Breaking NewsD5 specialPunjab

ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਲਿਆਂਦੇ ਬਿੱਲਾਂ ਤੋਂ ਜ਼ਿਲ੍ਰੇ ਦੇ ਕਿਸਾਨਾਂ ਆੜਤੀਆਂ ਤੇ ਮਜਦੂਰਾਂ ਵਿੱਚ ਖੁਸ਼ੀ ਦੀ ਲਹਿਰ

ਫ਼ਤਹਿਗੜ੍ਹ ਸਾਹਿਬ, 21 ਅਕਤੂਬਰ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਤਿੰਨ ਬਿਲ ਲਿਆਉਣ ਅਤੇ ਕਣਕ ਝੋਨੇ ਦਾ ਘੱਟੋ ਘੱਟ ਸਮੱਰਥਨ ਬਰਕਰਾਰ ਰੱਖਣ ਅਤੇ ਸਮੱਰਥਨ ਮੁੱਲ ਤੋਂ ਘੱਟ ਮੁੱਲ ‘ਤੇ ਫ਼ਸਲ ਖ਼ਰੀਦਣ ‘ਤੇ ਸਜ਼ਾ ਦਾ ਪ੍ਰਬੰਧ ਕੀਤੇ ਜਾਣ ਕਾਰਨ ਕਿਸਾਨਾਂ, ਆੜਤੀਆਂ ਤੇ ਮਜਦੂਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਸਬੰਧ ਵਿੱਚ ਅੱਜ ਚਨਾਰਥਲ ਮੰਡੀ ਵਿਖੇ ਪੰਜਾਬ ਸਰਕਾਰ ਦੇ ਇਨ੍ਹਾਂ ਕਦਮਾਂ ਦੀ ਕਿਸਾਨਾਂ, ਆੜਤੀਆਂ ਤੇ ਮਜਦੂਰਾਂ ਵੱਲੋਂ ਸ਼ਲਾਘਾ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਦਾ ਰਾਖ਼ਾ ਆਖਦਿਆਂ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਚਨਾਰਥਲ ਅਨਾਜ ਮੰਡੀ ਵਿੱਚ ਲੱਡੂ ਵੰਡੇ ਗਏ ਅਤੇ ਇਨ੍ਹਾਂ ਇਤਿਹਾਸਕ ਕਦਮਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ|

ਰਾਜਾ ਵੜਿੰਗ ਨੇ ਮਾਰੀ ਮੋਦੀ ਨੂੰ ਲਲਕਾਰ !’ਦੁਸ਼ਮਣ ਗੁਜਰਾਤੀ ਬਹੁਤ ਚਲਾਕ ਐ’…!ਗਰਮ ਹੋਇਆ ਮਾਹੌਲ !

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਲ ਲਿਆ ਕੇ ਇੱਕ ਵਾਰ ਮੁੜ ਸਾਬਤ ਕੀਤਾ ਹੈ ਕਿ ਉਹ ਸੱਚੇ ਕਿਸਾਨ ਹਿਤੈਸ਼ੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਤਿੰਨ ਨਵੇਂ ਕਾਨੂੰਨ ਲਿਆਂਦੇ ਹਨ ਉਨ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਦਾ ਵੱਡਾ ਘਾਟਾ ਹੋਣਾ ਸੀ ਪ੍ਰੰਤੂ ਕੈਪਟਨ ਸਰਕਾਰ ਦੇ ਇਨ੍ਹਾਂ ਬਿਲਾਂ ਸਦਕਾ ਪੰਜਾਬ ਦਾ ਕਿਸਾਨ ਲੁੱਟ ਖਸੁੱਟ ਤੋਂ ਬਚ ਗਿਆ ਹੈ। ਕਿਉਂਕਿ ਜੇਕਰ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਲਾਗੂ ਕੀਤੇ ਜਾਂਦੇ ਤਾਂ ਪੰਜਾਬ ਦਾ  ਕਿਸਾਨ ਬਰਬਾਦੀ ਵੱਲ ਚਲਿਆ ਜਾਂਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਿਛਲੀ ਸਰਕਾਰ ਦੌਰਾਨ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਐਸ.ਵਾਈ.ਐਲ ਸਬੰਧੀ ਇਤਿਹਾਸਕ ਫ਼ੈਸਲਾ ਲਿਆ ਸੀ, ਜਿਸ ਸਦਕਾ ਪੰਜਾਬ ਦੇ ਪਾਣੀਆਂ ਦਾ ਬਚਾਅ ਹੋਇਆ ਸੀ ਤੇ ਹੁਣ ਜਦੋਂ ਪੰਜਾਬ ‘ਤੇ ਮੁੜ ਭੀੜ ਬਣੀ ਹੈ ਤਾਂ ਇੱਕ ਵਾਰ ਫੇਰ ਉਨ੍ਹਾਂ ਨੇ ਲੋਕ ਪੱਖੀ ਆਗੂ ਹੋਣ ਦਾ ਸਬੂਤ ਦਿੰਦਿਆਂ ਕੇਂਦਰ ਦੇ ਕਾਨੂੰਨਾਂ ਖਿਲਾਫ ਵਿਧਾਨ ਸਭਾ ਵਿੱਚ ਬਿਲ ਲਿਆਂਦੇ ਹਨ।

🔴#LIVE 30 ਕਿਸਾਨ ਜਥੇਬੰਦੀਆਂ ਦਾ ਚੰਡੀਗੜ੍ਹ ਤੋਂ ਵੱਡਾ ਐਲਾਨ
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਓਨਾ ਚਿਰ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸੰਘਰਸ਼ ਸਿਰਫ਼ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦਾ ਸੰਘਰਸ਼ ਨਹੀਂ ਹੈ, ਸਗੋਂ ਪੰਜਾਬ ਦੀ ਹੋਂਦ ਬਚਾਉਣ ਦਾ ਸੰਘਰਸ਼ ਹੈ। ਇਸ ਲਈ ਹਰ ਪੰਜਾਬੀ ਨੂੰ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਮਾਰਕਿਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਵਾਇਸ ਚੇਅਰਮੈਨ ਇੰਦਰਪਾਲ ਸਿੰਘ,ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ,ਜਿਲਾ ਪ੍ਰੈੱਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ,ਬਲਾਕ ਪ੍ਰਧਾਨ ਤੇ ਸਰਪੰਚ ਗੁਰਮੁੱਖ ਸਿੰਘ ਪੰਡਰਾਲੀ,ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ,ਸਰਪੰਚ ਜਗਦੀਪ ਸਿੰਘ ਨੰਬਰਦਾਰ,ਸਰਪੰਚ ਗੁਰਬਾਜ ਸਿੰਘ ਰਾਜੂ,ਅਵਤਾਰ ਸਿੰਘ ਠੇਕੇਦਾਰ,ਹਰਮਨ ਸਿੰਘ,ਕਰਨਵੀਰ ਸਿੰਘ, ਕਾਕਾ ਸਿੰਘ,ਵਿਜੇਵੀਰ ਸਿੰਘ ਸਾਰੇ ਆੜ੍ਹਤੀ,ਨੰਬਰਦਾਰ ਨਿਰਮਲ ਸਿੰਘ,ਗੁਰਸੇਵਕ ਸਿੰਘ ਸੋਨੀ,ਬਲਜੀਤ ਸਿੰਘ, ਜੁਝਾਰ ਸਿੰਘ,ਗੁਰਮੇਲ ਸਿੰਘ,ਹਰਮਿੰਦਰ ਸਿੰਘ ਲਟੋਰ,ਗਰਜਾ ਸਿੰਘ,ਜਗਦੀਪ ਸਿੰਘ ਖਰੋੜ ਆਦਿ ਹਾਜ਼ਰ ਸਨ।

-NAV GILL

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button