੇ ਸੀਰੀਆ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.8 ਸੀ। ਭੂਚਾਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਵੱਡੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਚਕਨਾਚੂਰ ਹੋ ਗਈਆਂ ਅਤੇ ਹਜ਼ਾਰਾਂ ਲੋਕ ਮਾਰੇ ਗਏ।ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਤੁਰਕੀ ਪ੍ਰਸ਼ਾਸਨ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਸ ਨੇ ਦੱਸਿਆ ਹੈ ਕਿ 5 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਹਨ। ਇਸ ਭੂਚਾਲ ਕਾਰਨ ਨੁਕਸਾਨ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button