Breaking NewsD5 specialNewsPunjab

ਨੀਲਧਾਰੀ ਬਾਬੇ ਦੀ ਵੀਡੀਓ ਵਾਇਰਲ, ਲੱਛਣ ਵੇਖਲੋ! (ਵੀਡੀਓ)

ਬਾਹੂਬਲੀ ਫ਼ਿਲਮ ਦੇ ਗੀਤ ਜੈ ਜੈਕਾਰਾ ਦੇ ਬੋਲਾਂ ‘ਤੇ ਤਮਾਸ਼ਾ ਵੇਖਣ ਨੂੰ ਮਿਲ ਰਿਹਾ ਹੈ। ਵੀਡੀਓ ਨੂੰ ਜ਼ਰਾ ਗੌਰ ਨਾਲ ਵੇਖੋ ਤਖ਼ਤ ਤੇ ਸਵਾਰ ਇਹ ਸ਼ਖ਼ਸ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਬੈਂਡ ਵਾਲਿਆਂ ਦੇ ਮੋਢਿਆਂ ‘ਤੇ ਸਵਾਰ ਹੋ ਕੇ ਫ਼ਿਲਮੀਂ ਸਟਾਈਲ ‘ਚ ਐਂਟਰੀ ਰਾਮ ਰਹੀਮ ਦੀਆਂ ਕਰਤੂਤਾਂ ਵਾਂਗ ਝਲਕਾਰੇ ਮਾਰ ਰਹੀ ਹੈ। ਜੇਕਰ ਤੁਸੀਂ ਨਹੀਂ ਪਹਿਚਾਣਿਆ ਤਾਂ ਜਨਾਬ ਅਸੀਂ ਦੱਸ ਦਿੰਦੇ ਹਾਂ ਇਹ ਨੇ ਨਾਮਧਾਰੀ ਸੰਪਰਦਾ ਦੇ ਮੌਜੂਦਾ ਮੁਖੀ ਸਤਨਾਮ ਸਿੰਘ ਨਾਮਧਾਰੀ। ਜੋ ਪਹਿਲਾਂ ਤਾਂ ਵੱਖਰਾ ਪੰਥ ਤੇ ਵੱਖਰੀ ਮਰਿਯਾਦਾ ਲਈ ਜਾਣੇ ਜਾਂਦੇ ਸੀ ਪਰ ਹੁਣ ਇਹ ਸਿੱਖ ਧਰਮ ‘ਚ ਸ਼ਾਮਲ ਹੋ ਚੁੱਕੇ ਨੇ। ਲਿਹਾਜ਼ਾ ਸਿੱਖ ਮਰਿਯਾਦਾ ਮੁਤਾਬਕ ਅਜਿਹੇ ਕਾਰਨਾਮੇ ਸ਼ੋਭਾ ਨਹੀਂ ਦਿੰਦੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧ ਹੋ ਰਿਹੈ ਨਾਮਧਾਰੀ ਸੰਪਰਦਾ ਦੇ ਮੁਖੀ ਸਤਨਾਮ ਸਿੰਘ ਦਾ।

Read Also ਅਕਸ਼ੈ ਦੇ ‘ਕੈਨੇਡਾ ਪ੍ਰੇਮ’ ਦਾ ਵੀਡੀਓ ਵਾਇਰਲ, ਲੋਕਾਂ ਨੇ ਕਿਹਾ ਗ਼ਦਾਰ ਹੈ ਅਕਸ਼ੈ !

ਜਨਾਬ ਤਖ਼ਤ `ਤੇ ਬੈਠੇ ਮਹਾਰਾਜਿਆਂ ਵਾਲੀ ਫੀਲਿੰਗ ਲੈ ਰਹੇ ਨੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਵੀ ਨਜ਼ਰ ਆ ਰਿਹਾ ਹੈ। ਜਿਥੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸੰਗਤਾਂ ਸਤਨਾਮ ਸਿੰਘ ਨਾਮਧਾਰੀ ਦਾ ਹੱਥ ਜੋੜ ਕੇ ਸਵਾਗਤ ਕਰ ਰਹੀਆਂ ਨੇ ਤੇ ਜੈ ਜੈਕਾਰ ਹੋ ਰਹੀ ਹੈ। ਕੀ ਇਹ ਪਖੰਡਵਾਦ ਨਹੀਂ, ਕੀ ਇਹ ਗੁਰੂ ਦੀ ਬਰਾਬਰੀ ਨਹੀਂ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ `ਤੇ ਕਾਰਵਾਈ ਕਰਨਗੇ ਜਾਂ ਫਿਰ ਸ਼ਿਕਾਇਤ ਆਉਣ `ਤੇ ਹੀ ਕਦਮ ਚੁੱਕਿਆ ਜਾਵੇਗਾ। ਨਹੀਂ ਤਾਂ ਮਾਮਲਾ ਠੰਢੇ ਬਸਤੇ ‘ਚ ਪਾ ਕੇ ਸਿੱਖ ਕਦਰਾਂ ਕੀਮਤਾਂ ਤੇ ਮਰਿਯਾਦਾ ਨੂੰ ਛਿੱਕੇ `ਤੇ ਟੰਗ `ਤੇ ਕੋਈ ਵੀ ਗੁਰੂ ਡੰਮ ਬਣਦੇ ਰਹਿਣਗੇ… ਫ਼ੈਸਲਾ ਸਿੱਖ ਜਗਤ ਨੇ ਕਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button