Breaking NewsIndiaNews

ਨਿਊ ਫਰੱਕਾ ਐਕਸਪ੍ਰੈਸ ਦੇ ਪੱਟੜੀ ਤੋਂ ਲੱਥੇ 9 ਡੱਬੇ, 7 ਮੌਤਾਂ, 40 ਤੋਂ ਵੱਧ ਜ਼ਖ਼ਮੀ

ਰਾਇਬਰੇਲੀ : ਉੱਤਰ ਪ੍ਰਦੇਸ਼ ਦੇ ਰਾਏਬਰੇਲੀ ‘ਚ ਬੁੱਧਵਾਰ ਦੀ ਸਵੇਰ ਨਿਊ ਟਰੱਕ ਐਕਸਪ੍ਰੈਸ ਲੀਹ ਤੋਂ ਲੱਥ ਗਈ। ਇਸ ਟਰੇਨ ਦੇ ਇੰਜਣ ਸਮੇਤ 9 ਡੱਬੇ ਪਤ੍ਰੀ ਤੋਂ ਉੱਤਰ ਗਏ। ਇਸ ਵਿਚ ਹੁਣ ਤੱਕ 7 ਲੋਕਾਂ ਦੇ ਮਾਰੇ ਜਾਨ ਦੀ ਖਬਰ ਆਈ ਹੈ ਜਦਕਿ 40 ਤੋਂ ਵੱਧ ਜ਼ਖਮੀ ਹੋ ਗਏ ਹਨ। ਹਾਦਸੇ ‘ਚ ਮਰਨ ਵਾਲਿਆਂ ਦਾ ਇਹ ਆਂਕੜਾ ਵੱਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

Read Also ਇਟਲੀ ‘ਚ ਟਰੱਕ ਨਾਲ ਟਕਰਾ ਪੱਟੜੀ ਤੋਂ ਉੱਤਰੀ ਟ੍ਰੇਨ, 2 ਦੀ ਮੌਤ, 18 ਜ਼ਖ਼ਮੀ

ਜਾਣਕਾਰੀ ਮੁਤਬਾਕ ਇਹ ਹਾਦਸਾ ਰਾਇਬਰੇਲੀ ਜ਼ਿਲ੍ਹੇ ਦੇ ਹਰਚੰਦਪੁਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਅੱਜ ਸਵੇਰੇ ਤਕਰੀਬਨ 6.17 ਵਜੇ ਵਾਪਰਿਆ। ਮਾਲਦਾ ਐਕਸਪ੍ਰੈਸ ਬਨਾਰਸ ਤੋਂ ਲਖਨਊ ਜਾ ਰਹੀ ਸੀ ਜਿਸ ਦੇ ਇੰਜਣ ਸਮੇਤ 8 ਡੱਬੇ ਪਟੜੀ ਤੋਂ ਹੇਠਾ ਲਹਿ ਗਈਆ।

ਡੱਬਿਆਂ ਦੇ ਡਿੱਗਣ ਕਾਰਨ ਪੂਰਾ ਮਾਰਗ ਜਾਮ ਹੋ ਗਿਆ ਤੇ ਆਵਾਜਾਈ ਵੀ ਠੱਪ ਹੋ ਗਈ ਹੈ। ਕੌਮੀ ਆਫ਼ਤ ਰਾਹਤ ਬਲ (ਐਨਡੀਆਰਐਫ) ਦੀਆਂ ਟੀਮਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਹਾਲੇ ਵੀ ਕਈ ਲੋਕਾਂ ਦੇ ਰੇਲ ਵਿੱਚ ਫਸੇ ਹੋਣ ਦਾ ਖ਼ਦਸ਼ਾ ਹੈ।

ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਲਈ ਦੋ-ਦੋ ਲੱਖ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button