Breaking NewsD5 specialNewsPoliticsPunjabTop News

ਨਵਜੋਤ ਸਿੱਧੂ ਨੇ ਕੀਤੀ ਖੇਤੀਬਾੜੀ ਮਾਹਿਰਾਂ ਨਾਲ ਪੈਨਲ Discussion –  ਸਾਹਮਣੇ ਆਈ ਇਹ ਗੱਲ

ਪਟਿਆਲਾ :  ਸੋਸ਼ਲ ਮੀਡੀਆ ‘ਤੇ ਬੇਹੱਦ ਐਕਟਿਵ ਰਹਿਣ ਵਾਲੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਇੱਕ ਧਮਾਕੇਦਾਰ ਗਰੁੱਪ ਡਿਸਕਸ਼ਨ ਕੀਤੀ। ਇਸਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਕਿਹਾ,‘‘ ਬੁੱਧੀਜੀਵੀਆਂ ਦੇ ਨਾਲ ਗੱਲਬਾਤ ਮਹੀਨਿਆਂ ਦੀ ਸਿੱਖਿਆ ਦੇ ਸਮਾਨ ਹੈ। ਜਦੋਂ ਮੈਂ ਛੋਟਾ ਸੀ ਤਾਂ ਬਜ਼ੁਰਗ ਕਹਿੰਦੇ ਸਨ ਕਿ ਸਿਆਣੇ ਬੰਦੇ ਦੇ ਨਾਲ ਵਾਰਤਾਲਾਪ ਲੰਬੀ ਐਜ਼ੂਕੇਸ਼ਨ ਦੇ ਬਰਾਬਰ ਹੈ। ਮੈਂ ਤੁਹਾਡੇ ਨਾਲ ਵਾਰਤਾਲਾਪ ਕਰਕੇ ਮਾਣ ਮਹਿਸਸੂ ਕਰ ਰਿਹਾ ਹਾਂ, ਜਿਵੇਂ ਮਿੱਟੀ ਦਾ ਢੇਲਾ ਗੁਲਾਬਾਂ ਦੀ ਕਿਆਰੀ ‘ਚ ਆ ਗਿਆ ਹੋਵੇ। ’’

ਹਾਈਕੋਰਟ ਦੇ ਵਕੀਲਾਂ ਤੋਂ ਸੁਣੋ ਕਿਸਾਨਾਂ ‘ਤੇ ਹੋਏ ਪਰਚਿਆਂ ਦਾ ਸੱਚ!ਕੇਂਦਰ ਦੀ ਹਰੇਕ ਚਾਲ ਕਿਸਾਨਾਂ ਅੱਗੇ ਰੱਖਤੀ ਕੱਢਕੇ!

ਉਨ੍ਹਾਂ ਨੇ ਕਿਹਾ ਕਿ ਕਿਸਾਨੀ ਇਸ ਸਮੇਂ ਔਖਾ ਦੌਰ ਤੋਂ ਗੁਜਰ ਰਹੀ ਹੈ ਜਿਸਦੇ ਚੱਲਦਿਆਂ ਕਿਸਾਨ ਮੋਰਚਾ ਸੰਭਾਲੇ ਹੋਏ ਹਨ। ਇਸ ਸੰਘਰਸ਼ ਤੋਂ ਬਾਅਦ ਦੇਸ਼ ‘ਚ ਕਿਸਾਨੀ ਦੀ ਤਕਦੀਰ ਕਿਸਾਨ ਆਪਣੇ ਆਪ ਲਿਖੇਗਾ ਕੋਈ ਪੂੰਜੀਪਤੀ ਨਹੀਂ। ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਅਸੀਂ ਹੋਰ ਮਜ਼ਬੂਤੀ ਦੇ ਨਾਲ ਸਾਹਮਣੇ ਆਵਾਂਗੇ। ਕੇਂਦਰ ਵੱਲੋਂ ਪੂੰਜੀਪਤੀਆਂ ਲਈ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਰਾਜ ਸਰਕਾਰਾਂ ਵਲੋਂ ਉਨ੍ਹਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ, ਸਾਨੂੰ ਰਾਜ ਸਰਕਾਰਾਂ ਦੇ ਕਾਨੂੰਨਾਂ ਲਈ ਆਵਾਜ਼ ਬੁਲੰਦ ਰੱਖਣੀ ਹੋਵੇਗੀ ।

ਪੁਲਿਸ ਵਲੋ ਕੀਤੀਆਂ ਕੰਧਾਂ ਤੋਂ ਨਹੀਂ ਡਰਦੇ ਕਿਸਾਨ,ਕਰਤਾ ਵੱਡਾ ਐਲਾਨ,ਪੁਲਿਸ ਨੂੰ ਪਾਤੀ ਬਿਪਤਾ!

9.51 ਮਿੰਟ ਦੀ ਜੋ ਵੀਡੀਓ ਟਵਿੱਟਰ ’ਤੇ ਸਿੱਧੂ ਵੱਲੋਂ ਪਾਈ ਗਈ ਹੈ, ਉਸ ਵਿਚ ਵੱਡੇ ਪੱਧਰ ’ਤੇ ਰਿਪਲਾਈ ਆਏ ਹਨ। ਇਸ ਵਿਚ ਦਿੱਲੀ ਬਾਰਡਰ ’ਤੇ ਬਣਾਈਆਂ ਜਾ ਰਹੀਆਂ ਕੰਕਰੀਟ ਦੀਆਂ ਕੰਧਾਂ ਸਮੇਤ ਕਈ ਤਰ੍ਹਾਂ ਦੀਆਂ ਫੋਟੋਆਂ ਲੋਕਾਂ ਵੱਲੋਂ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਕੇਂਦਰ ਸਰਕਾਰ ’ਤੇ ਵਿਅੰਗ ਕੱਸੇ ਗਏ ਹਨ। ਗਰੁੱਪ ਡਿਸਕਰਸ਼ਨ ਵਿਚ ਸਿੱਧੂ ਨੇ ਕਿਹਾ ਕਿ ਕਿਸਾਨੀ ’ਤੇ ਛਾਏ ਸੰਕਟ ਦੇ ਹੱਲ ਲਈ ਮੈਂ ਡਿਸਕਸ ਕਰਨਾ ਚਾਹੁੰਦਾ ਹਾਂ। ਜੇਕਰ ਅਸੀਂ ਐਗਰੀਕਲਚਰ ਦੀ ਕੋਈ ਨੀਤੀ ਬਣਾਉਣੀ ਹੈ ਤਾਂ ਉਸ ਦੇ ਸੈਂਟਰਲ ਪਿਲਰ ਛੋਟੇ ਕਿਸਾਨ ਅਤੇ ਕਿਸਾਨੀ ਲੇਬਰ ਹੋਣੀ ਚਾਹੀਦੀ।

🔴LIVE| ਲਓ ਅਮਰੀਕਾ ਤੋਂ ਮਿਲੀ ਕਿਸਾਨਾਂ ਨੂੰ ਵੱਡੀ ਸਪੋਟ!ਰਾਸ਼ਟਰਪਤੀ ਦਾ ਵੀ ਹੱਕ ‘ਚ ਬਿਆਨ! ਖੁਸ਼ ਹੋਏ ਕਿਸਾਨ!

ਇਹ ਉਹ ਲੇਬਰ ਹੈ, ਜੋ ਦੂਜੇ ਵਿਅਕਤੀ ਦੇ ਹਿੱਤਾਂ ਵਿਚ ਕੰਮ ਕਰਕੇ ਬਿਜਾਈ ਕਰਦੀ ਹੈ, ਜਿਸ ਰਾਹੀਂ ਸਾਡੇ ਤੱਕ ਅਨਾਜ ਪਹੁੰਚਦਾ ਹੈ। ਸੂਬਾ ਸਰਕਾਰ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਹੱਲ ਕਰਨ ਲਈ ਚੁਣੀ ਹੈ। ਹਰੇਕ ਸੂਬਾ (ਭਾਵੇਂ ਉਹ ਪੰਜਾਬ ਹੋਵੇ, ਮੇਘਾਲਿਆ, ਜੰਮੂ-ਕਸ਼ਮੀਰ ਹੋਵੇ ਜਾਂ ਕਰਨਾਟਕ) ਸਭ ਦੀਆਂ ਜ਼ਰੂਰਤਾਂ ਵੱਖ-ਵੱਖ ਹਨ। ਇਸ ਲਈ ਸੰਵਿਧਾਨ ਵਿਚ ਖੇਤੀਬਾੜੀ ਦੀ ਜ਼ਿਆਦਾ ਜ਼ਿੰਮੇਵਾਰੀ ਸੂਬਾ ਸਰਕਾਰਾਂ ਨੂੰ ਦਿੱਤੀ ਗਈ ਹੈ। ਸੂਬਾ ਸਰਕਾਰ ਮਾਹਿਰਾਂ ਨਾਲ ਗੱਲਬਾਤ ਕਰਕੇ ਚੰਗੀ ਖੇਤੀ ਨੂੰ ਬੜ੍ਹਾਵਾ ਦੇ ਸਕਦੀ ਹੈ। ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਦੇ ਖੁਦ ਦਾ ਕਾਨੂੰਨ ਬਣਾਉਣ ਦੇ ਹੱਕ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button