Breaking NewsD5 specialNewsPunjabUncategorized

ਕਿਤੇ ਆਹ ਕਰੋਨਾ ਮਰੀਜ਼ ਤੁਹਾਨੂੰ ਤਾਂ ਨਹੀਂ ਮਿਲੀ, ਭੋਗ ਤੇ ਵਿਆਹਾਂ ‘ਚ ਹੋਈ ਸ਼ਾਮਲ, ਹੁਣ ਪਿਆ ਪੰਗਾ

ਖੰਨਾ : ਖੰਨਾ ਨੇੜਲੇ ਪਿੰਡ ਗੋਹ ਦੀ ਔਰਤ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਔਰਤ ਦੀ ਉਮਰ 62 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਹ 5 ਮਈ ਤੋਂ ਬਿਮਾਰ ਸੀ। ਇਸ ਦੌਰਾਨ ਉਹ ਕੁਝ ਥਾਵਾਂ ‘ਤੇ ਭੋਗ ਤੇ ਵਿਆਹ ਦੇ ਸਮਾਗਮ ‘ਤੇ ਵੀ ਹਾਜ਼ਰੀ ਲਗਵਾ ਕੇ ਆਈ ਸੀ।

Lockdown ‘ਚ ਵੀ ਆਹ ਵੇਖੋ ਕੀ ਹੋ ਰਿਹੈ, ਦੱਬ ਕੇ ਸ਼ੇਅਰ ਕਰੋ ਤਾਂ ਕਿ ਕੈਪਟਨ ਸਾਬ੍ਹ ਤੱਕ ਪਹੁੰਚੇ! ਕੈਮਰੇ ਦੇਖ ਕੇ ਭੱਜੇ

SMO ਮਾਨੂੰਪੁਰ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਗੋਹ ਦੀ ਔਰਤ 5 ਮਈ ਤੋਂ ਬਿਮਾਰ ਸੀ। ਜਿਸ ਨੇ ਪਿੰਡ ਦੇ ਕਿਸੇ ਡਾਕਟਰ ਤੋਂ ਦਵਾਈ ਲਈ ਸੀ। ਫਿਰ 12 ਮਈ ਨੂੰ ਖੰਨਾ ਦੇ ਇੱਕ ਡਾਕਟਰ ਤੋਂ ਦਵਾਈ ਲੈਣ ਗਈ। ਡਾਕਟਰ ਨੇ ਟੈਸਟ ਕੀਤਾ ਤਾਂ ਛਾਤੀ ਵਿੱਚ ਇਫੈਕਸ਼ਨ ਆਈ। ਡਾਕਟਰ ਦੀ ਸਲਾਹ ਤੋਂ ਬਾਅਦ ਉਸਨੇ ਮੋਹਾਲੀ ਟੈਸਟ ਕਰਵਾਏ ਤਾਂ ਉਹ ਕੋਰੋਨਾ ਪੌਜ਼ੀਟਿਵ ਨਿਕਲੀ।

NEWS BULLETIN, ਲੰਮੇ ਸਮੇਂ ਬਾਅਦ DHINDSA ਦਾ ਵੱਡਾ ਬਿਆਨ, ਅਧਿਆਪਕਾਂ ਦੀ ਡਿਊਟੀ ਲਾਕੇ ਫਸੀ ਸਰਕਾਰ

ਡਾਕਟਰ ਅਜੀਤ ਸਿੰਘ ਨੇ ਦੱਸਿਆ ਕਿ ਔਰਤ ਪਿੰਡ ਬੇਰ ਕਲਾਂ ‘ਚ ਭੋਗ ਤੇ ਪਿੰਡ ਰਸੂਲੜਾ ‘ਚ ਵਿਆਹ ਦੇ ਸਮਾਗਮ ਵਿੱਚ ਗਈ ਸੀ। ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਭੇਜਿਆ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਤੇ ਉਸਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਪਿੰਡ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕੀਤਾ ਗਿਆ ਹੈ। ਪਿੰਡ ਵਿੱਚ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button