PunjabTop News

ਨਾਨਕਮਤਾ ਕਤਲ ਕਾਂਡ:-ਸਾਬਕਾ IAS ਸਮੇਤ 5 ਖਿਲਾਫ ਕਤਲ ਦਾ ਕੇਸ ਦਰਜ-ਸ਼ੂਟਰਾਂ ਵਿੱਚੋਂ ਇੱਕ ਹੈ ਪੰਜਾਬ ਦਾ 


ਸਾਬਕਾ ਆਈ ਏ ਐਸ ਸਮੇਤ 5 ਖਿਲਾਫ ਕੇਸ ਦਰਜ
ਊਧਮ ਸਿੰਘ ਨਗਰ, 30 ਮਾਰਚ, 2024: ਉੱਤਰਾਖੰਡ ਪੁਲਿਸ ਨੇ ਨਾਨਕਮਤਾ ਡੇਰਾ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਦੇ ਮਾਮਲੇ ਵਿਚ ਸਾਬਕਾ ਆਈ ਏ ਐਸ ਹਰਬੰਸ ਚੁੱਘ ਸਮੇਤ 5 ਲੋਕਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।
ਸਰਬਜੀਤ ਸਿੰਘ ਪੁੱਤਰ ਸਵਰੂਪ ਸਿੰਘ ਵਾਸੀ ਤਰਨਤਾਰਨ, ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਿਹੋੜਾ ਬਿਲਾਸਪੁਰ ਯੂ ਪੀ  ਦੇ ਖਿਲਾਫ ਗੋਲੀ ਮਾਰ ਕੇ ਕਤਲ ਕਰਨ ਅਤੇ  ਸਾਬਕਾ ਆਈ ਏ ਐਸ ਤੇ Nanakmatta ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੁੱਘ, ਤਰਾਈ ਦੇ ਸਿੱਖ ਸੰਘ ਦੇ ਪ੍ਰਧਾਨ ਪ੍ਰੀਤਮ ਸਿੰਘ ਸੰਧੂ ਵਾਸੀ ਖੇਮਪੁਰ ਗਦਰਪੁਰ ਤੇ ਬਾਬਾ ਅਨੂਪ ਸਿੰਘ ਵਾਸੀ ਨਵਾਬਗੰਜ ਖਿਲਾਫ ਸਾਜਿਸ਼ ਰਚ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਤਰਨਤਾਰਨ ਦੇ ਵਸਨੀਕ ਸਰਬਜੀਤ ਸਿੰਘ ਨੇ ਤਾਂ ਫੇਸਬੁੱਕ ’ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ ਤੇ ਬਾਬਾ ਤਰਸੇਮ ਸਿੰਘ ’ਤੇ ਮੱਸਾ ਰੰਗੜ ਦੇ ਰਾਹ ਚੱਲਣ ਦਾ ਦੋਸ਼ ਲਾਇਆ ਹੈ। ਉਸਨੈ ਇਹ ਵੀ ਦੋਸ਼ ਲਾਇਆ ਕਿ ਬਾਬਾ ਤਰਸੇਮ ਸਿੰਘ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਸਵਾਗਤ ਲਈ ਗੁਰੂ ਘਰ ਵਿਚ ਕੁੜੀਆਂ ਨੂੰ ਨੱਚਣ ਲਈ ਤਿਆਰ ਕੀਤਾ ਸੀ। ਇਸ ਮਾਮਲੇ ਦਾ ਉਸ ਸਮੇਂ ਸਿੱਖ ਸੰਗਠਨਾਂ ਨੇ ਵਿਰੋਧ ਵੀ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button