Breaking NewsD5 specialEntertainmentNewsPunjab

ਬੀਜੇਪੀ ਸਾਂਸਦ ‘ਤੇ ਭੜਕੀਂ ਰਿਚਾ ਚੱਢਾ, ਰਾਮਾਇਣ – ਮਹਾਂਭਾਰਤ ਨਾਲ ਜੁੜਿਆ ਦਿੱਤਾ ਸੀ ਇਹ ਬਿਆਨ

ਮੁੰਬਈ : ਅਦਾਕਾਰਾ ਰਿਚਾ ਚੱਢਾ ਬਾਲੀਵੁਡ ਦੀ ਬੇਬਾਕ ਅਭਿਨੇਤਰੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਟਵਿਟਰ ‘ਤੇ ਉਹ ਹਰ ਮੁੱਦੇ ‘ਤੇ ਆਪਣੀ ਰਾਏ ਰੱਖਦੀ ਹੈ। ਇਸ ਵਜ੍ਹਾ ਨਾਲ ਉਹ ਕਈ ਵਾਰ ਟਰੋਲ ਦੇ ਨਿਸ਼ਾਨੇ ‘ਤੇ ਆਉਂਦੀ ਰਹਿੰਦੀ ਹੈ। ਹਾਲਾਂਕਿ ਰਿਚਾ ਨੂੰ ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਇਸ ਵਾਰ ਰਿਚਾ ਨੇ ਬੀਜੇਪੀ ਸਾਂਸਦ ਨੂੰ ਨਿਸ਼ਾਨੇ ‘ਤੇ ਲਿਆ ਹੈ।

Read Also ਟਿਕਟ ਨਾ ਮਿਲਣ ਤੋਂ ਨਾਰਾਜ਼ ਬੀਜੇਪੀ ਸੰਸਦ ਮੈਂਬਰ ਉੱਦਿਤ ਰਾਜ ਕਾਂਗਰਸ ‘ਚ ਸ਼ਾਮਲ

ਬੀਜੇਪੀ ਸਾਂਸਦ ਨਿਸ਼ੀਕਾਂਤ ਦੁਬੇ ਨੇ ਸਦਨ ਵਿੱਚ ਜੀਡੀਪੀ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਕਿ ਜੰਮਕੇ ਹੰਗਾਮਾ ਹੋ ਗਿਆ। ਨਿਸ਼ੀਕਾਂਤ ਦੁਬੇ ਨੇ ਕਿਹਾ ਜੀਡੀਪੀ 1934 ਵਿੱਚ ਆਈ , ਇਸ ਤੋਂ ਪਹਿਲਾਂ ਕੋਈ ਜੀਡੀਪੀ ਨਹੀਂ ਸੀ, ਸਿਰਫ ਜੀਡੀਪੀ ਨੂੰ ਬਾਇਬਲ, ਰਾਮਾਇਣ ਜਾਂ ਮਹਾਂਭਾਰਤ ਮਨ ਲੈਣਾ ਸੱਚ ਨਹੀਂ ਹੈ ਅਤੇ ਭਵਿੱਖ ‘ਚ ਜੀਡੀਪੀ ਦੀ ਬਹੁਤੀ ਜ਼ਿਆਦਾ ਵਰਤੋ ਨਹੀਂ ਹੋਵੇਗੀ।ਜੀਡੀਪੀ ਤੋਂ ਜਿਆਦਾ ਜਰੂਰੀ ਹੈ ਆਮ ਆਦਮੀ ਦਾ ਸਥਾਈ ਆਰਥਿਕ ਕਲਿਆਣ ਹੋਣਾ ਜੋ ਹੋ ਰਿਹਾ ਹੈ।

ਰਿਚਾ ਚੱਢਾ ਨੇ ਨਿਸ਼ੀਕਾਂਤ ਦੁਬੇ ਦੇ ਬਿਆਨ ਨੂੰ ਲੈ ਕੇ ਕੈਪਸ਼ਨ ‘ਚ ਲਿਖਿਆ – ਇੱਕ ਬੁੱਧੀਮਾਨ ਵਿਅਕਤੀ ਨੇ ਇੱਕ ਵਾਰ ਕਿਹਾ…ਇੱਕ ਸਮੇਂ ‘ਤੇ ਸਭ ਦੀ ਮੌਤ ਹੋ ਜਾਵੇਗੀ। ਰਿਚਾ ਚੱਢਾ ਦੇ ਇਸ ਬਿਆਨ ‘ਤੇ ਯੂਜ਼ਰਸ ਖੂਬ ਕੰਮੈਂਟ ਕਰ ਰਹੇ ਹਨ। ਰਿਚਾ ਦੇ ਟਵੀਟ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ – ਗਜ਼ਬ ਦਾ ਗਿਆਨ ਹੈ ਇਸ ਮਹਾਸ਼ਏ ਦੇ ਕੋਲ। ਉਥੇ ਹੀ ਇੱਕ ਹੋਰ ਨੇ ਲਿਖਿਆ – ਜ਼ਿੰਦਾ ਰਹਿਣ ਲਈ ਹੁਣ ਬਚਿਆ ਹੀ ਕੀ ਹੈ। ਇੱਕ ਯੂਜਰ ਨੇ ਲਿਖਿਆ – ਭਵਿੱਖ ਵਿੱਚ ਤੁਹਾਡੀ ਵੀ ਬਹੁਤੀ ਜ਼ਿਆਦਾ ਵਰਤੋਂ ਨਹੀਂ ਹੋਣ ਵਾਲੀ।

ਫਿਲਮਾਂ ਦੀ ਗੱਲ ਕਰੀਏ ਤਾਂ ਰਿਚਾ ਚੱਢਾ ਆਖਰੀ ਵਾਰ ਫਿਲਮ ਸੈਕਸ਼ਨ 375 ‘ਚ ਨਜ਼ਰ ਆਈ ਸੀ। ਇਸ ਵਿੱਚ ਉਨ੍ਹਾਂ ਦੇ ਨਾਲ ਅਕਸ਼ੈ ਖੰਨਾ, ਜ਼ਾਕਿਰ ਹੁਸੈਨ, ਕੁਮੁਦ ਮਿਸ਼ਰਾ, ਕੁਲਭੂਸ਼ਣ ਖਰਬੰਦਾ ਅਤੇ ਅਤੁੱਲ ਕੁਲਕਰਣੀ ਵੀ ਨਜ਼ਰ ਆਏ। ਫਿਲਮ ਦਾ ਨਿਰਦੇਸ਼ਨ ਮਨੀਸ਼ ਗੁਪਤਾ ਨੇ ਕੀਤਾ ਹੈ। ਇਸਦੀ ਕਹਾਣੀ ਫਿਲਮ ਇੰਡਸਟਰੀ ਦੀ ਵੱਡੀ ਸ਼ਖ਼ਸੀਅਤ ਅਤੇ ਇੱਕ ਯੋਨ ਸੋਸ਼ਣ ਝੱਲ ਰਹੀ ਪੀੜਿਤਾ ਦੇ ਇਰਦ – ਗਿਰਦ ਘੁੰਮਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button