Breaking NewsD5 specialIndiaNews

ਨੰਬਰ ਘੱਟ ਆਉਣ ਤੇ ਸਕੂਲ ‘ਚ ਬੱਚੀਆਂ ਨੂੰ ਮਿਲੀ ਅਜਿਹੀ ਸ਼ਰਮਨਾਕ ਸਜ਼ਾ

ਹਿਸਾਰ : ਹਰਿਆਣਾ ਦੇ ਹਿਸਾਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪ੍ਰਾਈਵੇਟ ਸਕੂਲ ‘ਚ ਚੌਥੀ ਕਲਾਸ ਦੀ 2 ਬੱਚੀਆਂ ਸਮੇਤ ਸੱਤ ਬੱਚਿਆਂ ਨੂੰ ਪ੍ਰਸ਼ਨਾਂ ਦੇ ਜਵਾਬ ਨਾ ਦੇਣ ‘ਤੇ ਉਨ੍ਹਾਂ ਦਾ ਮੂੰਹ ਕਾਲ਼ਾ ਕਰ ਉਨ੍ਹਾਂ ਨੂੰ ਸਕੂਲ ‘ਚ ਘੁੰਮਾਇਆ ਗਿਆ। ਇਸ ਘਟਨਾ ਤੋਂ ਬਾਅਦ ਗੁੱਸਾ ‘ਚ ਆਏ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਸੰਸਦ ‘ਚ ਭਗਵੰਤ ਮਾਨ ਨੇ ਠੋਕੇ ਵਿਰੋਧੀ, ਕਹਿੰਦਾ, ਬੋਲਣ ਲੱਗਿਆਂ, ਸੁੰਘਲੋ ਜਿੰਨ੍ਹੇ ਸੁੰਘਣਾ

ਪਰਿਵਾਰ ਨੇ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਦੇ ਖਿਲਾਫ਼ ਐਫਆਈਆਰ ਦਰਜ ਕਰਾ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਚੌਥੀ ਕਲਾਸ ਦੀ ਇੱਕ ਵਿਦਿਆਰਥਣ ਦੇ ਪਿਤਾ ਦਾ ਕਹਿਣਾ ਹੈ ਕਿ ਬੱਚੀ ਦੇ ਚਿਹਰੇ ‘ਤੇ ਕਾਲਖ ਮਲਕੇ ਬਾਕੀ ਕਲਾਸਾਂ ‘ਚ ਘੁਮਾ ਕੇ ਉਸਨੂੰ ਸ਼ਰਮਿਦਾ ਕੀਤਾ ਗਿਆ। ਬੱਚੀ ਦੇ ਪਿਤਾ ਨੇ ਕਿਹਾ ਕਿ ਮੇਰੀ ਬੇਟੀ ਨੂੰ ਕਲਾਸ ਟੈਸਟ ‘ਚ ਘੱਟ ਨੰਬਰ ਆਏ ਸਨ। ਜਿਸ ਤੇ ਅਧਿਆਪਕ ਨੇ ਮੇਰੀ ਬੱਚੀ ਦੇ ਮੂੰਹ ‘ਤੇ ਕਾਲਖ਼ ਮਲ੍ਹ ਦਿੱਤੀ।

ਰਾਜੋਆਣਾ ਨੇ ਜੇਲ੍ਹ ‘ਚੋਂ ਭੇਜੀ ਚਿੱਠੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਚੁੱਕੇ ਸਵਾਲ!

ਹੋਰ ਬੱਚੀਆਂ ਦੇ ਨਾਲ ਵੀ ਅਜਿਹਾ ਹੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਬੇਟੀ ਘਰ ਆਈ ਤਾਂ ਉਹ ਬਹੁਤ ਜ਼ਿਆਦਾ ਡਰੀ ਹੋਈ। ਪੁੱਛਣ ‘ਤੇ ਉਸਨੇ ਘਟਨਾ ਦੇ ਬਾਰੇ ਵਿੱਚ ਦੱਸਿਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਸਕੂਲ ਅਤੇ ਅਧਿਆਪਕਾਂ ਦੇ ਖਿਲਾਫ ਨਾਅਰੇਬਾਜੀ ਅਤੇ ਪ੍ਰਦਰਸ਼ਨ ਕੀਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button