Breaking NewsD5 specialNewsPoliticsPunjab

ਨਵਜੋਤ ਸਿੱਧੂ ਡਾਕਟਰਾਂ ਹਵਾਲੇ, ਸਾਰੀਆਂ ਮੀਟਿੰਗਾਂ ਹੋਈਆਂ ਰੱਦ (ਵੀਡੀਓ)

ਨਵਜੋਤ ਸਿੰਘ ਸਿੱਧੂ ਦਾ ਨਾਮ ਸੁਣ ਕੇ ਸ਼ਾਇਰੋ ਸ਼ਾਇਰੀ ਯਾਦ ਆ ਜਾਂਦੀ ਹੈ। ਹੁਣ ਤੁਸੀਂ ਸੋਚਦੇ ਹੋਣੇ ਵੀ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਹਨ ਪਰ ਸਿੱਧੂ ਸਾਬ੍ਹ ਚੋਣਾਂ ਤੋਂ ਪਾਸਾ ਵੱਟੀ ਬੈਠੇ ਹਨ। ਕੋਈ ਵੀ ਸਿਆਸੀ ਬਿਆਨ ਉਨ੍ਹਾਂ ਦਾ ਸਾਹਮਣੇ ਨਹੀਂ ਆ ਰਿਹਾ ਹੋਣਾ ਇਸ ਤੋਂ ਇਲਾਵਾ ਹੋਰ ਵੀ ਲੱਖਾਂ ਸਵਾਲ ਤੁਹਾਡੇ ਮਨਾਂ ‘ਚ ਆ ਚੁੱਕੇ ਹੋਣੇ ਪਰ ਹੁਣ ਤੁਹਾਨੂੰ ਅਸੀਂ ਇਸ ਸਭ ਸੋਚ ਵਿਚਾਰ ਤੋਂ ਬਾਹਰ ਕੱਢਦੇ ਹਾਂ। ਦਰਅਸਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਇਕ ਹਫਤੇ ਤੋਂ ਹੋਏ ਵਾਇਰਲ ਤੋਂ ਉਭਰਣ ਤੋਂ ਬਾਅਦ ਮੁੜ ਇਕ ਵਾਰ ਫੇਰ ਬਿਮਾਰ ਹੋ ਗਏ। ਜਾਣਕਾਰੀ ਮੁਤਾਬਿਕ ਸਿੱਧੂ ਨੂੰ ਦੰਦਾਂ ‘ਚ ਇਨਫੈਕਸ਼ਨ ਹੋ ਗਈ ਇਸੇ ਦੌਰਾਨ ਦਿੱਲੀ ਦੇ ਮੈਕਸ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Read Also ਦੇਸ਼ ਵਿਰੋਧੀ ਨਹੀਂ ਸੀ ਨਵਜੋਤ ਸਿੱਧੂ ਦਾ ਬਿਆਨ : ਕੈਪਟਨ

ਹੁਣ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਹਫਤੇ ਦੇ ਆਖਰੀ ਦਿਨਾਂ ‘ਚ ਸਿੱਧੂ ਨੂੰ ਹਸਪਤਾਲ ਚੋਂ ਛੁੱਟੀ ਮਿਲ ਜਾਵੇਗੀ। ਵਾਇਰਲ ਤੇ ਇਨਫੈਕਸ਼ਨ ਕਾਰਨ, ਨਵਜੋਤ ਸਿੱਧੂ ਦੀਆਂ ਦੋ ਸਰਜਰੀਆਂ ਹੋਈਆ ਹਨ। ਚੋਣ ਪ੍ਰਚਾਰ ਦੀ ਰਣਨੀਤੀ ਲਈ ਦਿੱਲੀ ਵਿਚ ਹਾਈਕਮਾਨ ਨਾਲ ਹੋਈਆਂ ਬੈਠਕਾਂ ਤੋਂ ਬਾਅਦ ਸਿੱਧੂ ਵਾਇਰਲ ਦੀ ਚਪੇਟ ਵਿੱਚ ਆ ਗਏ। ਵਾਇਰਲ ਅਤੇ ਦੰਦਾਂ ਦੀ ਇਨਫੈਕਸ਼ਨ ਤੋਂ ਰਿਕਵਰੀ ਵਿਚ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਇਸ ਵੀਰਵਾਰ ਤੱਕ ਛੁੱਟੀ ਦੇਣ ਦੀ ਗੱਲ ਕਹੀ ਹੈ। ਸਿੱਧੂ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਛੁੱਟੀ ਮਿਲਦੇ ਹੀ ਪਾਰਟੀ ਪ੍ਰਚਾਰ ਦਾ ਸ਼ਡਿਊਲ ਦੇ ਦਿੱਤਾ ਜਾਵੇਗਾ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸਿੱਧੂ ਨੂੰ ਮੁੜ ਮੈਡੀਕਲੀ ਪ੍ਰੇਸ਼ਾਨੀ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button