Breaking NewsD5 specialIndiaNewsPunjabTop News

ਨਵਜੋਤ ਸਿੱਧੂ, ਵਿਜੈ ਇੰਦਰ ਸਿੰਗਲਾ ਸਮੇਤ ਕਈ ਮੰਤਰੀ ਅਤੇ ਵਰਕਰ ਪੁਲਿਸ ਹਿਰਾਸਤ ‘ਚ

ਨਵੀਂ ਦਿੱਲੀ/ਪਟਿਆਲਾ :  ਯੂ.ਪੀ. ਬਾਰਡਰ ‘ਤੇ ਪੰਜਾਬ ਕਾਂਗਰਸ ਦਾ ਕਾਫ਼ਲਾ ਰੋਕਣ ਤੋਂ ਬਾਅਦ ਕਾਂਗਰਸੀ ਵਰਕਰਾਂ ਦੇ ਵਲੋਂ ਬੈਰੀਕੇਡਿੰਗ ਤੋੜ ਦਿੱਤੀ ਗਈ ਅਤੇ ਅੱਗੇ ਵਧਣ ਲੱਗੇ। ਜਿਸ ਤੋਂ ਬਾਅਦ ਹਰਿਆਣਾ ਯੂ.ਪੀ. ਬਾਰਡਰ ‘ਤੇ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਧੱਕਾ ਮੁੱਕੀ ਹੋਈ ਅਤੇ ਯੂ.ਪੀ. ਪੁਲਿਸ ਵਲੋਂ ਨਵਜੋਤ ਸਿੰਘ ਸਿੱਧੂ ਸਮੇਤ ਮਦਨ ਲਾਲ ਜਲਾਲਪੁਰ,ਵਿਜੈ ਇੰਦਰ ਸਿੰਗਲਾ, ਰਾਜ ਕੁਮਾਰ ਵੇਰਕਾ, ਪਰਗਟ ਸਿੰਘ, ਰਾਜਾ ਵੜਿੰਗ ਸਮੇਤ ਹੋਰ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਕੇ ਬੱਸ ਵਿਚ ਬਿਠਾਇਆ ਗਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਯੂ.ਪੀ. ਪੁਲਿਸ ਵਲੋਂ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਲਖੀਮਪੁਰ ਖੀਰੀ ਲਿਜਾਇਆ ਜਾਵੇਗਾ।

Navjot Sidhu ਨੂੰ ਕਿਸਾਨਾਂ ਨੇ ਪਾਇਆ ਘੇਰਾ, ਪਾੜੇ ਗੱਡੀਆਂ ਤੋਂ ਪੋਸਟਰ, ਚਾਰੇ ਪਾਸੇ ਪੁਲਿਸ-ਪੁਲਿਸ

ਦੱਸ ਦਈਏ ਕਿ ਸਿੱਧੂ ਦੀ ਅਗਵਾਈ ਦੇ ਵਿਚ ਕਾਫ਼ਲਾ ਲਖੀਮਪੁਰ ਖੀਰੀ ਲਈ ਅੱਗੇ ਵੱਧ ਰਿਹਾ ਸੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਸਾਡਾ ਬੁਨਿਆਦੀ ਹੱਕ ਹੈ, ਬੀਜੇਪੀ ਸਰਕਾਰ ਸਾਨੂੰ ਰੋਕ ਨਹੀਂ ਸਕਦੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button