Breaking NewsInternationalNewsPolitics

ਨਿਊਯਾਰਕ ‘ਚ ਲੱਗੇ ਟਰੰਪ ਦੇ ਅਜੀਬ ਪੋਸਟਰ, ਸੋਸ਼ਲ ਮੀਡੀਆ ‘ਤੇ ਉੱਡ ਰਿਹਾ ਖੂਬ ਮਜ਼ਾਕ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰ ਪੈ ਰਿਹਾ ਹੈ। ਉਨ੍ਹਾਂ ਦੇ ਖਿਲਾਫ ਜਾਰੀ ਪੋਸਟਰਾਂ ਵਿੱਚ ਟਰੰਪ ਸਮਰਥਕਾਂ ਨੂੰ ਕੂੜਾ ਦੱਸਿਆ ਗਿਆ ਹੈ। ਇਸ ਪੋਸਟਰ ਨੂੰ ਡਿਜਾਇਨ ਕਰਨ ਵਾਲੇ ਆਰਟਿਸਟ ਵਿੰਸਟਨ ਸੇਂਗ ਨੇ ਕਿਹਾ ਕਿ ਉਨ੍ਹਾਂ ਨੂੰ ਪੋਸਟਰਾਂ ਵਾਰੇ ਕੁੱਝ ਕਹਿਣ ਦੀ ਜ਼ਰੂਰਤ ਨਹੀਂ ਹੈ , ਉਨ੍ਹਾਂ ਦੇ ਪੋਸਟਰ ਆਪਣੇ ਆਪ ਆਪਣੀ ਗੱਲ ਕਹਿ ਰਹੇ ਹਨ। ਇਕ ਪੋਸਟਰ ‘ਚ ਟਰੰਪ ਨੂੰ ਮਹਿਲਾ ਦੇ ਰੂਪ ‘ਚ ਦਿਖਾਇਆ ਗਿਆ ਹੈ। ਮਹਿਲਾ ਨੇ ਟੋਪੀ ਪਾਈ ਹੋਈ ਹੈ। ਟੋਪੀ ‘ਤੇ ਲਿਖਿਆ ਹੈ ਕਿ ‘ਅਮਰੀਕਾ ਨੂੰ ਦੁਬਾਰਾ ਮਹਾਨ ਬਣਾਵਾਂਗੇ।’ ਇਸ ‘ਚ ਉਨ੍ਹਾਂ ਦੇ ਹੱਥ ‘ਚ ਬਾਇਬਲ ਵੀ ਹੈ।

Read Also PM ਮੋਦੀ ਨੇ ਨਿਊਯਾਰਕ ‘ਚ ਕੁਦਰਤੀ ਕੇਂਦਰ ਦਾ ਕੀਤਾ ਉਦਘਾਟਨ

ਪੋਸਟਰ ਦੇ ਉੱਪਰ ਵਾਲੇ ਪਾਸੇ ਲਿਖਿਆ ਹੈ ਕਿ ਨਿਊਯਾਰਕ ਨੂੰ ਗੰਦਗੀ ਮੁਕਤ ਬਣਾਓ। ਇਕ ਹੋਰ ਪੋਸਟਰ ‘ਚ ਟਰੰਪ ਨੂੰ ਫ੍ਰੈਂਚ ਦਾੜੀ ਤੇ ਟੋਪੀ ਪਹਿਣੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਦੀ ਟੋਪੀ ‘ਤੇ ਵੀ ਲਿਖਿਆ ਹੈ ਕਿ ‘ਅਮਰੀਕਾ ਨੂੰ ਦੁਬਾਰਾ ਮਹਾਨ ਬਣਾਵਾਂਗੇ।’ ਇਸ ਪੋਸਟਰ ‘ਚ ਟਰੰਪ ਦੇ ਹੱਥ ‘ਚ ਸਾਫਟ ਡ੍ਰਿੰਕ ਦਾ ਗਿਲਾਸ ਵੀ ਹੈ। ਮਾਮਲੇ ‘ਤੇ ਟਰੰਪ ਦੇ ਸਲਾਹਕਾਰ ਹਰਨਾਲ ਹਿਲ ਨੇ ਡਿਜ਼ਾਇਨਰ ਦੇ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਸ਼ਹਿਰ ‘ਚ ਇਹ ਫਰਜ਼ੀ ਪੋਸਟਰ ਲਗਵਾਏ ਹਨ, ਉਸ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button