Breaking NewsD5 specialNewsPunjab

ਪਟਿਆਲਾ ਜ਼ਿਲ੍ਹੇ ਲਈ ਰਾਹਤ ਭਰੀ ਖਬਰ, ਪਿਛਲੇ 48 ਘੰਟਿਆਂ ‘ਚ ਕੋਈ ਨਵਾਂ ਕੋਵਿਡ ਕੇਸ ਨਹੀਂ

ਪਟਿਆਲਾ : ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸੈਂਪਲਾ ਵਿਚੋ 88 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਅੱਜ ਵੀ ਕੋਈ ਵੀ ਨਵਾਂ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਸਟੇਟ ਬੈਂਕ ਆਫ ਇੰਡੀਆ ਦੀਆਂ ਬ੍ਰਾਂਚਾ ਕਿਲਾ ਚੌਂਕ ਅਤੇ ਵਾਈ.ਪੀ.ਐਸ.ਜਿਥੇ ਗੁਰੁ ਤੇਗ ਬਹਾਦਰ ਇਲਾਕੇ ਵਿਚ ਰਹਿਣ ਵਾਲੀਆਂ ਪੌਜ਼ੀਟਿਵ ਆਈਆਂ ਮਾਂਵਾ ਧੀਆਂ ਮੁਲਾਜ਼ਮ ਸਨ, ਦੇ ਬੈਂਕ ਮੁਲਾਜ਼ਮਾਂ ਦੇ ਸਾਰਿਆਂ ਦੇ ਕੋਵਿਡ ਜਾਂਚ ਨਤੀਜੇ ਨੈਗੇਟਿਵ ਆਏ ਹਨ।

ਇਸੇ ਤਰ੍ਹਾਂ ਰਾਜਪੁਰਾ ਅਤੇ ਨਾਭਾ ਵਿਖੇ ਵੀ ਕੋਵਿਡ ਪੌਜ਼ੀਟਿਵ ਅੋਰਤਾਂ ਦੇ ਨੇੜੇ ਦੇ ਸੰਪਰਕ ਵਿਚ ਲਏ ਸਾਰੇ ਵਿਅਕਤੀਆਂ ਦੇੇ ਸੈਂਪਲ ਕੋਵਿਡ ਨੈਗੇਟਿਵ ਆਏ ਹਨ ਅਤੇ ਇਹਨਾਂ ਏਰੀਏ ਵਿਚ ਕੋਈ ਵੀ ਨਵਾਂ ਕੋਵਿਡ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ। ਉਹਨਾਂ ਇਹ ਵੀ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਕੰਟੈਨਮੈਂਟ ਜੋਨ ਵਿਚ ਓ.ਪੀ.ਡੀ. ਸੇਵਾਵਾ ਨਿਰੰਤਰ ਜਾਰੀ ਹਨ ਪ੍ਰੰਤੂ ਉਥੇ ਵੀ ਕੋਈ ਵੀ ਕੋਵਿਡ ਲੱਛਣਾ ਵਾਲਾ ਸ਼ਕੀ ਮਰੀਜ ਰਿਪੋਰਟ ਨਹੀ ਹੋਇਆ। ਜੋ ਕਿ ਪਟਿਆਲਾ ਜਿਲੇ ਲਈ ਰਾਹਤ ਭਰੀ ਖਬਰ ਹੈ। ਉਨ੍ਹਾਂ ਜਿਲਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੋਵਿਡ ਦੀ ਚੈਨ ਨੂੰ ਤੋੜਨ ਲਈ ਸਿਹਤ ਮੁਲਾਜਮਾਂ ਵੱਲੋ ਕੀਤੇ ਉਪਰਾਲਿਆ ਦੀ ਸ਼ਲਾਘਾ ਕਰਦੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਹੀ ਮੁਲਾਜਮ ਇਸ ਬਿਮਾਰੀ ਦੇ ਖਾਤਮੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।

ਉਹਨਾਂ ਦੱਸਿਆ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 22 ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਉੁਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੌਜ਼ੀਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ ਉਹਨਾਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਵਿਚ ਦਾਖਲ ਇੱਕ ਹੋਰ ਮਰੀਜ ਜੋ ਕਿ ਪਟਿਆਲਾ ਦੇ ਕੱਚਾ ਪਟਿਆਲਾ ਦੀ ਰਹਿਣ ਵਾਲੀ ਅੋਰਤ ਹੈ, ਦੀਆਂ ਕਰੋਨਾ ਜਾਂਚ ਸਬੰਧੀ ਦੋਨੋ ਰਿਪੋਰਟਾ ਕੋਵਿਡ ਨੈਗੇਟਿਵ ਆ ਗਈਆਂ ਹਨ ਅਤੇ ਕੋਵਿਡ ਤੋਂ ਠੀਕ ਹੋ ਚੁੱਕੀ ਹੈ।

ਉਸ ਨੂੰ ਅੱਜ ਹੀ ਰਜਿੰਦਰਾ ਹਸਪਤਾਲ ਵਿਚੋ ਛੁੱਟੀ ਦੇ ਦਿੱਤੀ ਜਾਵੇਗੀ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1650 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 101 ਕੋਵਿਡ ਪੌਜ਼ੀਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1520 ਨੈਗਟਿਵ ਅਤੇ 29 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜ਼ੀਟਿਵ ਕੇਸਾਂ ਵਿੱਚੋਂ ਦੋ ਪੌਜ਼ੀਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 18 ਕੇਸ ਠੀਕ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਜਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 81 ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button