Breaking NewsD5 specialIndiaNewsPunjab

ਪਾਓ ਲਾਹਨਤਾਂ ਇਹੋ ਜਿਹੇ ਲੋਕਾਂ ਤੇ, 30 ਰੁਪਏ ਦੀ ਚੀਜ਼ 1500 ‘ਚ ਦਿੱਤੀ | ਗਰੀਬ ਜਨਾਨੀ ਹਾੜੇ ਕੱਢਦੀ ਰਹੀ

ਫਰੀਦਕੋਟ : ਫਰੀਦਕੋਟ ਦੇ ਵਿੱਚ ਆਯੂਸ਼ਮਾਨ ਸਿਹਤ ਸਕੀਮ ਤਹਿਤ ਵੱਡਾ ਫ਼ਰਜ਼ੀਵਾੜਾ ਸਾਹਮਣੇ ਆਇਆ ਹੈ। ਇਕ ਮਹਿਲਾ ਦੀ ਸ਼ਿਕਾਇਤ ਤੇ ਡਿਪਟੀ ਕਮਿਸ਼ਨਰ ਨੇ ਦੁਕਾਨ ਤੇ ਛਾਪੇਮਾਰੀ ਕਰਕੇ ਇਸ ਫ਼ਰਜ਼ੀਵਾੜੇ ਦਾ ਪਰਦਾਫਾਸ਼ ਕੀਤਾ। ਇਹ ਦੁਕਾਨਦਾਰ 30 ਰੁਪਏ ਦੀ ਫੀਸ ਵਾਲਾ ਕਾਰਡ 1500 ਰੁਪਏ ‘ਚ ਬਣਾ ਰਿਹਾ ਸੀ । ਪੁਲਿਸ ਨੇ ਦੁਕਾਨਦਾਰ ਨੂੰ ਹਿਰਾਸਤ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਾਓ ਲਾਹਨਤਾਂ ਇਹੋ ਜਿਹੇ ਲੋਕਾਂ ਤੇ, 30 ਰੁਪਏ ਦੀ ਚੀਜ਼ 1500 ‘ਚ ਦਿੱਤੀ | ਗਰੀਬ ਜਨਾਨੀ ਹਾੜ ਕੱਢਦੀ ਰਹੀ

ਇਸ ਮੌਕੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਪਹੁੰਚੇ ਐੱਸ.ਡੀ.ਐੱਮ. ਫਰੀਦਕੋਟ ਪਰਮਦੀਪ ਸਿੰਘ ਨੇ ਦੱਸਿਆ ਕਿ ਇਥੇ ਇਕ ਫੋਟੋ ਸਟੇਟ ਦੀ ਦੁਕਾਨ ਕਰਨ ਵਾਲੇ ਵਿਅਕਤੀ ਨੂੰ ਆਯੂਸ਼ਮਾਨ ਸਿਹਤ ਸਕੀਮ ਤਹਿਤ 1500 ਰੁਪਏ ਲੈ ਕੇ ਕਾਰਡ ਬਣਾਉਂਦੇ ਰੰਗੇ ਹੱਥੀਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਸ਼ਖਸ ਪਾਸੋਂ ਇਕ ਕੁੜੀ ਤੋਂ ਆਯੂਸ਼ਮਾਨ ਭਾਰਤ ਸਿਹਤ ਸਕੀਮ ਦਾ ਕਾਰਡ ਬਣਾਉਣ ਦੇ ਬਦਲੇ ਲੈ ਗਏ 1500 ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੁਕਾਨਦਾਰ ਖਿਲਾਫ ਮਾਮਲਾ ਦਰਜ ਕਰਦੇ ਹੋਏ ਜੋ ਕਾਰਵਾਈ ਕੀਤੀ ਜਾਵੇਗੀ, ਉਹ ਉਸ ਨੂੰ ਅਮਲ ਵਿਚ ਲਿਆਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button