Breaking NewsD5 specialNewsPunjab

ਪਟਾਕਿਆਂ ਦੀ ਦੁਕਾਨ ‘ਚ ਲੋਕਾਂ ਪਿੱਛੇ ਪਈਆਂ ਆਤਿਸ਼ਬਾਜ਼ੀਆਂ

ਸੋਸ਼ਲ ਮੀਡੀਆ ‘ਤੇ ਵਾਇਰਲ ਇਹ ਵੀਡੀਓ ਹੈ ਕਿਥੋਂ ਦੀ ਹੈ ਫਿਲਹਾਲ ਇਸ ਬਾਰੇ ਤਾਂ ਕੋਈ ਪਤਾ ਨਹੀਂ ਲੱਗਿਆ ਪਰ ਤੁਸੀਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਸੜਕ ਦੇ ਮੌਜੂਦ ਦੁਕਾਨਾਂ ਵਿਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ। ਇਹ ਅੱਗ ਲੱਗਣ ਦਾ ਤੁਹਾਨੂੰ ਕਾਰਨ ਵੀ ਦੱਸ ਦਿੰਦੇ ਹਾਂ। ਦਰਅਸਲ ਇਹ ਦੁਕਾਨ ਇਕ ਪਟਾਕਿਆਂ ਦੀ ਹੈ। ਜਿਥੇ ਕਾਫੀ ਗਿਣਤੀ ਵਿਚ ਪਟਾਕਿਆਂ ਦਾ ਸਟੋਕ ਪਿਆ ਸੀ। ਤੁਸੀਂ ਦੇਖ ਸਕਦੇ ਹੋ ਧੂਹ-ਧੂਹ ਕੇ ਫੁਕ ਰਹੀ ਇਸ ਦੁਕਾਨ ਵਿਚੋਂ ਆਤਿਸ਼ਬਾਜੀਆਂ ਲੋਕਾਂ ਵੱਲ ਨੂੰ ਵੱਧਦੀਆਂ ਨਜ਼ਰ ਆ ਰਹੀ ਹਨ ਤੇ ਲੋਕ ਉਸਤੋ ਬਚਦੇ ਵੀ ਦਿਖਾਈ ਦੇ ਰਹੇ ਹਨ। ਜਿਵੇਂ ਜਿਵੇਂ ਹੋਰ ਪਟਾਕੇ ਜਲਣੇ ਸ਼ੁਰੂ ਹੋ ਜਾਂਦੇ ਨੇ ਉਵੇਂ ਉਵੇਂ ਅੱਗ ਵੀ ਵੱਧਦੀ ਚਲੀ ਜਾਂਦੀ ਹੈ।

Read Also ਵੇਖੋ ਪਟਾਕੇ ਕਿਵੇਂ ਬਣੇ ਪਰਿਵਾਰ ਲਈ ਮੌਤ , ਤੁਸੀਂ ਵੀ ਪਰਿਵਾਰ ਨੂੰ ਕਰੋ ਖ਼ਬਰਦਾਰ

ਤੁਸੀਂ ਦੇਖ ਸਕਦੇ ਓ ਕਿ ਜਿਸ ਦੁਕਾਨ ਨੂੰ ਅੱਗ ਲੱਗੀ ਏ ਉਸ ਦੀ ਨਾਲ ਵਾਲੀ ਦੁਕਾਨ ਚੋਂ ਬੰਦੇ ਭੱਜ ਕੇ ਉਪਰ ਵੱਲ ਨੂੰ ਜਾਂਦੇ ਵੀ ਦਿਖਾਈ ਦਿੰਦੇ ਹਨ। ਜਿਵੇਂ ਹੀ ਆਤਿਸ਼ਬਾਜੀਆਂ ਲੋਕਾਂ ਨੂੰ ਵੱਧਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਲੋਕਾਂ ਵਿਚ ਵੀ ਭਜਦੜ ਦਾ ਮਾਹੌਲ ਬਣ ਜਾਂਦਾ ਹੈ ਪਰ ਮੌਕੇ ਤੇ ਮੌਜੂਦ ਲੋਕ ਕੋਈ ਬਚਾਅ ਕਰਨ ਦੀ ਬਿਆਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਪਰ ਅੱਗ ਜਦੋਂ ਜਿਆਦਾ ਵੱਧ ਜਾਂਦੀ ਹੈ ਤਾਂ ਇਕ ਦੋ ਬੰਦੇ ਵਲੋਂ ਪਾਣੀ ਦੀਆਂ ਬਾਲਟੀਆਂ ਅੱਗ ਤੇ ਪਾਈਆਂ ਜਾਂਦੀਆਂ ਨੇ ਪਰ ਉਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਨਜਰ ਆਉਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button