InternationalTop News

ਪਾਕਿਸਤਾਨ ‘ਚ ਹਜ਼ਾਰਾਂ ਲੋਕਾਂ ਵੱਲੋਂ Ex PM ਇਮਰਾਨ ਖਾਨ ਦੀ ਰਿਹਾਈ ਲਈ ਮਾਰਚ

ਪਾਕਿਸਤਾਨ ਵਿੱਚ ਸਿਆਸੀ ਤਣਾਅ ਵਧ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ, ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ (PTI) ਦੇ ਸਮਰਥਕਾਂ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਖੈਬਰ ਪਖਤੂਨਖਵਾ ਦੇ ਲੱਕੀ ਮਰਵਤ ਤੋਂ ਇੱਕ ‘ਲੌਂਗ ਮਾਰਚ’ ਸ਼ੁਰੂ ਕੀਤਾ। ਹਜ਼ਾਰਾਂ ਲੋਕ ਲਗਭਗ 275 ਕਿਲੋਮੀਟਰ ਦੂਰ ਸਥਿਤ ਇਸਲਾਮਾਬਾਦ ਵੱਲ ਮਾਰਚ ਕਰ ਰਹੇ ਹਨ।
ਲੱਕੀ ਮਰਵਤ ਤੋਂ ਲਗਭਗ ਤਿੰਨ ਕਿਲੋਮੀਟਰ ਅੱਗੇ ਵਧਣ ‘ਤੇ ਫਰੰਟੀਅਰ ਫੋਰਸ ਦੇ ਜਵਾਨ ਅਤੇ ਇਮਰਾਨ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ ਅਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਹਫੜਾ-ਦਫੜੀ ਦੌਰਾਨ ਇਮਰਾਨ ਦੇ ਸਮਰਥਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਕਰੀਬ ਇੱਕ ਘੰਟੇ ਬਾਅਦ ਮਾਰਚ ਦੁਬਾਰਾ ਸ਼ੁਰੂ ਹੋਇਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button