Breaking NewsD5 specialInternationalNewsTop News

ਪਾਕਿਸਤਾਨ ‘ਚ ਬੁਰੀ ਤਰ੍ਹਾਂ ਵਿਗੜੇ ਹਾਲਾਤ, ਸਰਕਾਰ ਨੂੰ ਕਰਜ਼ਾ ਲੈ ਕੇ ਦੇਣੀ ਪੈ ਰਹੀ ਹੈ ਕਰਮਚਾਰੀਆਂ ਨੂੰ ਤਨਖਾਹ

ਇਸਲਾਮਾਬਾਦ : ਪਾਕਿਸਤਾਨ ਦੇ ਹਾਲਾਤ ਬੁਰੀ ਤਰ੍ਹਾਂ ਵਿਗੜ ਗਏ ਹਨ। ਮਹਿੰਗਾਈ ਅਸਮਾਨ ਛੂਹਣ ਲੱਗੀ ਹੈ ਅਤੇ ਸਰਕਾਰ ਕਰਜ਼ ਲੈ ਕੇ ਕਰਮਚਾਰੀਆਂ ਨੂੰ ਤਨਖਾਹ ਦੇ ਰਹੀ ਹੈ। ਸੁਪ੍ਰੀਮ ਕੋਰਟ ਨੇ ਦੇਸ਼ ਦੀ ਖਸਤਾ ਹਾਲਤ ‘ਤੇ ਇਮਰਾਨ ਸਰਕਾਰ ਨੂੰ ਬੁਰੀ ਤਰ੍ਹਾਂ ਲਤਾੜਿਆ ਹੈ। ਸੁਪ੍ਰੀਮ ਕੋਰਟ ਨੇ ਕਿਹਾ ਹੈ ਕਿ ਕਰਜ਼ ਲੈ ਕੇ ਤਨਖਾਹ ਦੇਣਾ ਸਰਕਾਰ ਦਾ ਵੱਡਾ ਖਤਰਨਾਕ ਕੰਮ ਹੈ। ਮਹਿੰਗਾਈ ਦੇ ਮੁੱਦੇ ‘ਤੇ ਹੁਣ ਇਮਰਾਨ ਸਰਕਾਰ ‘ਤੇ ਚੌਤਰਫੇ ਹਮਲੇ ਕੀਤੇ ਜਾ ਰਹੇ ਹਨ।

ਸਵੇਰੇ-ਸਵੇਰੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬਾਰਡਰ ’ਤੇ ਵੱਜੇ ਖੁਸ਼ੀ ’ਚ ਲਲਕਾਰੇ!

ਸਥਾਨਕ ਮੀਡੀਆ ਅਨੁਸਾਰ ਸੁਪ੍ਰੀਮ ਕੋਰਟ ਦੇ ਮੁੱਖ ਜੱਜ ਗੁਲਜਾਰ ਅਹਿਮਦ ਨੇ ਇੱਕ ਕਰਮਚਾਰੀ ਦੇ ਮੁਕੱਦਮੇ ‘ਚ ਟਿੱਪਣੀ ਕੀਤੀ ਕਿ ਸਰਕਾਰੀ ਵਿਭਾਗਾਂ ‘ਚ ਪਹਿਲਾਂ ਤਾਂ ਸਰਕਾਰ ਨੇ ਬਹੁਤ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਕਰ ਲਈ ਗਈ ਹੈ ਅਤੇ ਹੁਣ ਤਨਖਾਹ ਦੇਣ ਲਈ ਕਰਜ਼ਾ ਲੈ ਰਹੀ ਹੈ।

ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !

ਪਾਕਿਸਤਾਨ ‘ਚ ਮਹਿੰਗਾਈ ਰਿਕਾਰਡ 10.9 ਫੀਸਦੀ ‘ਤੇ ਪਹੁੰਚ ਗਈ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੀ ਇਕ ਰਿਪੋਰਟ ਮੁਤਾਬਿਕ ਮਈ ‘ਚ ਚਿਕਨ ਦੀਆਂ ਕੀਮਤਾਂ ‘ਚ 60 ਫੀਸਦੀ, ਆਂਡੇ ਦੀਆਂ ਕੀਮਤਾਂ ‘ਚ 55 ਫੀਸਦੀ ਤੇ ਸਰ੍ਹੋਂ ਦੇ ਤੇਲ ‘ਚ 31 ਫੀਸਦੀ ਵਾਧਾ ਹੋਇਆ ਹੈ। ਇੱਥੇ ਤਕ ਕਿ ਢਿੱਡ ਭਰਨ ਲਈ ਜ਼ਰੂਰੀ ਅਨਾਜ ਦੀ ਕੀਮਤ ‘ਚ ਮਈ ‘ਚ 30 ਫੀਸਦੀ ਜ਼ਿਆਦਾ ਹੋ ਗਈ ਹੈ। ਅਨਾਜ ‘ਤੇ ਮਹਿੰਗਾਈ ਹੋਰ ਵੱਧ ਸਕਦੀ ਹੈ ਕਿਉਂਕਿ ਇਸ ਵਾਰ 20 ਲੱਖ ਮੀਟ੍ਰਿਕ ਟਨ ਅਨਾਜ ਉਤਪਾਦਨ ‘ਚ ਕਮੀ ਆਈ ਹੈ।

Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?

ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਦਲਾਂ ਨੇ ਘੇਰਿਆ
ਪਾਕਿਸਤਾਨ ਮੁਸਲਿਮ ਲੀਗ – ਨਵਾਜ਼ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਇਰਾਦਿਆਂ ਤੋਂ ਲੱਗਣ ਲੱਗਾ ਹੈ ਕਿ ਇਸ ਵਾਰ ਜਨ ਵਿਰੋਧੀ ਬਜਟ ਲਿਆਉਣ ਦੀ ਕੋਸ਼ਿਸ਼ ਹੋਵੇਗੀ, ਅਜਿਹਾ ਬਿਲਕੁੱਲ ਨਹੀਂ ਹੋਣ ਦਿੱਤਾ ਜਾਵੇਗਾ। ਪਾਰਟੀ ਦੇ ਨੇਤਾ ਅਤੇ ਸਾਬਕਾ ਖ਼ਜ਼ਾਨਾ-ਮੰਤਰੀ ਮਿਫਤਾ ਇਸਲਾਇਲ ਨੇ ਕਿਹਾ ਕਿ ਪੰਜਾਹ ਲੱਖ ਜਵਾਨ ਬੇਰੁਜਗਾਰ ਹਨ। ਸਾਢੇ ਸੱਤ ਕਰੋੜ ਲੋਕ ਅਜਿਹੇ ਹਨ , ਜਿਨ੍ਹਾਂ ਨੂੰ 18 ਹਜ਼ਾਰ ਰੁਪਏ ਤੋਂ ਵੀ ਘੱਟ ਤਨਖਾਹ ਮਿਲਦੀ ਹੈ। ਦੇਸ਼ ਕੁਝ ਸਰਕਾਰੀ ਫੂਡ ਬੈਂਕਾਂ ਦੇ ਭਰੋਸੇ ਜ਼ਿੰਦਾ ਨਹੀਂ ਰਹਿ ਸਕਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button