Breaking NewsD5 specialNewsPoliticsPunjab

ਬਿਜਲੀ ਮਹਿਕਮੇ ਦਾ ਵੱਡਾ ਐਲਾਨ, ਨਹੀਂ ਬੰਦ ਹੋਵੇਗੀ ਪੰਜਾਬ ‘ਚ ਬਿਜਲੀ ?

ਚੰਡੀਗੜ੍ਹ : ਸੂਬੇ ‘ਚ ਮਾਲਗੱਡੀਆਂ ਦੀ ਆਵਾਜਾਈ ਬੰਦ ਹੋਣ ਦੇ ਕਾਰਨ ਪੰਜਾਬ ਦੇ ਥਰਮਲ ਪਲਾਂਟ ਕੋਲੇ ਦੀ ਭਾਰੀ ਕਿੱਲਤ ਦਾ ਸ਼ਿਕਾਰ ਹੋ ਗਏ ਹਨ। ਇਸਦੇ ਚੱਲਦਿਆਂ ਸੂਬੇ ‘ਚ ਬਿਜਲੀ ਦਾ ਗੰਭੀਰ ਸੰਕਟ ਖੜ੍ਹਾ ਹੋਣ ਦੇ ਲੱਛਣ ਪੈਦਾ ਹੋ ਗਏ ਹਨ।ਪੀਐਸਪੀਸੀਐਲ ਦੇ ਸੀਐਮਡੀ ਏ ਵੇਣੂ ਪ੍ਰਸਾਦ ਨੇ ਦੱਸਿਆ ਕਿ ਸਾਰੇ ਥਰਮਲ ਪਲਾਟਾਂ ਦੇ ਕੋਲ ਇਸ ਸਮੇਂ ਦੋ – ਚਾਰ ਦਿਨਾਂ ਲਈ ਹੀ ਕੋਲਾ ਬਚਿਆ ਹੈ। ਥਰਮਲ ਪਲਾਂਟ ਆਪਣੀ ਹੇਠਲੀ ਸਮਰੱਥਾ ਦੇ ਨਾਲ ਚੱਲ ਰਹੇ ਹਨ।

ਦਿਨ ਚੜਦੇ ਹੀ ਦਿੱਤਾ ਕੇਂਦਰ ਨੇ ਪੰਜਾਬ ਨੂੰ ਝਟਕਾ ! ਝਟਕੇ ਨਾਲ ਹਿੱਲਿਆ ਪੰਜਾਬ! ਹੁਣ ਚੱਕੇ ਜਾਣਗੇ ਕਿਸਾਨਾਂ ਦੇ ਧਰਨੇ !

ਉਨ੍ਹਾਂ ਨੇ ਕਿਹਾ ਕਿ ਕੋਲੇ ਦੀ ਸਪਲਾਈ ਬਹਾਲ ਨਾ ਹੋਈ ਤਾਂ ਸੂਬੇ ‘ਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ‘ਚ ਨਿੱਤ 6000 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੈ ਅਤੇ ਸਰਕਾਰ ਹੋਰ ਸਰੋਤਾਂ ਤੋਂ 5000 ਮੈਗਾਵਾਟ ਬਿਜਲੀ ਦੀ ਵਿਵਸਥਾ ਕਰ ਰਹੀ ਹੈ। ਸੂਬਾ ਸਰਕਾਰ ਦੀ ਮਲਕੀਅਤ ਵਾਲੇ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਫਿਲਹਾਲ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਦੇ ਨਿੱਜੀ ਥਰਮਲ ਪਲਾਂਟਾਂ ਤੋਂ ਬਿਜਲੀ ਹਾਸਲ ਕਰ ਰਹੀ ਹੈ।

🔴LIVE🔴ਮੋਦੀ ਦਾ ਕਿਸਾਨਾਂ ਨੂੰ ਇੱਕ ਹੋਰ ਵੱਡਾ ਝਟਕਾ ! ਪੰਜਾਬ ਦੇ ਕਿਸਾਨਾਂ ਨੂੰ ਮਾਰੀ ਵੱਡੀ ਸੱਟ !

ਸੀਐਮ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ
ਦੋ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਪੀਊਸ਼ ਗੋਇਲ ਨੂੰ ਪੱਤਰ ਲਿਖ ਕੇ ਪੰਜਾਬ ‘ਚ ਮਾਲਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਰੇਲਾਂ ਦੀ ਆਵਾਜਾਈ ਰੁਕਣ ਨਾਲ ਪੈਦਾ ਹੋ ਰਹੇ ਬਿਜਲੀ ਸੰਕਟ ਦਾ ਵੀ ਜ਼ਿਕਰ ਆਪਣੇ ਪੱਤਰ ‘ਚ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੇ ਸੂਬਾ ਸਰਕਾਰ ਦੀ ਅਪੀਲ ਮੰਨਦੇ ਹੋਏ ਟਰੇਨਾਂ ਰੋਕਣ ਖਾਸਕਰ ਮਾਲਗੱਡੀਆਂ ਨੂੰ ‘ਰੇਲ ਰੋਕੋ ਅੰਦੋਲਨ’ ਤੋਂ ਛੋਟ ਦੇ ਦਿੱਤੀ ਸੀ ਪਰ ਕੇਂਦਰ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਕਾਰਨ ਦੇ ਅਚਾਨਕ ਪੰਜਾਬ ‘ਚ ਮਾਲਗੱਡੀਆਂ ਰੋਕ ਕੇ ਅੰਦੋਲਨਕਾਰੀ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button