
ਸ੍ਰੀਲੰਕਾ ਦੇ ਗਾਲ ਵਿਚ ਹੋਏ ਪਹਿਲੇ ਟੈਸਟ ਮੈਚ ਵਿਚ ਅੱਜ ਭਾਰਤ ਵਲੋਂ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ 165 ਦੌੜਾਂ ਨਾਲ ਹਰਾ ਦਿੱਤਾ ਗਿਆ ਹੈ ਦਾ ਸਮਾਚਾਰ ਹੈ ।ਮਿਲੀ ਜਾਣਕਾਰੀ ਅਨੁਸਾਰ ਭਾਰਤ ਨੇ ਗਾਲ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਸ਼੍ਰੀਲੰਕਾ ਨੂੰ ਜੋ 165 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ ਦਾ ਇਹ 600ਵਾਂ ਟੈਸਟ ਮੈਚ ਸੀ । ਭਾਰਤ ਦੀ ਜਿੱਤ ਦੇ ਹੀਰੋ 24 ਸਾਲਾ ਖੱਬੇ ਹੱਥ ਦੇ ਸਪਿਨਰ ਮਾਨਵ ਸੁਥਾਰ ਰਹੇ । ਉਨ੍ਹਾਂ ਨੇ ਸ਼੍ਰੀਲੰਕਾ ਦੀ ਦੂਜੀ ਪਾਰੀ ਵਿੱਚ 6 ਵਿਕਟਾਂ ਸਮੇਤ ਮੈਚ ਵਿੱਚ ਕੁੱਲ 10 ਵਿਕਟਾਂ ਲਈਆਂ। ਦੇਵਦੱਤ ਪੱਡੀਕਲ ਨੂੰ ‘ਪਲੇਅਰ ਆਫ਼ ਦਿ ਮੈਚ` ਚੁਣਿਆ ਗਿਆ । ਉਨ੍ਹਾਂ ਨੇ ਇਸ ਮੈਚ ਵਿੱਚ ਕੁੱਲ 211 ਦੌੜਾਂ ਬਣਾਈਆਂ । ਪੱਡੀਕਲ ਨੇ ਪਹਿਲੀ ਪਾਰੀ ਵਿੱਚ 167 ਅਤੇ ਦੂਜੀ ਪਾਰੀ ਵਿੱਚ 44 ਦੌੜਾਂ ਦੀ ਪਾਰੀ ਖੇਡੀ ।ਮੈਚ ਦੇ ਪੰਜਵੇਂ ਦਿਨ ਦੂਜੀ ਪਾਰੀ ਵਿੱਚ ਸ਼੍ਰੀਲੰਕਾ ਦਾ ਸਕੋਰ 75 ਓਵਰਾਂ ਵਿੱਚ 6 ਵਿਕਟਾਂ ‘ਤੇ 199 ਦੌੜਾਂ ਸੀ । ਸੁਥਾਰ ਨੇ ਅਗਲੇ ਓਵਰ ਵਿੱਚ ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਲਗਭਗ ਤੈਅ ਕਰ ਦਿੱਤੀ । ਇਸ ਓਵਰ ਵਿੱਚ ਸੁਥਾਰ ਨੇ ਸੋਨਲ ਦਿਨੁਸ਼ਾ, ਪ੍ਰਭਾਤ ਜੈਸੂਰੀਆ ਅਤੇ ਲਾਹਿਰੂ ਕੁਮਾਰਾ ਨੂੰ ਆਊਟ ਕੀਤਾ । ਸ਼੍ਰੀਲੰਕਾ ਦਾ ਸਕੋਰ 9 ਵਿਕਟਾਂ ‘ਤੇ 199 ਦੌੜਾਂ ਹੋ ਗਿਆ । ਸੁਥਾਰ ਨੇ ਆਪਣੇ ਅਗਲੇ ਓਵਰ ਵਿੱਚ ਕੇਸ਼ਰਾ ਨੁਵਾਂਥਾ ਨੂੰ ਆਊਟ ਕਰਕੇ ਸ਼੍ਰੀਲੰਕਾ ਦੀ ਪਾਰੀ ਸਮੇਟ ਦਿੱਤੀ ।
ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ । ਦੇਵਦੱਤ ਪੱਡੀਕਲ ਨੇ ਤੀਜੇ ਨੰਬਰ ‘ਤੇ ਆ ਕੇ 230 ਗੇਂਦਾਂ ਵਿੱਚ 167 ਦੌੜਾਂ ਬਣਾਈਆਂ । ਉਨ੍ਹਾਂ ਦੀ ਪਾਰੀ ਵਿੱਚ 15 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ । ਉਨ੍ਹਾਂ ਨੇ ਕੇ. ਐੱਲ. ਰਾਹੁਲ ਨਾਲ 162 ਦੌੜਾਂ ਦੀ ਭਾਈਵਾਲੀ ਕੀਤੀ । ਕੇ.ਐੱਲ. ਰਾਹੁਲ ਨੇ 82, ਧਰੁਵ ਜੁਰੇਲ ਨੇ 51 ਅਤੇ ਰਿਸ਼ਭ ਪੰਤ ਨੇ 39 ਦੌੜਾਂ ਬਣਾਈਆਂ । ਭਾਰਤ ਨੇ 462 ਦੌੜਾਂ ਬਣਾਈਆਂ । ਸ਼੍ਰੀਲੰਕਾ ਵੱਲੋਂ ਪ੍ਰਭਾਤ ਜੈਸੂਰੀਆ ਨੇ 4 ਅਤੇ ਕੇਸ਼ਰਾ ਨੁਵਾਂਥਾ ਨੇ 3 ਵਿਕਟਾਂ ਲਈਆਂ ।
ਸ਼੍ਰੀਲੰਕਾ ਦੀ ਪਹਿਲੀ ਪਾਰੀ ਵਿੱਚ ਸੋਨਲ ਦਿਨੂਸ਼ਾ ਨੇ 168 ਗੇਂਦਾਂ ਵਿੱਚ 100 ਦੌੜਾਂ ਬਣਾਈਆਂ । ਨਿਰੋਸ਼ਨ ਡਿਕਵੈਲਾ ਨੇ 80 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਮਾਨਵ ਸੁਥਾਰ ਨੇ 4 ਅਤੇ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ । ਸ਼੍ਰੀਲੰਕਾ ਪਹਿਲੀ ਪਾਰੀ ਵਿੱਚ 284 ਦੌੜਾਂ ਹੀ ਬਣਾ ਸਕਿਆ । ਭਾਰਤ ਦੀ ਦੂਜੀ ਵਾਰੀ 193 ਦੌੜਾਂ ‘ਤੇ ਸਿਮਟ ਗਈ । ਰਿਸ਼ਭ ਪੰਤ ਨੇ 69 ਗੇਂਦਾਂ ਵਿੱਚ 66 ਦੌੜਾਂ ਬਣਾਈਆਂ । ਉਨ੍ਹਾਂ ਨੇ 8 ਚੌਕੇ ਅਤੇ 2 ਛੱਕੇ ਲਗਾਏ। ਪੰਤ ਤੋਂ ਇਲਾਵਾ ਕੇ.ਐੱਲ. ਰਾਹੁਲ ਨੇ 35 ਅਤੇ ਪੱਡੀਕਲ ਨੇ 44 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਅਸਿਥਾ ਫਰਨਾਂਡੋ ਨੇ 4, ਪ੍ਰਭਾਤ ਜੈਸੂਰੀਆ ਨੇ 3 ਅਤੇ ਲਾਹਿਰੂ ਕੁਮਾਰਾ ਨੇ 2 ਵਿਕਟਾਂ ਲਈਆਂ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




