Breaking NewsD5 specialNewsPress NotePunjab

ਪਟਿਆਲਾ ਦੀ ਹਰ ਵਾਰਡ ਵਿੱਚ ਹੋਵੇਗਾ 5 ਮੈਂਬਰੀ ਕਮੇਟੀਆਂ ਦਾ ਗਠਨ – ਕੈਸ਼ਯਪ ਰਾਜਪੂਤ ਸਭਾ

ਪਟਿਆਲਾ : ਮਹਿਰਾ ਬਿਰਾਦਰੀ ਨਾਲ ਸਬੰਧਤ ਕੈਸ਼ਯਪ ਰਾਜਪੂਤ ਸਭਾ ਦੀ ਬਡੂੰਗਰ ਸਥਿਤ ਧਰਮਸ਼ਾਲਾ ਵਿਖੇ ਸਰਪ੍ਰਸਤ ਜੈ ਕੁਮਾਰ ਅਤੇ ਪ੍ਰਧਾਨ ਰਣਬੀਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ। ਜਿਸ ਵਿੱਚ ਕਸ਼ਯਪ ਰਾਜਪੂਤ ਸਭਾ ਦੇ ਮੋਹਰੀ ਅਤੇ ਸੀਨੀਅਰ ਆਗੂਆਂ ਰਾਮ ਸਿੰਘ, ਗੋਪੀ ਕੈਸ਼ਯਪ ਰੰਗੀਲਾ, ਜਸਪਾਲ ਮਹਿਰਾ, ਸਤਵੰਤ ਸਿੰਘ, ਅਰਵਿੰਦਰਪਾਲ ਸਿੰਘ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਕੈਸ਼ਯਪ ਰਾਜਪੂਤ ਸਭਾ ਦਾ ਵਿਸਥਾਰ ਕਰਨ ਸਬੰਧੀ ਵਿਚਾਰ ਵਟਾਂਦਰੇ ਕਰਨ ਮਗਰੋਂ ਸ਼ਹਿਰ ਦੀਆਂ 60 ਵਾਰਡਾਂ ਵਿੱਚ ਪੰਜ ਪੰਜ ਮੈਂਬਰੀ ਕਮੇਟੀਆਂ ਦਾ ਗਠਨ ਕਰਨ ਸਬੰਧੀ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ।

ਲਓ ਸਿੱਧੂ ਨੂੰ ਬਣਾਇਆ ਪ੍ਰਧਾਨ!ਬਾਗੋ-ਬਾਗ ਕਰਤੇ ਦੇਸ਼ ਦੇ ਲੋਕ

ਇਸ ਦੌਰਾਨ ਸਭਾ ਦੇ ਸੀਨੀਅਰ ਆਗੂਆਂ ਗੋਪੀ ਕੈਸ਼ਯਪ ਰੰਗੀਲਾ ਅਤੇ ਅਰਵਿੰਦ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਦਿਹਾਤੀ ਤੇ ਸ਼ਹਿਰੀ ਦੀਆਂ 60 ਵਾਰਡਾਂ ਵਿੱਚ ਪੰਜ—ਪੰਜ ਮੈਂਬਰੀ ਕਮੇਟੀਆਂ ਦਾ ਗਠਨ ਜਲਦ ਕੀਤਾ ਜਾਵੇਗਾ। ਇਨ੍ਹਾਂ ਕਮੇਟੀਆਂ ਵਿੱਚ ਸਰਗਰਮ ਨੌਜਵਾਨਾਂ ਨੂੰ ਵੀ ਮੈਂਬਰਾਂ ਵਜੋਂ ਸ਼ਾਮਲ ਕੀਤਾ ਜਾਵੇਗਾ ਤਾਂ ਜ਼ੋ ਮਹਿਰਾ ਭਾਈਚਾਰੇ ਹਿੱਤ ਸਮਾਜਿਕ ਕਾਰਜਾਂ ਵਿੱਚ ਵਾਧੇ ਨਾਲ ਤੇਜੀ ਲਿਆਦੀ ਜਾ ਸਕੇ। ਉਨ੍ਹਾਂ ਕਿਹਾ ਕਿ ਸੰਗਠਨ ਦੇ ਵਿਸਥਾਰ ਸਬੰਧੀ ਕਾਰਜ ਅਪ੍ਰੈਲ ਮਹੀਨੇ ਤੱਕ ਹਰ ਸੰਭਵ ਨੇਪਰੇ ਚਾੜ ਲਏ ਜਾਣਗੇ। ਜਿਸਦੇ ਲਈ ਉਹ ਮਹਿਰਾ ਭਾਈਚਾਰੇ ਨਾਲ ਸਬੰਧਤ ਪਰਿਵਾਰਾਂ ਨਾਲ ਜਲਦ ਤਾਲਮੇਲ ਕਰਨਗੇ। ਇਸ ਮੌਕੇ ਸੰਜੀਵ ਕੁਮਾਰ ਸੰਜੂ, ਸ਼ਮਸ਼ੇਰ ਸਿੰਘ, ਸੁਖਦੇਵ ਰਾਮ, ਸਨਦੀਪ ਕੁਮਾਰ ਮਹਿਰਾ, ਗੁਰਮੁੱਖ ਸਿੰਘ, ਅਮਰਜੀਤ ਸਿੰਘ, ਰੂਪ ਚੰਦ, ਅਵਤਾਰ ਸਿੰਘ, ਜਗਜੀਤ ਸਿੰਘ ਮਹਿਰਾ, ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button