D5 specialOpinion

ਨਵਜੋਤ ਸਿੰਘ ਸਿੱਧੂ ਨੇ ਚੋਕੇ ਛੱਕਿਆ ਨਾਲ ਕੀਤੀ ਸ਼ੁਰੂਆਤ

ਕੈਪਟਨ ਖਿੱਚ ਲਿਆਂਦੇ ਭੁੱਲੇ ਹੋਏ ਦਫ਼ਤਰ ‘ਚ

ਪਟਿਆਲਾ : (ਜਸਪਾਲ ਸਿੰਘ ਢਿੱਲੋ) ਨਵਜੋਤ ਸਿੰਘ ਸਿੱਧੂ ਨੇ 23 ਜੁਲਾਈ ਨੂੰ ਆਪਣੇ ਆਹੁਦੇ ਦਾ ਕਾਰਜ-ਭਾਰ ਸੰਭਾ ਲਿਆ ਹੈ।ਉਸ ਨੇ ਸੱਭ ਤੋਂ ਪਹਿਲਾਂ 26 ਜੁਲਾਈ ਨੂੰ ਕਾਰਜਕਾਰੀ ਪ੍ਰਧਾਨਾਂ ਤੇ ਹੋਰਨਾ ਸੀਨੀਅਰ ਆਗੂਆਂ ਤੇ ਵਰਕਰਾਂ ਨਾਲ ਬੈਠਕ ਕੀਤੀ।27 ਜੁਲਾਈ ਨੂੰ ਉਨ੍ਹਾਂ 5 ਨੁਕਾਤੀ ਏਜੰਡਾ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਕਤਰੇਤ ਵਾਲੇ ਚੰਡੀਗੜ੍ਹ ਦਫਤਰ ਜਾਂ ਪੁੱਜੇ।ਉਨ੍ਹਾਂ ਦੀ ਪਲੇਠੀ ਪ੍ਰਾਪਤੀ ਇਸੇ ਗੱਲ ਤੇ ਮੰਨੀ ਜਾ ਰਹੀ ਹੈ ਕਿ ਲੰਮੇ ਸਮੇਂ ਤੋਂ ਸਕੱਤਰੇਤ ਦਾ ਦਫਤਰ ਭੁੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਆ ਕੇ ਵਾਲੀ ਥਾਂ ਤੇ ਲੈ ਆਂਦਾ,ਇਸ ਦੀ ਸਿਆਸੀ ਹਲਕਿਆਂ ਵੱਡੀ ਚਰਚਾ ਚੱਲ ਰਹੀ ਹੈ।ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਕਿਵੇਂ ਪਹਿਲੇ ਪੜਾਅ ‘ਚ ਹੀ ਨਵਜੋਤ ਨੇ ਸਰਕਾਰ ਵੱਲ ਚੋਕੇ ਛੱਕਿਆਂ ਦੀ ਬੁਛਾੜ ਕੀਤੀ ਹੈ,ਸਪਸ਼ਟ ਕਰਦਾ ਹੈ ਕਿ ਨਵਜੋਤ ਦੇ ਨਿਸ਼ਾਨੇ ਕੀ ਹਨ ਜੇ ਇਸ ਪੰਜ ਨੁਕਾਤੀ ਏਜੰਡੇ ਤੇ ਗੰਭੀਰਤਾ ਨਾਲ ਕੰਮ ਸ਼ੁਰੂ ਹੋ ਗਿਆ ਤਾਂ ਕਈਆਂ ਨੂੰ ਇਸ ਦਾ ਸੇਕ ਲੱਗੇਗਾ ਤੇ ਇਹ ਪਗਡੰਡੀ ਵੱਡਿਆਂ ਘਰਾਂ ਤੱਕ ਵੀ ਜਾ ਸਕਦੀ ਹੈ।

ਸਿਆਸੀ ਮਾਹਿਰ ਮੰਨਦੇ ਹਨ ਕਿ ਜੇ ਰੇਲ ਨੂੰ ਚਲਾਉਣ ਵਾਲਾ ਇਮਾਨਦਾਰੀ ਤੇ ਨੇਕ ਕੀਮਤ ਅਤੇ ਦ੍ਰਿੜ ਇਰਾਦੇ ਵਾਲਾ ਟੱਕਰ ਜਾਵੇ ਤਾਂ ਅੰਤ ਰੇਲ ਮੰਜ਼ਿਲ ਤੱਕ ਪਹੁੰਚ ਜਾਂਦੀ ਹੈ।ਭਾਵੇਂ ਰਸਤੇ ‘ਚ ਵੱਡੀਆਂ ਮੁਸ਼ਕਲਾਂ ਤੇ ਸੂਲਾਂ ਹਨ ਪਰ ਦ੍ਰਿੜ ਵਿਅਕਤੀ ਕਾਮਯਾਬੀ ਹਾਸਲ ਕਰ ਲੈਂਦੇ ਹਨ। ਪੰਜ ਨੁਕਾਤੀ ਬਿੰਦੂ ਅਜੇਹੇ ਹਨ ਜੋ ਪੰਜਾਬ ਦੀ ਦੁਖਦੀ ਰਗ ਵੱਲ ਇਸ਼ਾਰੇ ਕਰਦੇ ਹਨ,ਜਿਹੜਾ ਪੰਜਾਬ ਕਿਸੇ ਵੇਲੇ ਕਰਜ ਮੁਕਤ ਹੁੰਦਾ ਸੀ ਅੱਜ ਉਹ ਘੁਟਣ ਕਿਉਂ ਮਹਿਸੂਸ ਕਰ ਰਿਹਾ ਹੈ।ਇਸਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਸਵਾਰਥੀ ਰਾਜਨੀਤਿਕ ਤੇ ਲਾਲ ਫੀਤਾ ਸਾਹੀ ਨੇ ਇਸ ਨੂੰ ਰੱਜ ਕੇ ਬਰਬਾਦ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਪੰਜ ਨੁਕਾਤੀ ਪ੍ਰੋਗਰਾਮ ‘ਚ ਨਸ਼ਿਆਂ ਦੇ ਵੱਡੇ ਮੱਗਰਮੱਛਾਂ ਨੂੰ ਉਨ੍ਹਾਂ ਦੀ ਢੁੱਕਵੀਂ ਥਾਂ ਤੱਕ ਲਿਜਾਣਾ।

ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਮਾਮਲੇ ‘ਚ ਹੋ ਰਹੀ ਸਿਆਸਤ ਤੋਂ ਛੁਟਕਾਰਾ ਦਿਵਾ ਕੇ ਇਸ ਨੂੰ ਸਹੀ ਦਿਸ਼ਾ ਵੱਲ ਲਿਜਾ ਕੇ ਅਤੇ ਅਸਲ ਦੋਸ਼ੀਆਂ ਤੇ ਉਸ ਪਿੱਛੇ ਜਿੰਮੇਵਾਰ ਵਿਅਕਤੀਆਂ ਨੂੰ ਸਜਾਂਵਾ ਦਿਵਾਉਣਾ, ਬਿਜਲੀ ਦੇ ਮਾਮਲੇ ‘ਚ ਆਪਣੇ ਸਵਾਰਥ ਲਈ ਅਜੇਹੇ ਸਮਝੌਤੇ ਕਰਨਾ,ਜੋ ਲੋਕਾਂ ਲਈ ਸਿਰ ਦਰਦੀ ਬਣੇ ਹਨ ਤੇ ਲੋਕਾਂ ਦੀਆਂ ਜੇਬਾਂ ਤੇ ਡਾਕੇ ਦੇ ਬਰਾਬਰ ਹਨ ਤੇ ਮੁੜ ਵਿਚਾਰ ਕਰਕੇ ਉਨ੍ਹਾਂ ਨੂੰ ਲੋਕ-ਪੱਖੀ ਬਣਾਉਣਾ,ਦਿੱਲੀ ਦੀਆਂ ਬਰੂਹਾਂ ਤੇ ਮੰਗਣਾ ਅਤੇ ਤਿੰਨ ਕਾਲੇ ਕਾਨੂੰਨਾਂ ਨੂੰ ਲੈਕੇ ਹਜ਼ਾਰਾ ਕਿਸਾਨਾ ਨੂੰ ਮੰਜ਼ਿਲ ਵੱਲ ਲਿਜਾਣ ਅਤੇ ਕਿਸਾਨੀ ਨੂੰ ਬਚਾਉਣ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਣਾ। ਇਸ ਦੇ ਨਾਲ ਹੀ ਉਹ ਖੇਤਰ ਜਿਸ ਨਾਲ ਪੰਜਾਬ ਦਾ ਖਜ਼ਾਨਾ ਚੂੰਡਿਆ ਰਿਹਾ ਹੈ ਦੀਆਂ ਚੋਰ, ਮੋਰੀਆਂ ਨੂੰ ਬੰਦ ਕਰਨਾ ਅਹਿਮ ਮੁੱਦਾ ਹੈ।

ਇਸੇ ਤਰ੍ਹਾਂ ਪੰਜਾਬ ਅੰਦਰ ਵੱਖ ਵੱਖ ਮੁਲਾਜ਼ਮਾ ਤੇ ਹੋਰ ਜਥੇਬੰਦਿਆਂ ਵੱਲੋ ਕੀਤੇ ਜਾ ਰਹੇ ਸੰਘਰਸ਼ ਸੰਬਧੀ ਉਨ੍ਹਾਂ ਦੇ ਆਗੂਆਂ ਨਾਲ ਬੈਠਕੇ ਕੋਈ ਸਾਂਝਾ ਰਾਹ ਤਲਾਸ਼ਵਾਂ ਅਹਿਮ ਮਸਲੇ ਹਨ। ਨਵਜੋਤ ਸਿੰਘ ਸਿੱਧੂ ਨੇ ਜਿਹੜੇ ਕਠਿਨ ਤੇ ਔਖੇ ਰਾਹ ਚੁਣੇ ਹਨ,ਉਸ ਲਈ ਉਸ ਨੂੰ ਕਈ ਆਪਣੇ ਆਗੂਆਂ ਦੀ ਨਿਰਾਸ਼ਤਾ ਵੀ ਝੇਲਣੀ ਪੈ ਸਕਦੀ ਹੈ। ਇਹ ਸੱਭ ਕੁੱਝ ਕੰਡਿਆਂ ਦੀ ਸੇਜ਼ ਹੈ,ਜਿਸ ਉਪਰ ਚੱਲ ਕੇ ਮੰਜ਼ਿਲਾਂ ਪਾਰ ਕਰਨੀਆਂ ”ਖਾਲਾ ਜੀ ਦਾ ਵਾੜਾ ਨਹੀਂ”। ਕਈ ਹੋਰ ਟਰਾਂਸਪੋਰਟ ਤੇ ਕੇਬਲ ਅਤੇ ਖਨਣ ਵਰਗੇ ਅਜੇਹੇ ਮੁੱਦੇ ਹਨ ਜੋ ਸ਼ਰੇਆਮ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਹਨ। ਸੂਬੇ ਦੀ ਇਸ ਲੁੱਟ ਖਸੁੱਟ ਤੇ ਕਾਬੂ ਪਾਉਣਾ ਇਕ ਕੱਭਾ ਕਾਰਜ ਹੈ। ਜੇ ਨੇਕ ਨੀਅਤ ਅਤੇ ਦ੍ਰਿੜਤਾਂ ਹੋਵੇ ਤਾਂ ਪ੍ਰਮਾਤਮਾ ਵੀ ਅਜੇਹੇ ਸਮੇਂ ਰਾਹ ਦਸੇਰਾ ਬਣ ਜਾਂਦਾਂ ਹੈ।

ਅਸੀਂ ਦੇਖਿਆ ਹੈ ਕਿ ਇਮਾਨਦਾਰ,ਨੇਕ ਨੀਅਤ,ਦ੍ਰਿੜਤਾਂ ਅਤੇ ਸੱਚੇ ਇਨਸਾਨਾਂ ਨੇ ਹੀ ਬਦੀ ਤੇ ਜਿੱਤ ਪ੍ਰਾਪਤ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦੇ ਇਨਾਂ ਕਠਿਨ ਰਾਹਾਂ ਤੇ ਤੁਰਨ ਦੀ ਆਮ ਲੋਕਾਂ ਨੇ ਪ੍ਰੰਸ਼ਸ਼ਾਂ ਕੀਤੀ ਹੈ।ਉਸ ਲਈ ਸੱਭ ਤੋਂ ਅੋਖਾਂ ਕੰਮ 75:25 ਦੇ ਅਨੁਪਤਾ ਨੂੰ ਤੋੜਣਾ ਹੋਵੇਗਾ।ਇਸ ਲਈ ਉਸ ਨੂੰ ਬੇਗਾਨਿਆਂ ਦੇ ਨਾਲ ਨਾਲ ਆਪਣਿਆਂ ਵੱਲੋ ਰਾਸਤਿਆਂ ‘ਚ ਵਿਛਾਏ ਕੰਡੇ ਵੀ ਚੁਗਣੇ ਹੋਣਗੇ। ਆਮ ਚਰਚਾ ਇਹ ਹੈ ਕਿ ਨਵਜੋਤ ‘ਚ ਲੋਕਾਂ ਨੂੰ ਆਸਾਂ ਹਨ ਲੋਕ ਮੁੜ 1980 ਵਾਲਾ ਪੰਜਾਬ ਵੇਖਣ ਦੇ ਚਾਹਵਾਨ ਹਨ।ਲੋਕ ਇਹ ਵੀ ਚਾਹੁੰਦੇ ਹਨ ਕਿ ਪੰਜਾਬ ਨੂੰ ਇਹ ਕਾਗਾਰ ਤੇ ਪਹੁੰਚਾਉਣ ਵਾਲਿਆਂ ਦਾ ਵੀ ਪਤਾ ਲੱਗੇ ਕਿ ਇਸ ਲਈ ਜਿੰਮੇਵਾਰ ਕੋਣ ਹਨ ਅੱਜ ਪੰਜਾਬ ਦੇ 3 ਲੱਖ,ਕਰੋੜ ਦਾ ਕਰਜਾ ਹੈ ਜਿਹੜੇ ਪੰਜਾਬ 1980 ਤੋਂ ਪਹਿਲਾਂ ਕਰਜਾ ਮੁਕਤ ਸੀ ਲੋਕ ਇਹ ਵੀ ਚਾਹੁੰਦੇ ਹਨ ਕੋਈ ਕਮਿਸ਼ਨ ਬਣਾਇਆ ਜਾਵੇ।

ਜਿਸ ਦੀ ਵਾਗਡੋਰ ਕਿਸੇ ਇਮਾਨਦਾਰ ਵਿਅਕਤੀ ਦੇ ਹੱਥ ਆਵੇ। ਇਹ ਵੀ ਪਤਾ ਲੱਗੇ ਕਿ ਕਿੰਨਾ ਲੋਕਾਂ ਨੇ ਹੱਥ ਰੰਗ ਕੇ ਘਰ ਭਰੇ ਪਰ ਇਸ ਰੰਗਲੇ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠਾਂ ਦਬਾ ਦਿੱਤਾ ਹੈ ਇਸ ਹਨੇਰੇ ਵਿਚੋਂ ਸੂਰਜ ਦੀ ਕਿਰਨ ਲੱਭਣਾ ਬਹੁਤ ਮੁਸ਼ਕਿਲ ਹੈ। ਜੇ ਦ੍ਰਿੜ ਇਰਾਦੇ ਹੋ ਜਾਣ ਅਤੇ ਲੋਕ ਵੀ ਨੇਕ ਦਿਲੀ ਨਾਲ ਸਾਥ ਦੇਣ ਅਤੇ ਸਿਆਸੀ ਲੋਕਾਂ ਦੀਆ ਮੋਮੋਠੱਗਣੀਆਂ ਗੱਲਾਂ ਤੋਂ ਬਾਹਰ ਆ ਜਾਣ ਤਾਂ ਪੰਜਾਬ ਮੁੜ ਸੋਨੇ ਦੀ ਚਿੜੀ ਬਨਣ ਵੱਲ ਜਾ ਸਕਦਾ ਹੈ। ਸਾਨੂੰ ਹੁਣ ਨਿਰਾਸ਼ਾਵਾਦੀ ਸੋਚ ਤਿਆਗਣੀ ਹੋਵੇਗੀ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਮਿਲ ਕੇ ਚੱਲਣਾ ਹੋਵੇਗਾ। ਜੇ ਨਵਜੋਤ ਇਸ ਪਾਸੇ ਵੱਲ ਚੱਲ ਕੇ ਕਾਮਯਾਬ ਹਾਸਲ ਕਰ ਲਏ ਤਾਂ ਪੰਜਾਬੀਆ ਲਈ ਸ਼ੁਭ ਸ਼ਗਨ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button