Breaking NewsD5 specialIndiaNewsPoliticsPunjab

ਨਹੀਂ ਦਬਦਾ ਭਗਵੰਤ ਮਾਨ, ਗੱਲਾਂ-ਗੱਲਾਂ ‘ਚ ਹਰਸਿਮਰਤ ਨੂੰ ਦਿੱਤੀ ਸਲਾਹ, ਕੈਪਟਨ ਨੂੰ ਲਾਇਆ ਖੂੰਜੇ

ਸੰਗਰੂਰ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਬਿਜਲੀ ਦਰਾਂ ‘ਚ ਕੀਤੇ ਵਾਧੇ ਖਿਲਾਫ ਇੱਕ ਵਾਰ ਫਿਰ ਪ੍ਰਤੀਕਿਰਿਆ ਦਿੱਤੀ ਹੈ। ਬੀਤੇ ਦਿਨੀਂ ਚੰਡੀਗੜ ‘ਚ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਪ੍ਰਦਰਸ਼ਨ ਕਾਰਨ ਦਰਜ ਹੋਏ ਪਰਚਿਆਂ ਬਾਰੇ ਕਿਹਾ ਕਿ ਜਿੰਨੇ ਪਰਚੇ ਦਰਜ ਕਰਨੇ ਨੇ ਕਰੀ ਜਾਣ ਬਿਜਲੀ ਦਾ ਬਿੱਲ ਤਾਂ ਹਰ ਕਿਸੇ ਦੇ ਘਰ ਆਉਂਦਾ ਹੈ।

ਨਹੀਂ ਦਬਦਾ ਭਗਵੰਤ ਮਾਨ, ਗੱਲਾਂ-ਗੱਲਾਂ ‘ਚ ਹਰਸਿਮਰਤ ਨੂੰ ਦਿੱਤੀ ਸਲਾਹ, ਕੈਪਟਨ ਨੂੰ ਲਾਇਆ ਖੂੰਜੇ

ਹਰਸਿਮਰਤ ਬਾਦਲ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਦੇ ਘਰਵਾਲੇ ਨੇ ਹੀ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਸਮਝੌਤੇ ਕੀਤੇ ਸਨ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਖਜ਼ਾਨਾ ਖਾਲੀ ਹੋਣ ਦੇ ਦਿੱਤੇ ਬਿਆਨ ‘ਤੇ ਮਾਨ ਨੇ ਕਿਹਾ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਅਸੀਂ ਖਜ਼ਾਨਾ ਭਰਿਆ ਹੋਇਆ ਦਿਖਾਵਾਂਗੇ। ਦਿੱਲੀ ‘ਚ ਕੇਜਰੀਵਾਲ ਸਰਕਾਰ ਦੀ ਉਦਾਹਰਣ ਦਿੰਦੇ ਕਿਹਾ ਕਿ ਉਨ੍ਹਾਂ ‘ਤੇ 1 ਰੁਪਏ ਦਾ ਵੀ ਕਰਜਾ ਨਹੀ ਹੈ ਅਤੇ ਕੈਪਟਨ ਨੂੰ ਉਨ੍ਹਾਂ ਕੋਲ ਟਿਊਸ਼ਨ ਰੱਖ ਲੈਣੀ ਚਾਹੀਦੀ ਹੈ।

ਠੰਡ ‘ਤੇ ਭਾਰੀ ਪਈ ਆਸਥਾ, ਦੇਖ ਲਓ ਗੁਰੂ ਦੇ ਸਿੰਘਾਂ ਦਾ ਪਿਆਰ, ਤਸਵੀਰਾਂ ਦੇਖ ਹੋ ਜਾਓਗੇ ਸੁੰਨ

‘ਆਪ’ ਦੇ ਸੰਸਦ ਭਗਵੰਤ ਮਾਨ ਵਾਰ ਵਾਰ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੀ ਗੱਲ ਕਹਿ ਰਹੇ ਹਨ। ਜਿਸ ਤੋਂ ਲੱਗ ਰਿਹਾ ਹੈ ਕਿ ਮਾਨ ਨੂੰ ਪੂਰਾ ਭਰੋਸਾ ਹੈ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਉਹ ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਹਰ ਉਹ ਕੰਮ ਕਰਨਗੇ ਜੋ ਮੌਕੇ ਦੀ ਜਾਂ ਸਾਬਕਾ ਸਰਕਾਰ ਨੇ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button