PunjabTop News

ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਦੋ ਤੋਂ ਤਿੰਨ ਸ਼ੱਕੀ ਵਿਅਕਤੀ ਦਿੱਤੇ ਦਿਖਾਈ , ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ

ਪਠਾਨਕੋਟ : ਪਾਕਿਸਤਾਨ ਭਾਰਤ-ਪਾਕਿ ਸਰਹੱਦ ‘ਤੇ ਡਰੋਨ ਗਤੀਵਿਧੀ ਕਰਕੇ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਉਥੇ ਹੀ ਦੂਜਟ ਪਾਸੇ ਭਾਰਤ-ਪਾਕਿ ਸਰਹੱਦ ‘ਤੇ ਬੀ.ਐੱਸ.ਐੱਫ ਦੇ ਜਵਾਨ ਵੀ ਪੂਰੀ ਤਰ੍ਹਾਂ ਚੌਕਸ ਹਨ। ਅਜਿਹਾ ਹੀ ਕੁਝ ਬੀਤੀ ਰਾਤ ਬਮਿਆਲ ਸੈਕਟਰ ‘ਚ ਪਹਾੜੀਪੁਰ ਚੌਕੀ ਦੇ ਸਾਹਮਣੇ ਦੇਖਣ ਨੂੰ ਮਿਲਿਆ ਕਿ ਜਿੱਥੇ ਪਾਕਿਸਤਾਨ ਵਾਲੇ ਪਾਸੇ ਤੋਂ ਕਰੀਬ 3 ਲੋਕਾਂ ਦੀ ਆਵਾਜਾਈ ਦੇਖੀ ਗਈ, ਜਿਸ ਨੂੰ ਦੇਖ ਕੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸ਼ੱਕ ਹੋ ਗਿਆ ਅਤੇ ਉਨ੍ਹਾਂ ਨੇ ਕਰੀਬ 4 ਰਾਉਂਡ ਫਾਇਰ ਕੀਤੇ, ਜਿਸ ਕਾਰਨ ਬੀ.ਐੱਸ.ਐੱਫ ਵੱਲੋਂ ਰਾਤ ਤੋਂ ਹੀ ਉਸ ਇਲਾਕੇ ‘ਚ ਜ਼ੀਰੋ ਲਾਈਨ ਨੇੜੇ ਸਰਚ ਆਪ੍ਰੇਸ਼ਨ ਜਾਰੀ ਹੈ। ਦੂਜੇ ਪਾਸੇ ਅੱਜ ਸਵੇਰ ਤੋਂ ਹੀ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਹਾੜੀਪੁਰ ਚੌਕੀ ਦੇ ਇਲਾਕੇ ਵਿੱਚ ਪੁਲੀਸ ਪ੍ਰਸ਼ਾਸਨ ਵੱਲੋਂ ਬੀਐਸਐਫ ਦੇ ਜਵਾਨਾਂ ਦੀ ਮਦਦ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਹੁਣ ਤੱਕ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ।

ਜੇਲ੍ਹ ਦੀ ਅੰਦਰੂਨੀ ਵੀਡੀਓ ਵਾਇਰਲ, ਵੱਡੇ ਖੁਲਾਸੇ, ਮੁਲਾਜ਼ਮ ‘ਤੇ ਐਕਸ਼ਨ D5 Channel Punjabi

ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਨਰੋਟ ਜਮਾਲ ਸਿੰਘ ‘ਚ ਪੈਂਦੇ ਪਿੰਡ ਪਹਾੜੀਪੁਰ ਦੇ ਸਾਹਮਣੇ ਪਹਾੜੀਪੁਰ ਚੌਕੀ ‘ਤੇ ਭਾਰਤ-ਪਾਕਿ ਸਰਹੱਦ ਜ਼ੀਰੋ ਲਾਈਨ ‘ਤੇ ਪਾਕਿਸਤਾਨ ਵਾਲੇ ਪਾਸੇ ਤੋਂ ਕਰੀਬ 3 ਵਿਅਕਤੀਆਂ ਦੀ ਆਵਾਜਾਈ ਦੇਖੀ ਗਈ | ਜਿਸ ਤੋਂ ਬਾਅਦ ਕਰੀਬ 4 ਰਾਉਂਡ ਫਾਇਰ ਕੀਤੇ ਗਏ, ਫਿਲਹਾਲ ਪੁਲਿਸ ਅਤੇ ਬੀ.ਐਸ.ਐਫ ਦਾ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਹੈ, ਹੁਣ ਤੱਕ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button