Breaking NewsD5 specialIndiaNewsPolitics

ਨਵੇਂ ਸਾਲ ‘ਤੇ ਤੋਹਫੇ ਦੇ ਰੂਪ ‘ਚ 10 ਗ੍ਰਾਮ ਸੋਨਾ ਦੇਵੇਗੀ BJP ਸਰਕਾਰ

ਨਵੀਂ ਦਿੱਲੀ : 1 ਜਨਵਰੀ 2020 ਤੋਂ ਭਾਜਪਾ ਸਰਕਾਰ ਨਵੀਂ ਨਵੇਲੀ ਦੁਲਹਨ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਸਰਕਾਰ ਵੱਲੋਂ ਦੁਲਹਨ ਨੂੰ 10 ਗ੍ਰਾਮ ਸੋਨਾ ਤੋਹਫੇ ਦੇ ਤੌਰ ‘ਤੇ ਦਿੱਤਾ ਜਾਵੇਗਾ।ਹਾਲਾਂਕਿ ਇਸਦੇ ਲਈ ਕੁੱਝ ਸ਼ਰਤਾਂ ਰੱਖੀਆਂ ਗਈਆਂ ਹਨ। ਇਹ ਯੋਜਨਾ ਪੂਰੇ ਭਾਰਤ ‘ਚ ਲਾਗੂ ਨਹੀਂ ਕੀਤੀ ਗਈ ਸਗੋਂ ਅਸਾਮ ਸਰਕਾਰ ਆਪਣੀ ਵੱਲੋਂ ਇਹ ਯੋਜਨਾ ਲੈ ਕੇ ਆਈ ਹੈ। ਅਸਾਮ ਦੇ ਮੁੱਖਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਯੋਜਨਾ ਦਾ ਨਾਮ ‘ਅਰੁੰਧਤੀ ਸੋਨਾ ਯੋਜਨਾ’ ਦਿੱਤਾ ਹੈ।

Navjot Sidhu ਦਾ ਇਕ ਹੋਰ ਝਟਕਾ | Captain ਦੀ ਕਪਤਾਨੀ ਛੱਡੀ | ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ

ਇਸਦੇ ਤਹਿਤ ਦੁਲਹਨ ਨੂੰ 10 ਗ੍ਰਾਮ ਸੋਨਾ ਤੋਹਫੇ ਦੇ ਰੂਪ ‘ਚ ਦਿੱਤਾ ਜਾਵੇਗਾ। ਇਸ ਯੋਜਨਾ ਦਾ ਫਾਇਦਾ ਚੁੱਕਣ ਲਈ ਸੋਨੋਵਾਲ ਸਰਕਾਰ ਨੇ ਕੁੱਝ ਸ਼ਰਤਾਂ ਰੱਖੀਆਂ ਹਨ। ਉਹ ਸ਼ਰਤ ਹੈ ਦੁਲਹਨ ਦੇ ਪਰਿਵਾਰ ਨੂੰ ਵਿਆਹ ਰਜਿਸਟਰਡ ਕਰਵਾਉਣਾ ਹੋਵੇਗਾ। ਦੁਲਹਨ ਨੇ ਘੱਟ ਤੋਂ ਘੱਟ 10ਵੀਂ ਤੱਕ ਦੀ ਪੜਾਈ ਕੀਤੀ ਹੋਵੇ। ਇਸਦੇ ਨਾਲ ਹੀ ਦੁਲਹਨ ਦੇ ਪਰਿਵਾਰ ਦੀ ਸਲਾਨਾ ਕਮਾਈ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਯੋਜਨਾ ਦਾ ਲਾਭ ਲੜਕੀ ਦੇ ਪਹਿਲੇ ਵਿਆਹ ‘ਤੇ ਹੀ ਮਿਲੇਗਾ।

ਵੱਡੀ ਖ਼ਬਰ | ਖ਼ਬਰਾਂ ਦਾ ਸਿਰਾ

ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਸਰਕਾਰ ਸੋਨੇ ਦਾ ਕੋਈ ਗਹਿਣਾ ਦੇਵੇਗੀ ਤਾਂ ਇਹ ਠੀਕ ਨਹੀਂ ਹੈ। ਸਗੋਂ ਵਿਆਹ ਦੀ ਰਜਿਸਟ੍ਰੇਸ਼ਨ ਅਤੇ ਵੈਰੀਫਿਕੇਸ਼ਨ ਤੋਂ ਬਾਅਦ ਸਰਕਾਰ ਦੁਲਹਨ ਦੇ ਅਕਾਊਂਟ ‘ਚ 30 ਹਜ਼ਾਰ ਰੁਪਏ ਜਮਾਂ ਕਰੇਗੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਇਨ੍ਹਾਂ ਪੈਸਿਆਂ ਦੇ ਗਹਿਣੇ ਖਰੀਦ ਕੇ ਸਰਕਾਰ ਦੇ ਕੋਲ ਬਿਲ ਜਮਾਂ ਕਰਵਾਉਣਾ ਪਵੇਗਾ। ਅਸਾਮ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਲਈ ਵਿਆਹ ਨੂੰ ਸਪੈਸ਼ਲ ਵਿਆਹ ਐਕਟ 1954 ਦੇ ਤਹਿਤ ਰਜਿਸਟਰ ਕਰਾਵਾਉਣਾ ਪਵੇਗਾ। ਲੜਕੀ 10ਵੀਂ ਤੱਕ ਪੜ੍ਹੀ ਹੋਣੀ ਚਾਹੀਦੀ ਹੈ ਅਤੇ ਉਸਦੀ ਉਮਰ 18 ਸਾਲ ਹੋਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button