Breaking NewsD5 specialNewsSports

ਅਮਰੀਕੀ ਪੁਰਸ਼ ਫੁੱਟਬਾਲ ਟੀਮ ਨੇ ਕੀਤਾ ਓਲੰਪਿਕ ਦੇ ਲਈ ਕੁਆਲੀਫਾਈ

ਖੇਡ: 2008 ਤੋਂ ਬਾਅਦ ਅਮਰੀਕੀ ਪੁਰਸ਼ ਫੁੱਟਬਾਲ ਟੀਮ ਨੇ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ।ਅਮਰੀਕੀ ਪੁਰਸ਼ ਫੁੱਟਬਾਲ ਟੀਮ ਨੇ ਕੋਨਕਾਕਾਫ ਪੁਰਸ਼ ਅੰਡਰ20 ਚੈਂਪੀਅਨਸ਼ਿਪ (ਸੀ. ਐੱਮ. ਯੂ.20) ਦੇ ਸੈਮੀਫਾਈਨਲ ‘ਚ ਹੋਂਡੂਰਾਸ ਨੂੰ ਹਰਾ ਕੇ 2008 ਦੇ ਬਾਅਦ ਪਹਿਲੀ ਵਾਰ ਓਲੰਪਿਕ ਦੇ ਲਈ ਕੁਆਲੀਫਾਈ ਕੀਤਾ। ਅਮਰੀਕਾ ਨੇ ਸਾਨ ਪੇਡ੍ਰੋ ਸੂਲਾ ਦੇ ਆਸਟੇਡਿਓ ਮੋਰਾਜਾਨ ‘ਚ ਸ਼ੁੱਕਰਵਾਰ ਰਾਤ ਨੂੰ ਹੋਏ ਮੁਕਾਬਲੇ ‘ਚ ਹੋਂਡੂਰਾਸ ਨੂੰ 3-0 ਨਾਲ ਹਰਾਇਆ।

CM ਮਾਨ ਨੇ ਲਿਆ ਸਟੈਂਡ, ਵੱਡਾ ਫੇਰਬਦਲ, ਮਿੰਟਾਂ ‘ਚ ਕੀਤਾ ਫ਼ੈਸਲਾ D5 Channel Punjabi

ਉਨ੍ਹਾਂ ਨੇ ਆਪਣੇ ਤਿੰਨੇ ਗੋਲ ਮੈਚ ਦੇ ਸ਼ੁਰੂਆਤੀ 45 ਮਿੰਟ ‘ਚ ਹੀ ਕਰਕੇ ਨਾ ਸਿਰਫ਼ ਪੈਰਿਸ 2024 ‘ਚ ਆਪਣੀ ਜਗ੍ਹਾ ਪੱਕੀ ਕੀਤੀ, ਸਗੋਂ ਸੀ. ਐੱਮ. ਯੂ.20 ਦੇ ਫਾਈਨਲ ‘ਚ ਵੀ ਜਗ੍ਹਾ ਬਣਾਈ। ਫਾਈਨਲ ‘ਚ ਅਮਰੀਕਾ ਦਾ ਮੁਕਾਬਲਾ ਡੋਮਿਨਿਕਲ ਗਣਰਾਜ ਨਾਲ ਹੋਵੇਗਾ ਜੋ ਸੈਮੀਫਾਈਨਲ ‘ਚ ਗੁਆਟੇਮਾਲਾ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਆ ਰਹੀ ਹੈ। ਡੋਮੀਨਿਕਨ ਗਣਰਾਜ ਨੇ ਵੀ ਪੈਰਿਸ ਓਲੰਪਿਕ 2024 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button