Breaking NewsD5 specialIndiaNewsPunjab

ਨਿਰਭਿਆ ਕੇਸ ਦੀ ਸੁਣਵਾਈ ਦੌਰਾਨ ਬੇਹੋਸ਼ ਹੋਈ ਜਸਟਿਸ ਭਾਨੂੰਮਤੀ

ਨਵੀਂ ਦਿੱਲੀ : ਨਿਰਭਿਆ ਕੇਸ ‘ਚ ਦੋਸ਼ੀ ਵਿਨੈ ਕੁਮਾਰ ਸ਼ਰਮਾ ਦੀ ਇੱਕ ਮੰਗ ‘ਤੇ ਸ਼ੁੱਕਰਵਾਰ ਨੂੰ ਸੁਪ੍ਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਜਸਟਿਸ ਭਾਨੂੰਮਤੀ ਕੋਰਟ ਰੂਮ ‘ਚ ਹੀ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਚੈਂਬਰ ‘ਚ ਲਿਜਾਇਆ ਗਿਆ। ਬੈਂਚ ਨੇ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਕਿਹਾ ਕਿ ਆਦੇਸ਼ ਬਾਅਦ ‘ਚ ਜਾਰੀ ਕੀਤਾ ਜਾਵੇਗਾ।ਫੈਸਲਾ ਲਿਖਵਾਉਣ ਤੋਂ ਠੀਕ ਪਹਿਲਾਂ ਜਸਟਿਸ ਭਾਨੂੰਮਤੀ ਨੂੰ ਚੱਕਰ ਆਇਆ।

ਹੁਣ ਜਥੇਦਾਰ ਨੇ ਲਿਆਂਦੀ ਬਾਦਲਾਂ ਲਈ ਨਵੀਂ ਮੁਸੀਬਤ | Jathedar Harpreet Singh | Badal

ਇਸ ਤੋਂ ਬਾਅਦ ਇਹ ਤੈਅ ਹੋਇਆ ਸੀ ਕਿ ਸੋਮਵਾਰ ਨੂੰ ਮਾਮਲੇ ‘ਤੇ ਸੁਣਵਾਈ ਹੋਵੇਗੀ। ਲੱਗਭੱਗ 20 – 30 ਸੈਕਿੰਡ ਬਾਅਦ ਜਸਟਿਸ ਭਾਨੂੰਮਤੀ ਹੋਸ਼ ‘ਚ ਆ ਗਈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬੁਖਾਰ ਵੀ ਹੈ ਅਤੇ ਉਨ੍ਹਾਂ ਦਾ ਬਲੱਡਪ੍ਰੈਸ਼ਰ ਵੀ ਵਧਿਆ ਹੋਇਆ ਸੀ। ਜਸਟਿਸ ਭਾਨੂੰਮਤੀ ਨੂੰ ਚੈਂਬਰ ਤੋਂ ਮਹਿਲਾ ਪੁਲਿਸਕਰਮੀ ਵਹੀਲ ਚੇਅਰ ‘ਤੇ ਡਿਸਪੈਨਸਰੀ ਤੱਕ ਲੈ ਗਈਆਂ। ਸੂਤਰਾਂ ਮੁਤਾਬਕ ਡਾਕਟਰਾਂ ਨੇ ਉਨ੍ਹਾਂ ਦਾ ਚੇਕਅੱਪ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button